ਉਰਮਿਲਾ ਆਨੰਦ
ਉਰਮਿਲਾ ਆਨੰਦ (15 ਅਕਤੂਬਰ 1928- 14 ਮਾਰਚ 2013[1]) ਉੱਘੇ ਕਮਿਊਨਿਸਟ ਤੇ ਇਸਤਰੀ ਆਗੂ ਅਤੇ ਲੇਖਿਕਾ ਸਨ। ਜੀਵਨਉਰਮਿਲਾ ਦੇ ਪਿਤਾ ਪੰਜਾਬੀ ਦੇ ਮਸ਼ਹੂਰ ਲਿਖਾਰੀ ਗੁਰਬਖਸ਼ ਸਿੰਘ ਪ੍ਰੀਤਲੜੀ ਸਨ। 'ਨਵਾਂ ਜ਼ਮਾਨਾ' ਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਨਾਲ ਉਹਨਾਂ ਦਾ ਵਿਆਹ ਹੋਇਆ। ਉਰਮਿਲਾ ਆਨੰਦ ਛੇ ਭੈਣਾਂ-ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸਨ। ਉਹਨਾਂ ਦੇ ਭਰਾ ਨਵਤੇਜ ਸਿੰਘ ਪ੍ਰੀਤਲੜੀ ਉੱਘੇ ਕਹਾਣੀਕਾਰ ਸਨ ਅਤੇ ਬੱਚਿਆਂ ਦੇ ਮੈਗਜ਼ੀਨ ਬਾਲ ਸੰਦੇਸ਼ ਦੇ ਸੰਪਾਦਕ ਹਿਰਦੇਪਾਲ ਸਿੰਘ ਉਹਨਾਂ ਦੇ ਭਰਾ ਹਨ। ਉਰਮਿਲਾ ਆਨੰਦ ਛੋਟੀ ਉਮਰੇ ਸਿਆਸਤ ਵਿੱਚ ਹਿੱਸਾ ਲੈਣ ਲੱਗ ਪਈ ਸੀ ਅਤੇ 'ਕੱਢ ਦਿਓ ਬਾਹਰ ਫਰੰਗੀ ਨੂੰ' ਨਾਟਕ ਵਿੱਚ ਹਿੱਸਾ ਲੈਣ 'ਕਰਕੇ ਆਜ਼ਾਦੀ ਤੋਂ ਪਹਿਲਾਂ 1946 ਵਿੱਚ ਉਹਨਾਂ ਨੂੰ ਲਾਹੌਰ ਵਿੱਚ ਗਿ੍ਫ਼ਤਾਰ ਕੀਤਾ ਗਿਆ। 60ਵਿਆਂ ਵਿੱਚ ਰੋਜ਼ਾਨਾ 'ਅਜੀਤ' ਵਿੱਚ ਔਰਤਾਂ ਦਾ ਕਾਲਮ 'ਸੁਘੜ ਸੁਆਣੀ' ਵੀ ਲਿਖਦੀ ਰਹੀ। ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਉਹਨਾਂ ਦਾ ਵਿਆਹ 1951 ਵਿੱਚ ਹੋਇਆ ਸੀ। ਉਹਨਾਂ ਦੀਆਂ ਦੋ ਸੰਤਾਨਾਂ ਵਿਚੋਂ ਪੁਤਰ ਸੁਕੀਰਤ ਪੰਜਾਬੀ ਲੇਖਕ ਹੈ ਅਤੇ ਧੀ ਸੁਅੰਗਨਾ ਜੀਵ-ਰਸਾਇਣ ਸ਼ਾਸਤਰੀ ਹੈ।[2] ਰਚਨਾਵਾਂਹਵਾਲੇ
|
Portal di Ensiklopedia Dunia