ਅਮਰਿੰਦਰ ਗਿੱਲ
ਅਮਰਿੰਦਰ ਸਿੰਘ ਗਿੱਲ (ਜਨਮ 11 ਮਈ 1976) ਇੱਕ ਕੈਨੇਡੀਅਨ ਪੰਜਾਬੀ ਅਭਿਨੇਤਾ, ਗਾਇਕ, ਗੀਤਕਾਰ ਅਤੇ ਫ਼ਿਲਮ ਨਿਰਮਾਤਾ ਹਨ। ਗਿੱਲ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ(ਹੁਣ ਤਰਨਤਾਰਨ) ਦੇ ਪਿੰਡ ਬੂੜਚੰਦ ਵਿਖੇ ਹੋਇਆ। ਉਸ ਨੂੰ “ਪੀ.ਟੀ.ਸੀ. ਪੰਜਾਬੀ ਫ਼ਿਲਮ ਐਵਾਰਡ” ਲਈ ਦਸ ਵਾਰ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚ ਉਸ ਨੂੰ ਬੈਸਟ ਐਕਟਰ ਲਈ ਤਿੰਨ, ਅਤੇ ਬੈਸਟ ਪਲੇਬੈਕ ਗਾਇਕ ਲਈ ਦੋ ਵਾਰ ਐਵਾਰਡ ਮਿਲਿਆ। “ਪੰਜਾਬੀ ਫ਼ਿਲਮਫੇਅਰ ਅਵਾਰਡ” ਲਈ ਵੀ ਉਸਨੂੰ ਪੰਜ ਵਾਰ ਨਾਮਜ਼ਦ ਕੀਤਾ ਗਿਆ, ਇਸ ਵਿੱਚੋਂ ਬਿਹਤਰੀਨ ਅਭਿਨੇਤਾ ਅਤੇ ਬੇਸਟ ਪਲੇਬੈਕ ਗਾਇਕ ਲਈ ਦੋ ਐਵਾਰਡ ਜਿੱਤੇ। ਗਿੱਲ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਕਾਲਾ ਡੋਰੀਆ’ ਲਈ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ।ਸ਼ੁਰੂਆਤੀ ਦੌਰ ‘ਚ “ਜੇ ਮਿਲੇ ਉਹ ਕੁੜੀ”, “ਲਾ ਲਈਆਂ ਤੂੰ ਯਾਰੀਆਂ”, “ਦਾਰੂ ਨਾ ਪੀਂਦਾ ਹੋਵੇ”," ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ” ਆਦਿ ਗੀਤ ਬਹੁਤ ਮਕਬੂਲ ਹੋਏ। 2012 ਵਿਚ ਆਈ ਐਲਬਮ “ਜੁਦਾ” ਨੂੰ 'ਬ੍ਰਿਟਸ਼ ਏਸ਼ੀਆ ਸੰਗੀਤ ਪੁਰਸਕਾਰ' ਮਿਲਿਆ। “ਜੁਦਾ” ਦੀ ਕਾਮਯਾਬੀ ਦੇ ਬਾਅਦ 2014 ਦੇ ਅੱਧ ਵਿਚ ਅਮਰਿੰਦਰ ਗਿੱਲ ਨੇ ਇਸਦਾ ਸੀਕੁਅਲ “ਜੁਦਾ 2” ਰਿਲੀਜ਼ ਕੀਤਾ। ਉਸ ਦਾ ਸਿੰਗਲ ਟਰੈਕ "ਸੁਪਨਾ" 2015 ਵਿਚ ਰਿਲੀਜ ਹੋਇਆ। ਲੰਮੀ ਉਡੀਕ ਬਾਦ ਅਗਸਤ 2021 ’ਚ “ਜੁਦਾ 3” [ਚੈਪਟਰ ਪਹਿਲਾ] ਰਿਲੀਜ਼ ਹੋਈ, ਇਸ ਤੋਂ ਬਾਦ ਮਈ ‘ਚ ਇਸੇ ਐਲਬਮ ਦਾ ਦੂਜਾ ਭਾਗ ਰਿਲੀਜ਼ ਹੋਇਆ। ਇਨ੍ਹਾਂ ਦੋਨਾਂ ਐਲਬਮਾਂ ਚੋਂ “ਚੱਲ ਜਿੰਦੀਏ” ਤੇ “ਤੂੰ ਸਾਹ ਮੇਰਾ ਬਣ,ਮੈਂ ਹਵਾ ਤੋਂ ਕੀ ਲੈਣਾ” ਬਹੁਤ ਹਿੱਟ ਹੋਏ। 2013 ਵਿੱਚ, ਉਸਨੇ ਇੱਕ ਪੰਜਾਬੀ ਮਨੋਰੰਜਨ ਕੰਪਨੀ ਰਿਦਮ ਬੋਆਏਜ਼ ਏੰਟਰਟੇਨਮੇੰਟ ਦੀ ਸਥਾਪਨਾ ਕੀਤੀ। ਉਸਨੇ 2009 ਵਿਚ ਫ਼ਿਲਮ ਮੁੰਡੇ ਯੂਕੇ ਦੇ 'ਚ ਸਹਾਇਕ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਸ ਨੇ ਇੱਕ ਕੁੜੀ ਪੰਜਾਬ ਦੀ, ਟੌਰ ਮਿੱਤਰਾਂ ਦੀ, ਅਤੇ ਕਈ ਹੋਰ ਫ਼ਿਲਮਾਂ ਚ’ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੀਆਂ “ਡੈਡੀ ਕੂਲ ਮੁੰਡੇ ਫੂਲ” ਅਤੇ “ਗੋਰਿਆਂ ਨੂੰ ਦਫਾ ਕਰੋ” ਫ਼ਿਲਮਾਂ ਸਫਲ ਰਹੀਆਂ ਅਤੇ ਅੰਗਰੇਜ, ਲਵ ਪੰਜਾਬ, ਲਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ ਤੇ “ਅਸ਼ਕੇ” ਵਰਗੀਆਂ ਫ਼ਿਲਮਾਂ ਨੇ ਵੱਖ-ਵੱਖ ਸਮਾਗਮਾਂ ਵਿਚ ਕਈ ਪੁਰਸਕਾਰ ਜਿੱਤੇ।2019 ‘ਚ “ਚੱਲ ਮੇਰਾ ਪੁੱਤ” ਸੀਰੀਜ਼ ਦੀ ਪਹਿਲੀ ਫ਼ਿਲਮ ਆਈ ਤੇ ਅਗਲੇ ਸਾਲਾਂ ‘ਚ ਇਸਦੇ ਦੋ ਹੋਰ ਭਾਗ ਰਿਲੀਜ਼ ਹੋਏ। 2022 ਵਿੱਚ ਲੰਮੇਂ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ “ਛੱਲਾ ਮੁੜ ਕੇ ਨਹੀਂ ਆਇਆ” ਆਈ ਪਰ ਇਹ ਫ਼ਿਲਮ ਨਾ ਤਾਂ ਦਰਸ਼ਕਾਂ ਦੀਆਂ ਉਮੀਦਾਂ ਤੇ ਪੂਰੀ ਉੱਤਰ ਸਕੀ ਤੇ ਨਾ ਹੀ ਬੌਕਸ ਔਫਿਸ ‘ਤੇ ਸਫਲਤਾ ਹਾਸਲ ਕਰ ਸਕੀ।ਹੁਣ 2 ਅਗਸਤ, 2024 ਨੂੰ ਉਸਦੀ ਨਵੀਂ ਫ਼ਿਲਮ “ਦਾਰੂ ਨਾ ਪੀਂਦਾ ਹੋਵੇ” ਰਿਲੀਜ਼ ਹੋਣ ਜਾ ਰਹੀ ਹੈ। ਮੁੱਢਲਾ ਜੀਵਨਗਿੱਲ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੂੜਚੰਦ ਵਿਖੇ ਹੋਇਆ। ਇਸਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਉਸਨੇ ਖੇਤੀਬਾੜੀ ਵਿਗਿਆਨ ਵਿੱਚ ਬੀ.ਐੱਸਸੀ ਤੇ ਐੱਮ.ਐੱਸਸੀ ਦੀ ਡਿਗਰੀ ਹਾਸਲ ਕੀਤੀ।ਗਾਇਕ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਫਿਰੋਜ਼ਪੁਰ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕਰਦਾ ਸੀ। ਕੈਰੀਅਰ![]() ਉਸਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਕਾਲਾ ਡੋਰੀਆ' ਲਈ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ। ਫਿਰ ਉਸਨੇ ਕਈ ਹਿੱਟ ਗੀਤ ਕੀਤੇ ਜਿਵੇਂ ਕਿ: "ਕੋਈ ਤਾਂ ਪੈਗਾਮ ਲਿਖੇ", "ਮਧਾਣੀਆਂ", "ਖੇਡਣ ਦੇ ਦਿਨ ਚਾਰ" "ਮੇਲ ਕਰਾਦੇ" "ਦਿਲਦਾਰੀਆਂ" ਆਦਿ। ਉਸ ਦੀ ਐਲਬਮ 'ਜੁਦਾ' ਨੂੰ ਸਭ ਤੋਂ ਵੱਧ ਸਫਲ ਪੰਜਾਬੀ ਐਲਬਮਾਂ ਵਿੱਚ ਗਿਣਿਆ ਜਾਂਦਾ ਹੈ ।”ਜੁਦਾ”ਨੂੰ 'ਬ੍ਰਿਟ ਏਸ਼ੀਆ ਸੰਗੀਤ ਪੁਰਸਕਾਰ' ਦਾ ਸਰਬੋਤਮ ਐਲਬਮ ਪੁਰਸਕਾਰ ਮਿਲਿਆ। ਅਦਾਕਾਰੀਉਸਨੇ ਨੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਦੇ ਨਾਲ ਇੱਕ ਸਹਾਇਕ ਭੂਮਿਕਾ ਵਿੱਚ ਪੰਜਾਬੀ ਸੁਪਰਹਿੱਟ ਫ਼ਿਲਮ ਮੁੰਡੇ ਯੂਕੇ ਦੇ 2009 ਰਾਹੀਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਸਨੇ 'ਇੱਕ ਕੁੜੀ ਪੰਜਾਬ ਦੀ' ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ। ਉਸਦੀ ਅਗਲੀ ਫ਼ਿਲਮ 'ਟੌਹਰ ਮਿੱਤਰਾਂ ਦੀ' ਵਿੱਚ ਉਸ ਨਾਲ ਸੁਰਵੀਨ ਚਾਵਲਾ ਅਤੇ 'ਰਨਵਿਜੇ ਸਿੰਘ' ਨਾਲ ਕੰਮ ਕੀਤਾ। ਉਸ ਦੀ ਅਗਲੀ ਫ਼ਿਲਮ 'ਤੂੰ ਮੇਰਾ 22 ਮੈਂ ਤੇਰਾ 22' ਵਿੱਚ ਪੰਜਾਬੀ ਰੈਪਰ ਹਨੀ ਸਿੰਘ ਅਤੇ ਅਭਿਨੇਤਰੀ ਮੈੰਡੀ ਤੱਖਰ ਨਾਲ ਸੀ। ਉਸਨੇ ਦਿਲਜੀਤ ਦੁਸਾਂਝ, ਨੀਰੂ ਬਾਜਵਾ ਅਤੇ ਸੁਰਵੀਨ ਚਾਵਲਾ ਨਾਲ ਅਗਲੀ ਫ਼ਿਲਮ 'ਸਾਡੀ ਲਵ ਸਟੋਰੀ' ਕੀਤੀ, ਫਿਰ ਹਰੀਸ਼ ਵਰਮਾ ਅਤੇ ਯੁਵਿਕਾ ਚੌਧਰੀ ਨਾਲ 'ਡੈਡੀ ਕੂਲ ਮੁੰਡੇ ਫੂਲ' ਕੀਤੀ। 'ਗੋਰਿਆਂ ਨੂੰ ਦਫਾ ਕਰੋ' ਵਿੱਚ ਉਸਦੀ ਬਹੁਤ ਪ੍ਰਸ਼ੰਸਾ ਕੀਤੀ ਗਈ ।2016 ਆਈ ਫ਼ਿਲਮ “ਅੰਗਰੇਜ਼” ਬਲਾਕਬਸਟਰ ਸਾਬਤ ਹੋਈ ਤੇ ਅਮਰਿੰਦਰ ਗਿੱਲ ਇੱਕ ਸ਼ਾਨਦਾਰ ਅਭਿਨੇਤਾ ਵਜੋਂ ਸਾਹਮਣੇ ਆਇਆ। ਆਲੋਚਕਾਂ ਦੇ ਨਾਲ-ਨਾਲ ਜਨਤਾ ਨੇ ਇਸ ਫ਼ਿਲਮ ਦੀ ਬਹੁਤ ਸ਼ਲਾਘਾ ਕੀਤੀ, ਇਸ ਫ਼ਿਲਮ ਵਿੱਚ ਉਸ ਨਾਲ ਸਰਗੁਨ ਮਹਿਤਾ ਅਤੇ ਅਦਿਤੀ ਸ਼ਰਮਾ ਮੁੱਖ ਭੂਮਿਕਾ ਵਿੱਚ ਸਨ। ਉਸਦੀ ਅਗਲੀ ਫ਼ਿਲਮ 'ਲਵ ਪੰਜਾਬ' ਵਿੱਚ ਵੀ ਉਸ ਨਾਲ ਸਰਗੁਨ ਮਹਿਤਾ ਨਜ਼ਰ ਆਈ। ਉਸਦੀ ਦੀ 2017 ‘ਚ ਰਿਲੀਜ਼ ਹੋਈ “ਲਾਹੌਰੀਏ” ਬਾਕਸ ਆਫਿਸ ਤੇ ਸਫਲ ਰਹੀ ਜਿਸਦੀ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਨੇ ਪ੍ਰਸ਼ੰਸਾ ਕੀਤੀ।2019 ‘ਚ “ਚੱਲ ਮੇਰਾ ਪੁੱਤ” ਸੀਰੀਜ਼ ਦੀ ਪਹਿਲੀ ਫ਼ਿਲਮ ਆਈ ਤੇ ਅਗਲੇ ਸਾਲਾਂ ‘ਚ ਇਸਦੇ ਦੋ ਹੋਰ ਭਾਗ ਰਿਲੀਜ਼ ਹੋਏ। 2022 ਵਿੱਚ ਲੰਮੇਂ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ “ਛੱਲਾ ਮੁੜ ਕੇ ਨਹੀਂ ਆਇਆ” ਆਈ ਪਰ ਇਹ ਫ਼ਿਲਮ ਨਾ ਤਾਂ ਦਰਸ਼ਕਾਂ ਦੀਆਂ ਉਮੀਦਾਂ ਤੇ ਪੂਰੀ ਉੱਤਰ ਸਕੀ ਤੇ ਨਾ ਹੀ ਬੌਕਸ ਔਫਿਸ ‘ਤੇ ਸਫਲਤਾ ਹਾਸਲ ਕਰ ਸਕੀ।ਹੁਣ 2 ਅਗਸਤ, 2024 ਨੂੰ ਉਸਦੀ ਨਵੀਂ ਫ਼ਿਲਮ “ਦਾਰੂ ਨਾ ਪੀਂਦਾ ਹੋਵੇ” ਰਿਲੀਜ਼ ਹੋਣ ਜਾ ਰਹੀ ਹੈ। ਡਿਸਕੋਗ੍ਰਾਫੀ
ਸਿੰਗਲ ਗੀਤ
ਫ਼ਿਲਮਾਂ
ਹਵਾਲੇ |
Portal di Ensiklopedia Dunia