ਐਲਜੀਬੀਟੀ ਇਤਿਹਾਸਐਲ.ਜੀ.ਬੀ.ਟੀ. ਲੋਕਾਂ (ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸਜੈਂਡਰ) ਦਾ ਇਤਿਹਾਸ ਵੀ ਬਾਕੀ ਲੋਕਾਂ ਜਿੰਨਾਂ ਹੀ ਭਾਵ ਪ੍ਰਾਚੀਨ ਸੱਭਿਅਤਾ ਤੋਂ ਹੈ। ਏਨੇ ਲੱਮੇ ਵਰਿਆਂ ਦਾ ਇਤਿਹਾਸ ਸਿਰਫ ਦਾਬੇ ਅਤੇ ਅਣਗੌਲੇ ਜਾਣ ਦਾ ਹੀ ਹੈ। 1994 ਵਿੱਚ ਪਹਿਲੀ ਵਾਰ ਅਮਰੀਕਾ ਵਿੱਚ ਇਹਨਾਂ ਉੱਪਰ ਗੱਲ ਹੋਣੀ ਸ਼ੁਰੂ ਹੋਈ ਜਿਸ ਨੂੰ ਦੂਜੇ ਦੇਸ਼ਾਂ ਨੇ ਵੀ ਸੁਣਿਆ। ਅਮਰੀਕਾ ਵਿੱਚ 11 ਅਕਤੂਬਰ ਨੂੰ ਰਾਸ਼ਟਰੀ ਕਮਿੰਗ ਆਉਟ ਦਿਹਾੜਾ ਮਨਾਇਆ ਗਿਆ।[1] 2005 ਵਿੱਚ ਯੂਕੇ ਵਿੱਚ ਸੈਕਸ਼ਨ 28 ਨੂੰ ਬੰਦ ਕੀਤਾ ਗਿਆ ਜੋ ਸਕੂਲਾਂ ਵਿੱਚ ਐਲਜੀਬੀਟੀ ਮੁੱਦਿਆਂ ਅਤੇ ਪ੍ਰਸ਼ਨਾਵਲੀ ਨਾਲ ਜੁੜਿਆ ਸੀ।[2][3] ਪ੍ਰਾਚੀਨ ਇਤਿਹਾਸਮਨੁੱਖ ਦੇ ਇਤਿਹਾਸਕ ਵਿਕਾਸ ਨੂੰ ਵੀ ਦੇਖਿਆ ਜਾਏ ਤਾਂ ਸਮਲਿੰਗਕਤਾ ਅਤੇ ਵਿਸ਼ਮਲਿੰਗਕਤਾ ਦੋਵਾਂ ਦੇ ਚਿੰਨ੍ਹ ਮਿਲਦੇ ਹਨ। ਇਸ ਤੋਂ ਬਿਨਾਂ ਟਰਾਂਸਜੈਂਡਰ ਦੇ ਵੀ ਹਰੇਕ ਸੱਭਿਆਚਾਰ ਵਿੱਚ ਹੋਣ ਦੇ ਸਬੂਤ ਮਿਲਦੇ ਹਨ। ਅਫਰੀਕਾਮਾਨਵਵਿਗਿਆਨੀ ਸਟੀਫਨ ਮਰੇ ਅਤੇ ਵਿੱਲ ਰੋਸਕੋ ਨੇ ਆਪਣੇ ਅਧਿਐਨ ਵਿੱਚ ਪੇਸ਼ ਕੀਤਾ ਹੈ ਕਿ ਅਫਰੀਕਾ ਦੇ ਦੱਖਣ ਦੇ ਦੇਸ਼ ਲੇਸੋਥੋ ਵਿੱਚ ਮਹਿਲਾਵਾਂ ਇੱਕ ਲੰਬੇ ਸਮੇਂ ਲਈ ਰਿਸ਼ਤੇ ਵਿੱਚ ਰਹਿੰਦੀਆਂ ਹੁੰਦੀਆਂ ਸਨ ਜਿਸਨੂੰ ਮੋਤਸੋਲ ਕਿਹਾ ਜਾਂਦਾ ਹੈ।[4] ਈ.ਈ. ਇਵਾਨਸ-ਪੀਟਰਕ ਨੇ ਕਿਹਾ ਕਿ ਆਜ਼ਾਂਦੇ (ਕਾਂਗੋ) ਦੇ ਯੋਧਾ ਜੰਗ ਸਮੇਂ ਅਜਿਹੇ ਸੰਬੰਧ ਬਣਾਉਂਦੇ ਸਨ।[5] ![]() ![]() Sac and Fox Nation ceremonial dance to celebrate the two-spirit person. George Catlin (1796–1872); Smithsonian Institution, Washington, DC ![]() ਪ੍ਰਾਚੀਨ ਭਾਰਤਕਈ ਹਿੰਦੂ ਅਤੇ ਵੈਦਿਕ ਗ੍ਰੰਥਾਂ ਤੋਂ ਕਈ ਸੰਤਾਂ, ਦੇਵੀ-ਦੇਵਤਾਵਾਂ ਦੇ ਬਹੁ-ਲਿੰਗੀ ਹੋਣ ਦੇ ਹਵਾਲੇ ਮਿਲਦੇ ਹਨ। ਕਈ ਮਹਾਂਕਾਵਿ ਮਿਲਦੇ ਹਨ ਜਿਨ੍ਹਾਂ ਵਿੱਚ ਰਾਜੇ-ਰਾਣੀਆਂ ਦੇ ਸਮਲਿੰਗੀ ਸੰਬੰਧਾਂ ਦਾ ਜ਼ਿਕਰ ਹੈ। ਕਾਮਸੂਤਰ ਇਸਦੀ ਉਦਾਹਰਣ ਹੈ। ਖਜੁਰਾਹੋ ਦੇ ਮੰਦਿਰਾਂ ਵਿੱਚ ਸਮਲਿੰਗੀ ਸੰਬੰਧਾਂ ਦੇ ਚਿੱਤਰ ਮੌਜੂਦ ਹਨ। ਦੱਖਣੀ-ਏਸ਼ੀਆ ਦੇ ਵਿੱਚ ਹਿਜੜਾ ਲਿੰਗ ਵੀ ਮਿਲਦਾ ਹੈ ਜੋ ਅੰਤਰਲਿੰਗੀ ਹੁੰਦਾ ਹੈ।[6] ![]() Samarkand, (ca 1905–1915), photo Sergei Mikhailovich Prokudin-Gorskii. Library of Congress, Washington, DC. ਹਵਾਲੇ
|
Portal di Ensiklopedia Dunia