ਉੱਡਣ ਤਸ਼ਤਰੀ![]() ਉੱਡਣ ਤਸ਼ਤਰੀ (ਅੰਗਰੇਜ਼ੀ ਵਿੱਚ Unidentified flying object ਜਾਂ UFO) ਜੋ ਵੀ ਅਸਮਾਨ ਵਿੱਚ ਅਣਪਛਾਤਾ ਉਡਦਾ ਹੋਇਆ ਦਿਸੇ ਉਸ ਨੂੰ ਉੱਡਣ ਤਸ਼ਤਰੀ ਕਿਹਾ ਜਾਂਦਾ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਉੱਡਣ ਤਸ਼ਤਰੀ ਨੂੰ ਦੇਖਣ ਦੇ ਸੈਂਕੜੇ ਕੇਸ ਮਿਲੇ ਹਨ ਪਰ ਇਨ੍ਹਾਂ ਵਿੱਚੋਂ 97 ਫ਼ੀਸਦੀ ਘਟਨਾਵਾਂ ਸਿਰਫ਼ ਧੋਖਾ ਹੀ ਨਿਕਲੀਆਂ ਹਨ। ਵਿਗਿਆਨੀ ਦੂਜੇ ਗ੍ਰਹਿਆਂ ’ਤੇ ਜੀਵਨ ਹੋਣ ਦੀ ਸੰਭਾਵਨਾ ਵਿੱਚ ਯਕੀਨ ਰੱਖਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪ੍ਰਾਣੀ ਜਾਂ ਜੀਵਨ ਅਕਲਮੰਦ ਹੋਣ ਤੇ ਸਾਡੇ ਤਕ ਪਹੁੰਚ ਕਰ ਸਕਣ। ਉੱਡਣ ਤਸ਼ਤਰੀ ਸੰਬੰਧੀ ਖੋਜ ਕਰਨ ਵਾਲੇ ਸੰਗਠਨ ਸੈਟੀ ਨੇ ਲਗਾਤਾਰ 30 ਸਾਲਾਂ ਤਕ ਰੇਡੀਓ ਸਿਗਨਲਾਂ (ਜੋ ਦੁਰਾਡੇ ਬ੍ਰਹਿਮੰਡਾਂ ਵਿੱਚੋਂ ਆ ਰਹੇ ਹਨ) ਨੂੰ ਪੜਤਾਲਿਆ ਹੈ ਪਰ ਅਜੇ ਤਕ ਕੋਈ ਸਫ਼ਲਤਾ ਹੱਥ ਨਹੀਂ ਆਈ। ਇਹ ਰੇਡੀਓ ਸਿਗਨਲ ਤਾਰਿਆਂ, ਆਕਾਸ਼ਗੰਗਾਵਾਂ ਵਿੱਚੋਂ ਆ ਰਹੇ ਹਨ। ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਉੱਡਣ ਤਸ਼ਤਰੀਆਨ ਅਕਲਮੰਦ ਜੀਵ ਹਨ ਤੇ ਧਰਤੀ ਤੋਂ ਬਹੁਤ ਦੂਰ ਹੋਰ ਤਾਰਾ ਮੰਡਲਾਂ ਵਿੱਚ ਰਹਿੰਦੇ ਹੋ ਸਕਦੇ ਹਨ।[1][2][3]
ਹਵਾਲੇ
|
Portal di Ensiklopedia Dunia