ਕਨੀਮੋਝੀ
ਮੁਥੂਵੇਲ ਕਰੁਣਾਨਿਧੀ ਕਨੀਮੋਝੀ (ਜਨਮ 5 ਜਨਵਰੀ 1968) ਇੱਕ ਭਾਰਤੀ ਰਾਜਨੇਤਾ, ਕਵੀ ਅਤੇ ਪੱਤਰਕਾਰ ਹੈ। ਉਹ ਸੰਸਦ ਮੈਂਬਰ ਹੈ, ਲੋਕ ਸਭਾ ( ਭਾਰਤ ਦੀ ਸੰਸਦ ਦਾ ਹੇਠਲਾ ਸਦਨ) ਵਿੱਚ ਥੂਥੁਕੁੜੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ। ਉਹ ਪਹਿਲਾਂ ਰਾਜ ਸਭਾ (ਭਾਰਤ ਦੀ ਸੰਸਦ ਦਾ ਉਪਰਲਾ ਸਦਨ) ਦੀ ਮੈਂਬਰ ਵੀ ਰਹੀ ਹੈ ਜਿਥੇ ਉਹ ਤਾਮਿਲਨਾਡੂ ਦੀ ਪ੍ਰਤੀਨਿਧਤਾ ਕਰਦੀ ਸੀ।[2] ਕਨੀਮੋਝੀ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਅਤੇ ਉਨ੍ਹਾਂ ਦੀ ਤੀਜੀ ਪਤਨੀ ਰਾਜਥੀ ਅੰਮਲ ਦੀ ਧੀ ਹੈ। ਕਨੀਮੋਝੀ ਇੰਡੀਅਨ ਦ੍ਰਾਵਿੜ ਮੁਨੇਤਰ ਕੜਗਮ (ਡੀਐਮਕੇ) ਰਾਜਨੀਤਿਕ ਪਾਰਟੀ ਨਾਲ ਸਬੰਧਤ ਹੈ, ਜਿੱਥੇ ਉਹ ਡੀਐਮਕੇ ਦੇ ਕਲਾ, ਸਾਹਿਤ ਅਤੇ ਤਰਕਸ਼ੀਲਤਾ ਵਿੰਗ ਦੀ ਮੁੱਖੀ ਵਜੋਂ ਕੰਮ ਕਰਦੀ ਹੈ ਅਤੇ ਆਪਣੇ ਪਿਤਾ ਦੇ "ਸਾਹਿਤਕ ਵਾਰਸ" ਵਜੋਂ ਵੇਖੀ ਜਾਂਦੀ ਹੈ।[3] ਉਸ ਦੇ ਮਤਰੇਏ ਭਰਾ ਐਮ ਕੇ ਅਲਾਗਿਰੀ ਸਾਬਕਾ ਕੇਂਦਰੀ ਮੰਤਰੀ ਅਤੇ ਐਮ ਕੇ ਸਟਾਲਿਨ ਤਾਮਿਲਨਾਡੂ ਦਾ ਸਾਬਕਾ ਉਪ ਮੁੱਖ ਮੰਤਰੀ ਹਨ। ਮੁੱਢਲਾ ਜੀਵਨਰਾਜਨੀਤੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਨੀਮੋਝੀ ਪੱਤਰਕਾਰੀ ਕਰਦੀ ਸੀ। ਉਸਨੇ ਹਿੰਦੂ ਦੀ ਸਬ ਐਡੀਟਰ, ਕੁੰਗੁਮਮ (ਇਕ ਤਾਮਿਲ ਹਫਤਾਵਾਰੀ ਰਸਾਲਾ) ਦੀ ਇੰਚਾਰਜ ਸੰਪਾਦਕ ਅਤੇ ਤਾਮਿਲ ਮੁਰਸੂ ਨਾਮਕ ਸਿੰਗਾਪੁਰ ਸਥਿਤ ਤਾਮਿਲ ਅਖਬਾਰ ਦੀ ਫੀਚਰ ਸੰਪਾਦਕ ਵਜੋਂ ਕੰਮ ਕੀਤਾ।[3] ਸੋਸ਼ਲ ਵਰਕਸਰੁਚੀਆਂਕਨੀਮੋਝੀ ਪੈਨ-ਤਾਮਿਲ ਮੁੱਦਿਆਂ ਦਾ ਸਮਰਥਨ ਕਰਨ ਲਈ ਜਾਣੀ ਜਾਂਦੀ ਹੈ।[4][5] ਉਹ ਔਰਤ ਸਸ਼ਕਤੀਕਰਣ ਪ੍ਰੋਗਰਾਮਾਂ ਦੇ ਆਯੋਜਨ ਵਿੱਚ ਹਿੱਸਾ ਲੈਂਦੀ ਹੈ[6] ਅਤੇ ਵੱਖ ਯੋਗਤਾਵਾਂ ਵਾਲੇ ਲੋਕਾਂ ਅਤੇ ਟ੍ਰਾਂਸਜੈਂਡਰ ਲੋਕਾਂ ਦੀ ਭਲਾਈ ਵਿੱਚ ਰੁਚੀ ਰੱਖਦੀ ਹੈ। 2005 ਵਿੱਚ, ਕਾਰਤੀ ਚਿਦਾਂਬਰਮ ਦੇ ਨਾਲ, ਉਸਨੇ ਇੱਕ ਪੋਰਟਲ ਦੀ ਸਥਾਪਨਾ ਕੀਤੀ ਜਿਸ ਵਿੱਚ ਮੁਕਤ ਭਾਸ਼ਣ ਦਾ ਸਮਰਥਨ ਕੀਤਾ ਗਿਆ ਸੀ।[7] 2007 ਵਿੱਚ, ਕਨੀਮੋਝੀ ਨੇ ਚੇਨਈ ਸੰਗਮਮ, ਇੱਕ ਸਲਾਨਾ ਖੁੱਲਾ ਤਾਮਿਲ ਸੱਭਿਆਚਾਰਕ ਤਿਉਹਾਰ, ਜੋ ਪੋਂਗਲ ਦੇ ਮੌਸਮ ਦੌਰਾਨ ਆਯੋਜਿਤ ਕੀਤਾ ਜਾਣ ਲੱਗਿਆ, ਦੇ ਵਿਚਾਰ ਨੂੰ ਜਨਮ ਦਿੱਤਾ। ਨਿੱਜੀ ਜ਼ਿੰਦਗੀਕਨੀਮੋਝੀ ਚੇਨਈ ਦੇ ਪ੍ਰੈਜੇਂਟੇਸ਼ਨ ਕਾਨਵੈਂਟ, ਚਰਚ ਪਾਰਕ ਦੀ ਵਿਦਿਆਰਥੀ ਸੀ ਅਤੇ ਬਾਅਦ ਵਿੱਚ ਮਦਰਾਸ ਯੂਨੀਵਰਸਿਟੀ ਦੇ ਏਥਿਰਾਜ ਕਾਲਜ ਫਾਰ ਵੂਮੈਨ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਕੀਤੀ।[3] ਉਸ ਦਾ ਦੋ ਵਾਰ ਵਿਆਹ ਹੋਇਆ ਹੈ; ਪਹਿਲਾਂ 1989 ਵਿੱਚ ਸਿਵਾਕਸੀ ਤੋਂ ਇੱਕ ਵਪਾਰੀ ਅਥੀਬਨ ਬੋਸ ਨਾਲ ਸੀ, ਅਤੇ ਫਿਰ 1997 ਵਿੱਚ ਇੱਕ ਸਿੰਗਾਪੁਰ ਅਧਾਰਤ ਤਾਮਿਲ ਲੇਖਕ, ਜੀ. ਅਰਾਵਿੰਡਨ ਨਾਲ। ਉਸਦਾ ਇੱਕ ਪੁੱਤਰ ਹੈ ਜਿਸਦਾ ਨਾਮ ਅਦੀਥਿਆਨ ਹੈ।[8] ਹਵਾਲੇ
|
Portal di Ensiklopedia Dunia