ਓਸਮਾਨੀਆ ਯੂਨੀਵਰਸਿਟੀ
ਓਸਮਾਨੀਆ ਯੂਨੀਵਰਸਿਟੀ, ਸਥਿਤ ਹੈਦਰਾਬਾਦ, ਭਾਰਤ, ਵਿੱਚ ਇੱਕ ਜਨਤਕ ਸਟੇਟ ਯੂਨੀਵਰਸਿਟੀ ਹੈ ਜਿਸ ਦੀ ਸਥਾਪਨਾ 1918 ਵਿੱਚ ਮਹਿਬੂਬ ਅਲੀ ਖਾਨ ਦੇ ਮੁੱਖ ਆਰਕੀਟੈਕਟ - ਨਵਾਬ ਸਰਵਰ ਜੰਗ ਦੀ ਮਦਦ ਨਾਲ, ਇਸ ਦੀ ਸਥਾਪਨਾ ਕੀਤੀ ਗਈ ਅਤੇ ਹੈਦਰਾਬਾਦ ਦੇ ਸੱਤਵੇਂ ਅਤੇ ਆਖ਼ਰੀ ਨਿਜ਼ਾਮ, ਨਵਾਬ ਮੀਰ ਓਸਮਾਨ ਅਲੀ ਖ਼ਾਨ ਦੇ ਨਾਂ ਤੇ ਇਸਨੂੰ ਨਾਮ ਦਿੱਤਾ ਗਿਆ। ਦੱਖਣੀ ਭਾਰਤ ਵਿੱਚ ਇਹ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਸਾਬਕਾ ਰਿਆਸਤ ਹੈਦਰਾਬਾਦ ਨਿਜ਼ਾਮ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਪਹਿਲੀ ਹੈ। [1][2][3] ਇਹ ਪੜ੍ਹਾਈ ਦੇ ਮਾਧਿਅਮ ਵਜੋਂ ਉਰਦੂ ਰੱਖਣ ਵਾਲੀ ਪਹਿਲੀ ਭਾਰਤੀ ਯੂਨੀਵਰਸਿਟੀ ਹੈ। 2012 ਤਕ, ਯੂਨੀਵਰਸਿਟੀ 80 ਤੋਂ ਵੱਧ ਦੇਸ਼ਾਂ ਦੇ 3,700 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਦਾ ਹੈ।[4] ਓ ਯੂ ਭਾਰਤੀ ਉਪ-ਮਹਾਂਦੀਪ ਵਿੱਚ ਸਭ ਤੋਂ ਵੱਡੀਆਂ ਯੂਨੀਵਰਸਿਟੀ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਸ ਦੇ ਕੈਂਪਸਾਂ ਅਤੇ ਸੰਬੰਧਿਤ ਕਾਲਜਾਂ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਹਨ। ਇਹ ਵਿਸ਼ੇਸ਼ ਤੌਰ 'ਤੇ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਾਨੂੰਨ, ਆਰਟਸ, ਸਾਇੰਸ, ਵਣਜ ਅਤੇ ਪ੍ਰਬੰਧਨ ਵਿਭਾਗਾਂ ਦੀਆਂ ਫੈਕਲਟੀਆਂ ਲਈ ਮਸ਼ਹੂਰ ਹੈ। ਓਸਮਾਨੀਆ ਮੈਡੀਕਲ ਕਾਲਜ ਇੱਕ ਸਮੇਂ ਯੂਨੀਵਰਸਿਟੀ ਦਾ ਹਿੱਸਾ ਸੀ। [5] ਇਤਿਹਾਸਸ਼ੁਰੂਆਤ1846 ਵਿਚ, ਹੈਦਰਾਬਾਦ ਰਾਜ ਦੇ ਮੂਲ ਵਿਦਿਆਰਥੀਆਂ ਨੂੰ ਉਰਦੂ ਭਾਸ਼ਾ ਵਿਚ ਐਲੋਪੈਥਿਕ ਮੈਡੀਕਲ ਸਾਇੰਸ ਸਿਖਾਉਣ ਲਈ ਨਿਜ਼ਾਮ ਮੈਡੀਕਲ ਸਕੂਲ ਦੀ ਸਥਾਪਨਾ ਕੀਤੀ ਗਈ ਸੀ।[7] ਸਾਲ 1854 ਵਿੱਚ ਦਾਰੂਲ-ਉਲੂਮ ਨੂੰ ਇੱਕ ਰਸਮੀ ਪ੍ਰਾਇਮਰੀ ਸਿੱਖਿਆ ਸੰਸਥਾ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਅਤੇ 1887 ਅਤੇ 1899 ਵਿੱਚ ਨਿਜ਼ਾਮ ਕਾਲਜ ਅਤੇ ਕਾਲਜ ਆਫ ਲਾਅ ਦੀ ਸ਼ੁਰੂਆਤ ਕੀਤੀ ਗਈ।[8][9] ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ ਕਿਹਾ:
ਸਥਾਪਨਾ1884 ਵਿਚ, ਹੈਦਰਾਬਾਦ ਰਾਜ ਵਿੱਚ ਇੱਕ ਯੂਨੀਵਰਸਿਟੀ ਦੀ ਸਥਾਪਨਾ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਬ੍ਰਿਟਿਸ਼ ਸਿੱਖਿਆ ਸ਼ਾਸਤਰੀ ਵਿਲਫ੍ਰੇਡ ਸਿਮਨ ਬਾਂਟ ਨੇ ਇੱਕ ਪ੍ਰਸਤਾਵ ਤਿਆਰ ਕੀਤਾ ਅਤੇ 24 ਜਨਵਰੀ 1884 ਨੂੰ ਹੈਦਰਾਬਾਦ ਦੇ ਨਿਜ਼ਾਮ ਨੂੰ ਪੇਸ਼ ਕੀਤਾ।[11] The official decree was issued on 17 August 1917 for the establishment of Osmania University.[12] ਯੂਨੀਵਰਸਿਟੀ ਦਾ 1918 ਵਿੱਚ ਉਦਘਾਟਨ ਕੀਤਾ ਗਿਆ ਸੀ, ਇਹ 28 ਅਗਸਤ 1919 ਤੋਂ ਕੰਮ ਕਰਦੀ ਆ ਰਹੀ ਹੈ, ਜਿਸ ਵਿੱਚ 225 ਵਿਦਿਆਰਥੀਆਂ ਨੇ ਸ਼ੁਰੂਆਤੀ ਬੀਜ਼ ਵਿੱਚ ਦਾਖਲਾ ਲਿਆ ਸੀ। ਆਪਣੀ ਸਥਾਪਨਾ ਦੇ ਪਹਿਲੇ ਦਹਾਕੇ ਦੇ ਅੰਦਰ ਹੀ, ਮੈਡੀਕਲ ਅਤੇ ਇੰਜਨੀਅਰਿੰਗ ਫੈਕ੍ਲ੍ਤੀਆਂ ਦੀ ਸ਼ੁਰੂਆਤ 1927 ਅਤੇ 1929, ਵਿੱਚ ਕੀਤੀ ਗਈ ਸੀ, ਜੋ ਕਿ ਸਾਰੇ ਭਾਰਤੀ ਉਪ-ਮਹਾਂਦੀਪ ਵਿੱਚ ਮਾਨਤਾ ਪ੍ਰਾਪਤ ਸੀ। 1926 ਵਿੱਚ ਔਰਤਾਂ ਲਈ ਯੁਨੀਵਰਸਿਟੀ ਕਾਲਜ ਸ਼ੁਰੂ ਕੀਤਾ ਗਿਆ ਅਤੇ 1936 ਵਿੱਚ ਕਲਾ ਕਾਲਜ ਸ਼ੁਰੂ ਕੀਤੀ ਗਿਆ।[11][12][13] ਹਵਾਲੇ
|
Portal di Ensiklopedia Dunia