ਕਵਿਤਾ ਕ੍ਰਿਸ਼ਨਾਮੂਰਤੀ
ਕਵਿਤਾ ਕ੍ਰਿਸ਼ਨਾਮੂਰਤੀ ਭਾਰਤੀ ਫ਼ਿਲਮ ਸਿਨੇਮਾ ਦੀ ਇੱਕ ਮਸ਼ਹੂਰ ਗਾਇਕਾ ਹੈ। ਕਵਿਤਾ ਕ੍ਰਿਸ਼ਨਾਮੂਰਤੀ ਦੀ ਆਵਾਜ਼ ਵਿੱਚ ਅਜਿਹੀ ਕਸ਼ਿਸ਼ ਹੈ ਕਿ ਉਸ ਨੂੰ ਸੁਣ ਕੇ ਕੋਈ ਵੀ ਉਸ ਦੀ ਆਵਾਜ਼ ਦਾ ਦੀਵਾਨਾ ਹੋਏ ਬਿਨਾਂ ਨਹੀਂ ਰਹਿ ਸਕਦਾ। ਉਸ ਦਾ ਜਨਮ 25 ਜਨਵਰੀ 1958 ਨੂੰ ਨਵੀਂ ਦਿੱਲੀ 'ਚ ਹੋਇਆ। ਉਹ ਕਲਾਸੀਕਲ ਗਾਇਕਾ ਹੈ, ਉਹ ਨੇ ਬਹੁਤ ਸਾਰੇ ਫਿਲਮੀ ਗੀਤ, ਕਲਾਸੀਕਲ ਗੀਤ ਗਾਏ ਹਨ। ਉਸ ਨੇ ਭਾਰਤ ਦੇ ਮਸ਼ਹੂਰ ਸੰਗੀਤਕਾਰਾਂ ਨਾਲ ਫਿਲਮੀ ਗੀਤ ਗਾਏ ਹਨ। ਉਸ ਨੂੰ ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ ਦਾ ਸਨਮਾਨ ਚਾਰ ਵਾਰੀ, ਜਿਸ ਵਿੱਚ ਤਿੰਨ ਵਾਰੀ ਤਾਂ ਲਗਾਤਾਰ ਸਾਲ 1994–1996 ਪ੍ਰਾਪਤ ਕੀਤੇ। ਭਾਰਤ ਸਰਕਾਰ ਨੇ ਉਹਨਾ ਦੀਆਂ ਸੇਵਾਵਾਂ ਤੇ ਪਦਮ ਸ਼੍ਰੀ ਸਨਮਾਨ ਨਾਲ ਮਾਨ ਕੀਤਾ ਹੈ।[2] ਕਵਿਤਾ ਨੇ ਸਿਰਫ 8 ਸਾਲ ਦੀ ਉਮਰ 'ਚ ਮਿਊਜ਼ਿਕ ਮੁਕਾਬਲੇ 'ਚ ਗੋਲਡ ਮੈਡਲ ਜਿੱਤ ਕਈ ਭਾਸ਼ਾਵਾਂ 'ਚ ਗਾਣੇ ਗਾਏ ਹਨ। ਕਵਿਤਾ ਕ੍ਰਿਸ਼ਨਾਮੂਰਤੀ ਦੇ ਕਈ ਗਾਣੇ ਅਜਿਹੇ ਹਨ ਜੋ ਬਹੁਤ ਹੀ ਪਸੰਦ ਕੀਤੇ ਗਏ ਹਨ ਅਤੇ ਅੱਜ ਦੌਰ 'ਚ ਅਜੇ ਵੀ ਇਨ੍ਹਾਂ ਗਾਣਿਆਂ ਨੂੰ ਲੋਕ ਸੁਣਨਾ ਪਸੰਦ ਕਰਦੇ ਹਨ। ਇਨ੍ਹਾਂ ਗਾਣਿਆਂ 'ਚ ਫਿਲਮ 'ਮਿਸਟਰ ਇੰਡੀਆ' ਦਾ ਗਾਣਾ 'ਹਵਾ ਹਵਾਈ', 'ਪਿਆਰ ਹੁਆ ਚੁਪਕੇ ਸੇ', ਫਿਲਮ 'ਖਾਮੋਸ਼ੀ' ਦਾ ਗਾਣਾ 'ਆਜ ਮੈਂ ਉਪਰ ਆਸਮਾਂ ਨੀਚੇ', ਫਿਲਮ 'ਰਾਕਸਟਾਰ' ਦਾ ਗਾਣਾ 'ਤੁਮਕੋ ਪਾ ਹੀ ਲੀਆ' ਆਦਿ ਸ਼ਾਮਲ ਹਨ। ਉਹਨਾਂ ਦੇ ਗੀਤ ਭਾਰਤੀ ਅਭਿਨੇਤਰੀਆਂ ਸ੍ਰੀਦੇਵੀ, ਮਾਧੁਰੀ ਦੀਕਸ਼ਿਤ, ਮਨੀਸ਼ਾ ਕੋਇਰਾਲਾ, ਸ਼ਬਾਨਾ ਆਜ਼ਮੀ, ਐਸ਼ਵਰਿਆ ਰਾਏ ਤੋਂ ਇਲਾਵਾ ਹੋਰ ਕਈ ਨਾਇਕਾਵਾਂ ਲਈ ਹਿੱਟ ਗੀਤ ਗਾ ਚੁੱਕੀਆਂ ਹਨ। ਉਹਨਾਂ ਦਾ ਜਨਮ ਦਿੱਲੀ ਵਿੱਚ ਹੋਇਆ ਹੈ। ਬਚਪਨ ਤੋਂ ਹੀ ਸੰਗੀਤ ਵਿੱਚ ਦਿਲਚਸਪੀ ਦੇ ਨਾਲ-ਨਾਲ ਉਹਨੇ ਸੰਗੀਤ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਅੱਠ ਸਾਲ ਦੀ ਉਮਰ ਵਿੱਚ ਸੰਗੀਤ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਮੈਡਲ ਨੂੰ ਜਿੱਤਣ 'ਤੇ ਉਹਨਾਂ ਬਹੁਤ ਖੁਸ਼ੀ ਹੋਈ ਸੀ ਪਰ ਉਹਨਾਂ ਦੀ ਇੱਛਾ ਭਾਰਤੀ ਵਿਦੇਸ਼ ਸੇਵਾ ਵਿੱਚ ਜਾਣ ਦੀ ਸੀ ਪਰ ਕਿਉਂਕਿ ਸੰਗੀਤ ਨਾਲ ਉਹਨਾਂ ਲਗਾਅ ਬਹੁਤ ਜ਼ਿਆਦਾ ਸੀ, ਇਸ ਲਈ ਉਹਨਾਂ ਨੇ ਇਸੇ ਦਿਸ਼ਾ ਵਿੱਚ ਅਗਾਂਹ ਵਧੀ। ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ 14 ਸਾਲ ਦੀ ਉਮਰ ਵਿੱਚ ਮੁੰਬਈ ਆ ਗਈ। ਉਹਨਾਂ ਨੇ ਸੇਂਟ ਜੇਵੀਅਰ ਕਾਲਜ ਤੋਂ ਅਗਾਂਹ ਦੀ ਪੜ੍ਹਾਈ ਪੂਰੀ ਕੀਤੀ। ਕਾਲਜ ਦੌਰਾਨ ਵੀ ਸੰਗੀਤ ਸਿੱਖਦੀ ਰਹੀ। ਸੰਗੀਤ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਸੀ। ਪੜ੍ਹਾਈ ਦੇ ਨਾਲ ਸੰਗੀਤ ਜਗਤ ਵਿੱਚ ਸਫਰ ਅਗਾਂਹ ਵਧਦਾ ਰਿਹਾ। ਉਹਨਾਂ ਨੇ ਸੁਰੇਸ਼ ਵਾਡੇਕਰ, ਹਰੀਹਰਨ, ਕੁਮਾਰ ਸ਼ਾਨੂ, ਸੋਨੂੰ ਨਿਗਮ, ਉਦਿਤ ਨਾਰਾਇਣ ਸਭ ਨਾਲ ਦੋਸਤਾਨਾ ਤਰੀਕੇ ਨਾਲ ਕੰਮ ਕੀਤਾ ਹਵਾਲੇ
|
Portal di Ensiklopedia Dunia