ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ
"ਕਭੀ ਕਭੀ ਮੇਰੇ ਦਿਲ ਮੇਂ " (ਉਰਦੂ: کبھی کبھی میرے دل میں, ਹਿੰਦੀ: कभी कभी मेरे दिल में खयाल आता है) ਯਸ਼ ਚੋਪੜਾ ਦੀ ਨਿਰਦੇਸ਼ਿਤ 1976 ਬਾਲੀਵੁਡ ਮੂਵੀ ਕਭੀ ਕਭੀ ਦਾ ਇੱਕ ਗੀਤ ਹੈ। ਸਾਹਿਰ ਲੁਧਿਆਣਵੀ ਦਾ ਲਿਖਿਆ ਇਹ ਟਾਈਟਲ ਗੀਤ ਮੁਕੇਸ਼ ਨੇ ਗਿਆ ਸੀ।[1][2] ਗੀਤ ਨਿਰਮਾਤਾ-ਨਿਰਦੇਸ਼ਕ ਮਹਿਬੂਬ ਖਾਨ ਦੇ ਮਹਿਬੂਬ ਸਟੂਡੀਓ ਵਿਖੇ ਰਿਕਾਰਡ ਕੀਤਾ ਗਿਆ ਸੀ,[3] ਅਤੇ ਇਸ ਦੇ ਸੰਗੀਤ ਨਿਰਦੇਸ਼ਕ ਅਤੇ ਗੀਤਕਾਰ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਦੋਨਾਂ ਨੇ ਬਾਅਦ ਨੂੰ ਆਪੋ ਆਪਣੇ ਵਰਗ ਵਿੱਚ ਫ਼ਿਲਮਫ਼ੇਅਰ ਪੁਰਸਕਾਰ ਜਿੱਤਿਆ।[4][5] ਗੀਤ ਬਾਰੇ![]() 1 ਮਿੰਟ 6 ਸੈਕੰਡ ਨਮੂਨਾ "ਕਭੀ ਕਭੀ ਮੇਰੇ ਦਿਲ ਮੇਂ.ਓਗ". Problems playing this file? See media help.
ਇਹ ਗੀਤ ਗੀਤਕਾਰ ਸਾਹਿਰ ਲੁਧਿਆਣਵੀ ਦਾ ਇੱਕ ਮਾਸਟਰਪੀਸ ਮੰਨਿਆ ਜਾਂਦਾ ਹੈ।[6] ਮੂਲ ਗੀਤ ਸਾਹਿਤਕ ਉਰਦੂ ਵਿੱਚ ਹੈ ਅਤੇ ਅਸਲ ਵਿੱਚ ਉਸ ਦੇ ਕਾਵਿ-ਸੰਗ੍ਰਹਿ ਤਲਖੀਆਂ ਦੀ ਇੱਕ ਕਵਿਤਾ ਸੀ। ਕਭੀ ਕਭੀ ਮੂਵੀ ਵਿੱਚ ਸਰਲ ਸ਼ਬਦ ਵਰਤੇ ਗਏ ਹਨ। ਇਸ ਗੀਤ ਦੇ ਲਈ ਸੰਗੀਤ ਖ਼ਯਾਮ ਦੁਆਰਾ ਕੰਪੋਜ ਕੀਤਾ ਗਿਆ ਸੀ ਅਤੇ ਮੁਕੇਸ਼ ਗਾਇਆ। ਗੀਤ ਮੂਲ ਤੌਰ ਤੇ 1950 ਵਿੱਚ ਚੇਤਨ ਆਨੰਦ ਦੀ ਇੱਕ ਰਿਲੀਜ ਨਾ ਕੀਤੀ ਗਈ ਫਿਲਮ ਲਈ ਖ਼ਯਾਮ ਨੇ ਬਣਾਇਆ ਸੀ, ਜੋ ਗੀਤਾ ਦੱਤ ਅਤੇ ਸੁਧਾ ਮਲਹੋਤਰਾ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਸੀ। ਸੰਗੀਤ ਵੀਡੀਓਇਹ ਗੀਤ ਬਾਲੀਵੁੱਡ ਸਿਤਾਰੇ ਅਮਿਤਾਭ ਬੱਚਨ ਅਤੇ ਰਾਖੀ ਨੇ ਅਭਿਨੇ ਕੀਤਾ ਹੈ ਅਤੇ ਸ਼ੂਟਿੰਗ ਕਸ਼ਮੀਰ, ਵਿੱਚ ਸਰਦੀ ਦੇ ਸੀਜ਼ਨ ਦੀ ਹੈ। ਰੂਪ
ਹਵਾਲੇ
|
Portal di Ensiklopedia Dunia