ਕਿਰਨ ਰਾਓ![]() ਕਿਰਨ ਰਾਓ ਇੱਕ ਭਾਰਤੀ ਫਿਲਮ ਨਿਰਮਾਤਾ, ਪਟਕਥਾ ਅਤੇ ਡਾਇਰੈਕਟਰ ਹੈ। ਮੁਢਲੀ ਜ਼ਿੰਦਗੀਕਿਰਨ ਰਾਓ 7 ਨਵੰਬਰ 1973 ਨੂੰ ਤੇਲੰਗਾਨਾ ਦੇ ਇੱਕ ਪਰਿਵਾਰ ਵਿੱਚ ਪੈਦਾ ਹੋਈ ਸੀ।[1][2][3] ਉਸ ਦੇ ਦਾਦਾ ਜੇ ਰਾਮੇਸ਼ਵਰ ਰਾਓ, Wanaparthy ਦੇ ਰਾਜਾ ਸੀ। ਕਿਰਨ ਦਾ ਬਚਪਨ ਕੋਲਕਾਤਾ ਵਿੱਚ ਗੁਜਰਿਆ ਸੀ। ਉਥੇ ਉਸ ਨੇ ਲਾਰੇਟੋ ਹਾਊਸ ਤੋਂ ਪੜ੍ਹਾਈ ਕੀਤੀ।1992 ਵਿੱਚ, ਉਸ ਦੇ ਮਾਤਾ-ਪਿਤਾ ਨੇ ਕੋਲਕਾਤਾ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਮੁੰਬਈ ਚਲੇ ਗਏ।[2] ਉਸ ਨੇ 1995 ਵਿੱਚ ਮਹਿਲਾ Sophia ਕਾਲਜ (ਮੁੰਬਈ) ਤੋਂ ਅਰਥਸ਼ਾਸਤਰ ਪ੍ਰਮੁੱਖ ਦੇ ਨਾਲ ਬੀਏ ਕੀਤੀ। ਉਸ ਨੇ ਦੋ ਮਹੀਨੇ ਲਈ Sophia ਬਹੁਤਕਨੀਕੀ ਵਿਖੇ ਸੋਸ਼ਲ ਕਮਿਊਨੀਕੇਸ਼ਨਜ਼ ਮੀਡੀਆ ਕੋਰਸ ਕੀਤਾ, ਪਰ ਫਿਰ ਛਡ ਦਿੱਤਾ ਅਤੇ ਦਿੱਲੀ ਲਈ ਰਵਾਨਾ ਹੋ ਗਈ। ਉਸ ਨੇ ਆਪਣੀ ਮਾਸਟਰ ਦੀ ਡਿਗਰੀ AJK Mass Communication Research Center ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਤੋਂ ਕੀਤੀ।[4] ਉਸ ਦੀ ਪਹਿਲੀ ਮਮੇਰੀ ਭੈਣ, ਅਦਿਤੀ ਰਾਵ ਹੈਦਰੀ ਅਦਾਕਾਰਾ ਹੈ। ਕੈਰੀਅਰ![]() ਕਿਰਨ ਰਾਓ ਨੇ ਐਪਿਕ ਫਿਲਮ ਲਗਾਨ ਵਿੱਚ ਆਸ਼ੂਤੋਸ਼ ਗੋਵਾਰਿਕਰ ਨਾਲ ਇੱਕ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਨਾਲ ਇਹ ਬਾਅਦ ਵਿੱਚ ਸਵਦੇਸ਼: ਵੀ, ਦ ਪੀਪਲ ਲਈ ਵੀ ਸਹਾਇਕ ਬਣੀ। ਲਗਾਨ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਵਿੱਚ 74ਵੇਂ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤੀ ਗਈ ਸੀ। ਆਮਿਰ ਖਾਨ ਉਸੇ ਫਿਲਮ ਦਾ ਨਿਰਮਾਤਾ ਅਤੇ ਸਿਤਾਰਾ ਸੀ। ਲਗਾਨ ਤੋਂ ਪਹਿਲਾਂ ਉਸ ਨੇ '' ਦਿਲ ਚਾਹਤਾ ਹੈ 'ਚ ਸਹਾਇਕ ਅਭਿਨੇਤਰੀ ਵਜੋਂ ਨਿੱਕੀ ਜਿਹੀ ਭੂਮਿਕਾ ਨਿਭਾਈ।[5] ਇਸਨੇ Academy Award ਨਾਮਜਦ ਨਿਰਦੇਸ਼ਕ Mira Nair ਨਾਲ ਵੀ Monsoon Wedding ਦੇ ਦੂਜੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ।[6] ਉਸ ਨੇ ਫਿਲਮ ਧੋਬੀ ਘਾਟ, ਦੀ ਸਕਰਿਪਟ ਲਿਖੀ ਅਤੇ ਨਿਰਦੇਸ਼ਨ ਦਿੱਤਾ ਜੋ ਆਮਿਰ ਖਾਨ ਪ੍ਰੋਡਕਸ਼ਨਜ਼ ਦੇ ਤਹਿਤ ਜਨਵਰੀ 2011 ਵਿੱਚ ਰਿਲੀਸ ਕੀਤੀ ਗਈ ਸੀ।[7][8] ਉਸ ਨੇ ਆਪਣੀ ਅਗਲੀ ਫਿਲਮ ਲਿਖਣੀ ਸ਼ੁਰੂ ਕਰ ਦਿੱਤੀ ਹੈ ਜਿਸਦੀਆਂ ਜੜ੍ਹਾਂ ਕੋਲਕਾਤਾ ਵਿੱਚ ਹੋਣਗੀਆਂ।[2] ਨਿਜੀ ਜੀਵਨਆਮਿਰ ਖਾਨ ਵਲੋਂ 2002 ਚ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਤਲਾਕ ਦੇਣ ਦੇ ਬਾਅਦ ਕਿਰਨ ਰਾਓ ਨੇ ਦਸੰਬਰ 2005 ਵਿੱਚ ਅਭਿਨੇਤਾ/ਫਿਲਮ ਨਿਰਦੇਸ਼ਕ ਆਮਿਰ ਖਾਨ ਨਾਲ ਵਿਆਹ ਕੀਤਾ। ਖਾਨ ਨਾਲ ਉਸਦੀ ਫਿਲਮ ਲਗਾਨ ਦੇ ਸੈੱਟ ਤੇ ਮੁਲਾਕਾਤ ਹੋਈ ਸੀ। ਰਾਓ ਉਸ ਫਿਲਮ ਦੇ ਸਹਾਇਕ ਨਿਰਦੇਸ਼ਕਾਂ ਵਿੱਚੋਂ ਇੱਕ ਸੀ। ਉਹ ਹੁਣ ਮੁੰਬਈ ਦੇ ਉਪਨਗਰ ਬਾਂਦਰਾ ਵਿੱਚ ਰਹਿੰਦੇ ਹਨ।[9] ਜੋੜੇ ਦਾ ਇੱਕ ਪੁੱਤਰ ਹੈ, ਆਜ਼ਾਦ ਰਾਓ ਖਾਨ ( ਜਨਮ 5 ਦਸੰਬਰ 2011), ਜੋ ਅਬੁਲ ਕਲਾਮ ਆਜ਼ਾਦ[10] ਦੇ ਨਾਮ ਤੇ ਰੱਖਿਆ ਗਿਆ ਹੈ। ਕਿਰਨ ਨਸਤਿਕ ਹੈ।[11] ਕਿਰਨ ਰਾਓ ਅਤੇ ਅਦਾਕਾਰ ਅਦਿਤੀ ਰਾਓ ਹੈਦਰੀ ਮਮੇਰੀਆਂ ਭੈਣਾਂ ਹਨ। ਹੈਦਰੀ ਦੇ ਨਾਨਾ, ਜੇ ਰਾਮੇਸ਼ਵਰ ਰਾਓ ਵਨਪਾਰਥੀ, ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਵਿੱਚ ਇੱਕ ਨਗਰ ਦੇ ਰਾਜਾ ਸੀ ਅਤੇ ਉਸ ਦੇ ਦਾਦਾ ਅਕਬਰ ਹੈਦਰੀ ਹੈਦਰਾਬਾਦ ਰਿਆਸਤ ਦੇ ਪ੍ਰਧਾਨ ਮੰਤਰੀ ਸੀ। [12][13] ਫ਼ਿਲਮੋਗਰਾਫੀਨਿਰਦੇਸ਼ਕ
ਸਹਾਇਕ ਨਿਰਦੇਸ਼ਕ
ਨਿਰਮਾਤਾ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia