ਐਮੀ ਵਿਰਕ
ਐਮੀ ਵਿਰਕ ਇੱਕ ਪੰਜਾਬੀ ਗਾਇਕ[2][3] ਅਤੇ ਅਦਾਕਾਰ ਹੈ।[4] ਉਸਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਅਤੇ ਅਦਾਕਾਰਾਂਂ ਵਿਚੋਂ ਮੰਨਿਆ ਗਿਆ ਹੈ। ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ ਵਿੱਚ ਕੰਮ ਕੀਤਾ। ਉਸਨੂੰ ਨਿੱਕਾ ਜ਼ੈਲਦਾਰ ਅਤੇ ਕਿਸਮਤ ਫਿਲਮ ਵਿੱੱਚ ਮੁੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਸਨੇ ਸਿੰਗਲ ਟਰੈਕ ਨਾਲ ਆਪਣਾ ਗਾਇਕੀ ਦਾ ਸਫਰ ਸ਼ੁਰੂ ਕੀਤਾ, ਜੋ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਤ ਹੋਇਆ। ਬਾਅਦ ਵਿੱਚ ਉਸਨੇ "ਯਾਰ ਅਮਲੀ" ਅਤੇ "ਜੱਟ ਦਾ ਸਹਾਰਾ" ਵਰਗੇ ਹੋਰ ਗਾਣੇ ਕੀਤੇ ਜਿਨ੍ਹਾਂ ਨੇ ਉਸ ਨੂੰ ਦੁਨੀਆ ਭਰ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਚਲਿਤ ਕੀਤਾ। ਉਸ ਦੀ ਪਹਿਲੀ ਐਲਬਮ "ਜੱਟੀਜ਼ਿਮ" 2013 ਵਿੱੱਚ ਰਿਲੀਜ ਹੋਈ, ਜਿਸ ਨੂੰ ਪੀ.ਟੀ.ਸੀ. ਸੰਗੀਤ ਅਵਾਰਡ ਵਿੱੱਚ ਸਾਲ ਦੀ ਸਰਬੋਤਮ ਐਲਬਮ ਦਾ ਸਨਮਾਨ ਮਿਲਿਆ ਸੀ। ਉਸ ਨੇ 2015 ਵਿੱੱਚ ਸੁਪਰਹਿੱਟ ਪੰਜਾਬੀ ਫਿਲਮ ਅੰਗਰੇਜ਼ ਵਿੱਚ ਅਮਰਿੰਦਰ ਗਿੱਲ ਨਾਲ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਉਸਦੀ ਭੂਮਿਕਾ ਲਈ ਉਸ ਨੇ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡਜ਼ ਵਿੱਚ ਬੈਸਟ ਡੇਬਿਊ ਐਕਟਰ ਅਵਾਰਡ ਜਿੱਤਿਆ ਸੀ।[5] ਹਵਾਲੇ
|
Portal di Ensiklopedia Dunia