ਐਂਡਰਿਊ ਜੈਕਸਨ
ਐਂਡਰਿਊ ਜੈਕਸਨ (15 ਮਾਰਚ, 1767-8 ਜੂਨ, 1845) ਸੰਯੁਕਤ ਰਾਜ ਅਮਰੀਕਾ ਦੇ ਸਤਵੇਂ ਰਾਸ਼ਟਰਪਤੀ[1] ਸਨ। ਉਹਨਾਂ ਦਾ ਜਨਮ ਵੈਕਸਹਾਸ ਨਾਰਥ ਅਤੇ ਸਾਊਥ ਕੈਰੋਲੀਨਾ ਦੀ ਸਰਹੱਦ 'ਤੇ ਜੰਗਲੀ ਬਸਤੀ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਆਇਰਿਸ਼ ਤੋਂ ਆਇਆ ਸੀ। ਇਹਨਾਂ ਨੇ ਕਾਨੂੰਨ ਦੀ ਵਿੱਦਿਆ ਹਾਸਲ ਕੀਤੀ। ਆਪ ਨੇ ਕੁਝ ਸਮੇਂ ਲਈ ਟੈਨੇਸੀ ਵਿਖੇ ਵਕੀਲ ਬਣ ਕੇ ਕੰਮ ਕੀਤਾ। ਐਾਡਰਿਊ ਜੈਕਸਨ ਇੱਕ ਧਨਾਢ ਪਰਿਵਾਰ ਨਾਲ ਸਬੰਧ ਰੱਖਦਾ ਸੀ। ਹਾਊਸ ਆਫ ਰੀਪਰਜ਼ੈਂਟੇਟਿਵਜ਼ ਲਈ ਟੈਨੇਸੀ ਵਿਚੋਂ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਸੀ ਅਤੇ ਉਸ ਨੇ ਸੈਨੇਟ ਵਿੱਚ ਸੇਵਾ ਕੀਤੀ। 1780-81 ਵਿੱਚ ਬਿ੍ਟਿਸ਼ ਵੱਲੋਂ ਕੈਰੋਲੀਨਾਸ 'ਤੇ ਕੀਤੇ ਗਏ ਹਮਲੇ ਵਿੱਚ ਜੈਕਸਨ ਦੀ ਮਾਂ ਅਤੇ ਦੋ ਭਰਾ ਮਾਰੇ ਗਏ, ਤੇ ਜੈਕਸਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਫ਼ੌਜ਼ ਦੀ ਸੇਵਾਆਪ ਨੇ 1812 ਦੀ ਜੰਗ ਦੌਰਾਨ ਅਮਰੀਕੀ ਫੌਜ ਵਿੱਚ ਮੇਜਰ ਜਨਰਲ ਵਜੋਂ ਸੇਵਾ ਕੀਤੀ ਅਤੇ 5 ਮਹੀਨੇ ਕਰੀਕ ਇੰਡੀਅਨਸ ਜੋ ਕਿ ਬਿ੍ਟਿਸ਼ ਦੇ ਸਹਿਯੋਗੀ ਸਨ, ਦੇ ਵਿਰੁੱਧ ਲੜਾਈ ਲੜੀ। ਅੰਤ ਵਿੱਚ ਅਮਰੀਕੀ ਫੌਜ ਨੇ 1814 ਦੇ ਮੱਧ ਵਿੱਚ ਅਲਬਾਮਾ ਦੇ ਟੋਹੋਪੇਕਾ ਵਿੱਚ ਜਿੱਤ ਹਾਸਲ ਕੀਤੀ। ਜੈਕਸਨ ਨੇ ਨਿਊ ਓਰੇਲੈਨਸ ਦੀ ਲੜਾਈ ਵਿੱਚ ਅਮਰੀਕੀ ਫੌਜਾਂ ਦੀ ਅਗਵਾਈ ਕੀਤੀ ਅਤੇ ਜਨਵਰੀ 1815 ਵਿੱਚ ਜਿੱਤ ਹਾਸਲ ਕੀਤੀ। 1817 ਵਿੱਚ ਫੌਜ ਦੇ ਦੱਖਣੀ ਜ਼ਿਲ੍ਹਾ ਕਮਾਂਡਰ ਵਜੋਂ ਜੈਕਸਨ ਨੇ ਫ਼ਲੌਰਿਡਾ 'ਤੇ ਹਮਲਾ ਕਰਨ ਦੇ ਹੁਕਮ ਦਿੱਤੇ। ਆਪ ਨੇ ਸਪੈਨਿਸ਼ ਪੋਸਟਾਂ ਸੇਂਟ ਮਾਰਕ'ਸ ਅਤੇ ਪੈਨਸਾਕੋਲਾ 'ਤੇ ਕਬਜ਼ੇ ਤੋਂ ਬਾਅਦ ਅਮਰੀਕਾ ਦੇ ਆਲੇ-ਦੁਆਲੇ ਦੇ ਇਲਾਕੇ 'ਤੇ ਹੱਕ ਜਤਾਇਆ। ਐਾਡਰਿਊ ਜੈਕਸਨ 1796 ਵਿੱਚ ਟੈਨੇਸੀ ਕੰਸੀਚਿਊਸ਼ਨਲ ਕਨਵੈਨਸ਼ਨ ਲਈ ਡੈਲੀਗੇਟ ਚੁਣਿਆ ਗਿਆ। 4 ਮਾਰਚ, 1829 ਨੂੰ ਆਪ ਰਾਸ਼ਟਰਪਤੀ ਚੁਣੇ ਗਏ। ਆਪ ਪਹਿਲਾ ਰਾਸ਼ਟਰਪਤੀ ਸੀ ਜਿਸ ਨੇ ਯੂ. ਐਸ. ਕੈਪੀਟਲ ਦੇ ਈਸਟ ਪੋਰਟੀਕੋ ਦੇ ਦਫਤਰ ਵਿੱਚ ਸਹੁੰ ਚੁੱਕੀ। ਆਪ ਕਈ ਅਹੁਦਿਆ ਤੇ ਰਹੇ ਜਿਹਨਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਯੂ. ਐਸ. ਸੈਨੇਟਰ, 1798 ਵਿੱਚ ਟੈਨੇਸੀ ਸੁਪਰੀਮ ਕੋਰਟ ਲਈ ਜੱਜ ਆਦਿ ਸਨ। ਰਾਸ਼ਟਰਪਤੀ ਦੇ ਸਮਾਂ ਪੂਰਾ ਹੋਣ ਤੋਂ ਬਾਅਦ ਆਪ ਹਰਮੀਟੇਜ ਵਿਖੇ ਰਹੇ ਤੇ ਉਥੇ ਆਪ ਜੀ ਦੀ 8 ਜੂਨ, 1845 ਨੂੰ ਮੌਤ ਹੋ ਗਈ। ਹਵਾਲੇ
|
Portal di Ensiklopedia Dunia