Photo of famous Punjabi literary person
ਪ੍ਰਿੰ. ਐਸ ਐਸ ਅਮੋਲ |
---|
ਜਨਮ | 1908 ਲਹੌਰ |
---|
ਮੌਤ | 1992 ਅੰਮ੍ਰਿਤਸਰ |
---|
ਕਿੱਤਾ | ਕਹਾਣੀ, ਜੀਵਨੀ, ਨਿਬੰਧ ਲੇਖਕ, ਸੰਪਾਦਕ, ਅਧਿਆਪਕ, ਪ੍ਰਿੰਸੀਪਲ |
---|
ਭਾਸ਼ਾ | ਪੰਜਾਬੀ |
---|
ਰਾਸ਼ਟਰੀਅਤਾ | ਭਾਰਤ |
---|
ਸਿੱਖਿਆ | ਐਮ.ਏ.[1] |
---|
ਅਲਮਾ ਮਾਤਰ | ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ[1] |
---|
ਪ੍ਰਮੁੱਖ ਕੰਮ | ਜੀਵਨ ਗੂੰਜਾਂ,ਤਿੱਤਰ ਕਹਾਣੀਆਂ,ਪੈਰਸ ਵਿੱਚ ਇੱਕ ਦਿਨ[1] |
---|
ਪ੍ਰਮੁੱਖ ਅਵਾਰਡ | ਭਾਸ਼ਾ ਵਿਭਾਗ ਪੰਜਾਬ ਪੁਰਸਕਾਰ[1] |
---|
ਐਸ. ਐਸ. ਅਮੋਲ ਉਘੇ ਬਹੁਪੱਖੀ ਪੰਜਾਬੀ ਸਾਹਿਤਕਾਰ ਸਨ।ਉਹ ਸਨਮਾਨ ਯੋਗ ਪੰਜਾਬੀ ਲਿਖਾਰੀ, ਅਧਿਆਪਕ ਤੇ ਸਾਹਿੱਤਕ ਸੰਪਾਦਕ ਸਨ।ਉਹਨਾਂ 1908 ਵਿੱਚ ਜਨਮ ਲਿਆ ਤੇ 1992 ਵਿੱਚ 84 ਸਾਲ ਜੀ ਕੇ ਇਸ ਸੰਸਾਰ ਤੋਂ ਵਿਦਾ ਹੋਏ।ਉਹਨਾਂ ਦੀਆਂ ਰਚਿਤ ਕੋਈ ਪੁਸਤਕਾਂ ਪੰਜਾਬ ਡਿਜਿਟਲ ਲਾਇਬਰੇਰੀ ਰਾਹੀਂ ਸੰਭਾਲੀਆਂ ਗਈਆਂ ਹਨ।
ਛੋਟੀ ਉਮਰ ਵਿੱਚ ਹੀ ਉਹ ਅਨਾਥ ਹੋ ਗਿਆ ਸੀ। ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ[2] ਤੋਂ ਦਸਵੀਂ ਤੱਕ ਵਿੱਦਿਆ ਪ੍ਰਾਪਤ ਕਰ ਕੇ ਵੱਡਾ ਹੋਇਆ।ਮੱਸ ਅਜੇ ਫੁੱਟੀ ਨਹੀਂ ਸੀ। ਇਸ ਨੇ ਇੱਕ ਧਾਰਮਿਕ ਗੋਸ਼ਟੀ ਵਿੱਚ ਹਿੱਸਾ ਲਿਆ। ਇੱਕ ਅੰਗਰੇਜ਼ ਪਾਦਰੀ ਨੇ ਪ੍ਰਭਾਵਿਤ ਹੋ ਕੇ ਉਚੇਰੀ ਵਿੱਦਿਆ ਇੰਗਲੈਂਡ ਵਿੱਚ ਪ੍ਰਾਪਤ ਕਰਨ ਲਈ ਮਦਦ ਦੀ ਪੇਸ਼ਕਸ਼ ਕੀਤੀ।ਸਰਮੁਖ ਸਿੰਘ(ਐਸ ਐਸ ) ਅਮੋਲ ਨੂੰ ਕੁੱਝ ਈਸਾਈ ਮੱਤ ਬਾਰੇ ਚੰਗਾ ਲਿਖਣ ਵਾਲੀ ਸ਼ਰਤ ਵਾਲੀ ਮਦਦ ਪਰਵਾਨ ਨਹੀਂ ਸੀ।
ਉਹ ਆਪਣੀ ਪ੍ਰਤਿਬਾਵਾਨ ਰੁਚੀ ਕਾਰਨ ਹੀ ਸਾਹਿਤਕ ਸੰਸਾਰ ਵਿੱਚ ਤੇ ਅਧਿਆਪਨ ਦੇ ਖੇਤਰ ਵਿੱਚ ਮਾਹਰ ਹੋ ਨਿਬੜਿਆ।
ਰਚਨਾਵਾਂ
ਨਾਵਲ
- ਗੁਲਾਬਾ (1938)
- ਸੇਵਾਦਾਰ (1942)
- ਮਨੁੱਖ ਤੇ ਸਾਗਰ (1957)
- ਜੀਵਨ ਗੁੰਝਲ (1960)
ਨਾਟਕ
- ਸਮੇਂ ਦੇ ਤਿੰਨ ਰੰਗ (1939),
- ਸ. ਜੱਸਾ ਸਿੰਘ ਆਹਲੂਵਾਲੀਆ (1950)
- ਪਤਿਤ ਪਾਵਨ (ਇਤਿਹਾਸਿਕ ਨਾਟਕ, 1956)
- ਅੰਮ੍ਰਿਤਸਰ ਸਿਫਤੀ ਦਾ ਘਰ (1973)
ਕਹਾਣੀ ਸੰਗ੍ਰਹਿ
- ਪੰਜਾਬੀ ਭੌਰੇ (1931)
- ਅਮੋਲ ਕਹਾਣੀਆਂ (1936)
- ਰੋਂਦੀ ਦੁਨੀਆ (1938)
- ਤਿੱਤਰ ਖੰਭੀਆਂ (1942)
- ਵੇਲੇ ਕੁਵੇਲੇ (1955)
ਨਿਬੰਧ
- ਲੇਖ ਪਟਾਰੀ (1930)
- ਮੇਰੇ ਚੋਣਵੇਂ ਨਿਬੰਧ (1957)
- ਪੰਜਾਬੀ ਸੱਭਿਆਚਾਰ ਦੀ ਰੂਪ ਰੇਖਾ(1964)
- ਅਮੋਲ ਪੰਜਾਬੀ ਲੇਖ (1940)
ਜੀਵਨੀ ਸਾਹਿਤ
- ਨਵੀਨ ਅਮੋਲ ਜੀਵਨ (1936)
- ਤਿੰਨ ਮਹਾਂਪੁਰਸ਼
- ਭਾਰਤ ਦੇ ਮਹਾਨ ਕਵੀ (1960)
- ਮਹਾਤਮਾ ਗਾਂਧੀ (1975)
ਸਫ਼ਰਨਾਮੇ
- ਅਮੋਲ ਯਾਤਰਾ (1955)
- ਯਾਤਰੂ ਦੀ ਡਾਇਰੀ (1965)
- ਪੈਰਿਸ ਵਿੱਚ ਇੱਕ ਭਾਰਤੀ (1973)
- ਇੰਗਲੈਂਡ ਦੀ ਯਾਦ (1981)[3]
ਸੰਪਾਦਿਤ
- ਚੋਣਵੀਂ ਪੰਜਾਬੀ ਕਵਿਤਾ (ਪ੍ਰਿੰਸੀਪਲ ਤੇਜਾ ਸਿੰਘ ਨਾਲ ਰਲਕੇ, 1933)
- ਸੱਯਦ ਵਾਰਸ ਸ਼ਾਹ (1940)
- ਸਾਡੇ ਪੁਰਾਣੇ ਕਵੀ (1944)
- ਹੀਰ ਦਮੋਦਰ (1949)
- ਹਾਸ਼ਮ ਸ਼ਾਹ ਤੇ ਉਸਦਾ ਕਿੱਸਾ ਸੱਸੀ ਪੁੰਨੂੰ (1952)
- ਪੁਰਾਤਨ ਪੰਜਾਬੀ ਕਾਵਿ ਦਾ ਵਿਕਾਸ (1955)
- ਬਿਸ਼ਨਪਦੇ ਖੁਸ਼ਹਾਲ ਰਾਇ (1959)
- ਚੋਣਵੀਂ ਪੁਰਾਤਨ ਪੰਜਾਬੀ ਕਵਿਤਾ(ਸੰਨ 1970ਈ. ਤਕ) 1972
- ਚਾਤ੍ਰਿਕ ਰਚਵਾਨਲੀ ਕਵਿਤਾ ਜਿਲਦ ਪਹਿਲੀ (1975)
- ਚਾਤ੍ਰਿਕ ਦੀ ਚੋਣਵੀਂ ਕਵਿਤਾ (1979)
- ਐਸ.ਐਸ. ਚਰਨ ਸਿੰਘ ਸ਼ਹੀਦ ਰਚਨਾਵਲੀ (ਵਾਰਤਕ, 1991)
- ਬਾਬਾ ਫ਼ਰੀਦ: ਜੀਵਨ ਤੇ ਰਚਨਾ (1986)
- ਚਾਤ੍ਰਿਕ ਰਚਨਾਵਲੀ (ਵਾਰਤਕ, 1992)[4]
- ਅਮੋਲ ਅਭਿਨੰਦਨ ਗ੍ਰੰਥ
- ਪੰਜਾਬੀ ਸਾਹਿਤ (1941)
- ਬਾਬਾ ਫਰੀਦ ਜੀਵਨ ਤੇ ਰਚਨਾ
- ਭਾਈ ਮੋਹਨ ਸਿੰਘ ਵੈਦ ਜੀਵਨ ਤੇ ਰਚਨਾ (1981)[5]
- ਭਾਰਤੀ ਧਾਰਮਿਕ ਸੰਸਥਾਵਾਂ
- ਧਰਮਾਂ ਦੀ ਮੁਢਲੀ ਜਾਣਕਾਰੀ
- ਗੁਰੂ ਅਮਰ ਦਾਸ ਵਾਰਤਾ
- ਨਾਨਕ ਬੋਲੈ ਅੰਮ੍ਰਿਤ ਬਾਣੀ
- ਪ੍ਰਿੰਸੀਪਲ ਤੇਜਾ ਸਿੰਘ ਜੀਵਨ ਤੇ ਰਚਨਾ
- ਵਿਸ਼ਵ ਬਿਚਾਰਾ
ਹਵਾਲੇ
- ↑ 1.0 1.1 1.2 1.3 Sarna, Jasbir Singh. world Punjabi writer's who's who. Sant & Singh Publishers,Baramulla, J & K.
- ↑ ਬੇਦੀ, ਦਿਲਜੀਤ ਸਿੰਘ. ਸਿੱਖੀ ਦੀ ਟਕਸਾਲ. ਅੰਮ੍ਰਿਤਸਰ: ਧਰਮ ਪ੍ਰਚਾਰ ਕਮੇਟੀ, ਸੈਂਟਰਲ ਖਾਲਸਾ ਯਤੀਮਖ਼ਾਨਾ, ਚੀਫ਼ ਖਾਲਸਾ ਦੀਵਾਨ ,ਅੰਮ੍ਰਿਤਸਰ.
- ↑ ਪੁਸਤਕ - ਸ.ਸ.ਅਮੋਲ ਜੀਵਨ ਤੇ ਰਚਨਾ, ਲੇਖਕ - ਜਸਬੀਰ ਸਿੰਘ ਸਾਬਰ, ਪ੍ਰਕਾਸ਼ਕ - ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਨ 2002, ਪੰਨਾ ਨੰ. 7,60-61
- ↑ ਪੰਜਾਬੀ ਖੋਜ ਦਾ ਇਤਿਹਾਸ, ਧਰਮ ਸਿੰਘ, ਪੰਜਾਬੀ ਅਕਾਦਮੀ, ਦਿੱਲੀ, 2004, ਪੰਨਾ ਨੰਬਰ 36
- ↑ "ਡਿਜਿਟਾਈਜਡ ਭਾਈ ਮੋਹਨ ਸਿੰਘ ਵੈਦ ਪੁਸਤਕ ਲਿਖਾਰੀ ਐਸ ਐਸ ਅਮੋਲ". http://www.panjabdigilib.org/webuser/searches/mainpage.jsp?CategoryID=1&Author=2854.