ਕਿਸ਼ਨ ਸਿੰਘ
ਪ੍ਰੋ. ਕਿਸ਼ਨ ਸਿੰਘ (10 ਅਗਸਤ 1911 – 27 ਨਵੰਬਰ 1993) ਮਾਰਕਸਵਾਦ ਤੋਂ ਪ੍ਰਭਾਵਿਤ ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਸੀ। ਜੀਵਨ ਵੇਰਵੇਕਿਸ਼ਨ ਸਿੰਘ ਦਾ ਜਨਮ 10 ਅਗਸਤ 1911[1] ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲਾਹੌੌਰ ਦੀ ਪੱਟੀ ਤਹਿਸੀਲ ਦੇ ਪਿੰਡ ਬਰਵਾਲਾ (ਹੁਣ ਜ਼ਿਲ੍ਹਾ ਤਰਨ ਤਾਰਨ) ਵਿਖੇ ਪਿਤਾ ਦੰਮਾਂ ਸਿੰਘ ਅਤੇ ਮਾਤਾ ਬੀਬੀ ਭਾਨੀ ਦੇ ਪਰਿਵਾਰ ਵਿੱਚ ਹੋਇਆ ਸੀ। ਉਸਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋੋਂ ਬੀ. ਐੱੱਸਸੀ. ਤੇ ਫਿਰ 1933 ਵਿੱਚ ਅੰਗਰੇਜ਼ੀ ਵਿੱਚ ਆਪਣੀ ਐੱੱਮ.ਏ. ਕੀਤੀ ਅਤੇ ਪ੍ਰਿੰਸੀਪਲ ਨਿਰੰਜਣ ਸਿੰਘ ਦੇ ਲਾਹੌੌਰ ਵਿੱਚ ਚਲਾਏ ਸਿੱਖ ਨੈਸ਼ਨਲ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕੰਮ ਕਰਨ ਲੱਗਿਆ। ਦੇਸ਼ ਦੀ ਵੰਡ ਪਿੱਛੋੋਂ ਪਹਿਲਾਂ ਕੈਂਪ ਕਾਲਜ ਤੇ ਫਿਰ ਅਗਲੇ 43 ਸਾਲ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਵਿੱਚ ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਵਿਖੇ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕੀਤਾ। ਉਸਨੇ 1950 ਵਿੱਚ ਲਿਖਣਾ ਸ਼ੁਰੂ ਕੀਤਾ ਸੀ।[2] 1992 ਵਿੱਚ ਕਿਸ਼ਨ ਸਿੰਘ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਪ੍ਰਾਪਤ ਹੋਇਆ। ਰਚਨਾਵਾਂ
ਇਹਨਾਂ ਪੁਸਤਕਾਂ ਵਿਚੋਂ ਸਾਹਿਤ ਦੇ ਸੋਮੇ, ਸਿੱਖ ਇਨਕਲਾਬ ਦਾ ਮੋਢੀ ਗੁਰੂ ਨਾਨਕ, ਸਾਹਿਤ ਦੀ ਸਮਝ, ਗੁਰਬਾਣੀ ਦਾ ਸੱਚ, ਗੁਰਦਿਆਲ ਸਿੰਘ ਦੀ ਨਾਵਲ ਚੇਤਨਾ ਅਤੇ ਸੱਚ ਪੁਰਾਣਾ ਨਾ ਥੀਐ ਸਾਹਿਤ ਆਲੋਚਨਾ ਨਾਲ ਸੰਬੰਧਿਤ ਹਨ। ਸਾਹਿਤ ਆਲੋਚਨਾ ’ਚ ਥਾਂਇਤਿਹਾਸ ਪੱਖ ਤੋਂ ਜੇਕਰ ਨਜ਼ਰ ਮਾਰੀ ਜਾਵੇ ਤਾਂ ਬਹੁਤ ਸਾਰੇ ਮਾਰਕਸਵਾਦੀ ਆਲੋਚਕ ਦਿਖਾਈ ਦੇਣਗੇ ਪ੍ਰੰਤੂ ਇਨ੍ਹਾਂ ਵਿਚੋਂ ਹੀ ਇੱਕ ਉਤਮ ਅਤੇ ਵਿਵਾਦ ਵਿੱਚ ਫਸਿਆ ਹੋਇਆ ਆਲੋਚਕ ਹੈ ਜਿਸ ਨੂੰ ਪ੍ਰੋ ਕਿਸ਼ਨ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਨੂੰ ਪ੍ਰਿੰ ਸੇਖੋਂ ਦੁਬਾਰਾ ਚਲਾਈ ਆਲੋਚਨਾ ਪ੍ਰਣਾਲੀ ਦਾ ਅਗਲਾ ਦੌਰ ਕਿਹਾ ਜਾਂਦਾ ਹੈ ਡਾ ਹਰਭਜਨ ਸਿੰਘ ਭਾਟੀਆ ਦੇ ਅਨੁਸਾਰ ਸੰਤ ਸਿੰਘ ਸੇਖੋਂ ਨੇ ਪੰਜਾਬੀ ਚਿੰਤਨ ਅਤੇ ਆਲੋਚਨਾ ਦੇ ਖੇਤਰ ਵਿੱਚ ਮਾਰਕਸਵਾਦੀ ਵਿਚਾਰਧਾਰਾ ਦੀ ਮਦਦ ਨਾਲ ਸਾਹਿੱਤ ਚਿੰਤਨ ਅਤੇ ਅਧਿਐਨ ਦੀ ਪਿਰਤ ਪਾਈ. ਕਿਸ਼ਨ ਸਿੰਘ ਦਾ ਨਾਂ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਪਹਿਲੇ ਪ੍ਰਮਾਣਿਕ ਆਲੋਚਕਾਂ ਵਿੱਚ ਸ਼ੁਮਾਰ ਹੈ ਜਿਸਨੇ ਮਾਰਕਸਵਾਦ ਨੂੰ ਆਪਣੀ ਆਲੋਚਨਾ ਦਾ ਸਿਧਾਂਤਕ ਆਧਾਰ ਬਣਾਇਆ। ਉਹ ਉਸ ਦੌਰ ਦਾ ਆਲੋਚਕ ਹੈ ਜਿਸ ਵਿੱਚ ਪੰਜਾਬੀ ਸਾਹਿਤ ਆਲੋਚਨਾ ਨਿਰੀ ਤਾਰੀਫ਼ ਤੇ ਵਿਆਖਿਆ ਵਿਚੋਂ ਨਿਕਲ ਕੇ ਪੱਕੇ ਪੈਰੀਂ ਹੋ ਰਹੀ ਸੀ। ਪੰਜਾਬੀ ਸਾਹਿਤ ਆਲੋਚਨਾ ਨੇ ਪੱਕੇ ਪੈਰੀਂ ਹੋਣਾ ਸੰਤ ਸਿੰਘ ਸੇਖੋਂ ਤੋਂ ਆਰੰਭ ਕੀਤਾ। ਕਿਸ਼ਨ ਸਿੰਘ ਨੂੰ ਇਸ ਮਾਮਲੇ ਵਿੱਚ ਸੰਤ ਸਿੰਘ ਸੇਖੋਂ ਤੋਂ ਅਗਲਾ ਆਲੋਚਕ ਮੰਨਿਆ ਜਾਂਦਾ ਹੈ। ਪ੍ਰੋ. ਕਿਸ਼ਨ ਸਿੰਘ ਮਾਰਕਸਵਾਦੀ ਸਾਹਿਤ ਆਲੋਚਨਾ ਨੂੰ ਨਿਰੰਤਰਤਾ ਵੀ ਪ੍ਰਦਾਨ ਕਰਦਾ ਹੈ, ਸੇਖੋਂ ਨਾਲ ਤਿੱਖਾ ਸੰਵਾਦ ਵੀ ਛੇੜਦਾ ਹੈ ਅਤੇ ਆਪਣੀ ਆਲੋਚਨਾ ਦੇ ਨਿਵੇਕਲੇ ਨਕਸ਼ ਵੀ ਸਥਾਪਿਤ ਕਰਦਾ ਹੈ।[4] ਸਾਹਿਤ ਆਲੋਚਨਾਕਿਸ਼ਨ ਸਿੰਘ ਦੀ ਸਾਹਿਤ ਆਲੋਚਨਾ ਤੇ ਸਿਧਾਂਤਕਾਰੀ ਵਿੱਚ ਪਹਿਲਾ ਮੁੱਲਵਾਨ ਨੁਕਤਾ ਮਨੁੱਖ ਦੀ ਜੱਦੋ-ਜਹਿਦ ਵਿਚੋਂ ਨਿਕਲਦਾ ਹੈ। ਕਿਸ਼ਨ ਸਿੰਘ ਅਨੁਸਾਰ ਮਨੁੱਖ ਦੀ ਲਗਾਤਾਰ ਦੋ ਤਰ੍ਹਾਂ ਦੀ ਦੁਵੱਲੀ ਜੱਦੋ-ਜਹਿਦ ਚੱਲਦੀ ਰਹਿੰਦੀ ਹੈ। ਮਨੁੱਖ ਦੀ ਪਹਿਲੀ ਜੱਦੋ-ਜਹਿਦ ਕੁਦਰਤ ਨਾਲ ਹੈ ਅਤੇ ਦੂਜੀ ਜੱਦੋ-ਜਹਿਦ ਸਮਾਜ ਨਾਲ। ਪਹਿਲੀ ਜੱਦੋ-ਜਹਿਦ ਵਿਚੋਂ ਵਿਗਿਆਨ ਦਾ ਜਨਮ ਹੁੰਦਾ ਹੈ। ਦੂਜੀ ਜੱਦੋ-ਜਹਿਦ ਵਿਚੋਂ ਮਨੁੱਖੀ ਕਦਰਾਂ-ਕੀਮਤਾਂ ਜਨਮ ਲੈਂਦੀਆਂ ਹਨ। ਦੋਵਾਂ ਦੇ ਸੱਚ ਵੱਖੋ-ਵੱਖਰੇ ਹਨ। ਪਹਿਲਾ ਵਿਗਿਆਨ ਦਾ ਸੱਚ ਹੈ ਤੇ ਦੂਜਾ ਜਜ਼ਬੇ ਦਾ ਸੱਚ। ਸਾਹਿਤ ਦਾ ਸੰਬੰਧ ਜਜ਼ਬੇ ਦੇ ਸੱਚ ਨਾਲ ਹੈ, ਇਸ ਨੂੰ ਉਹ ਮਨੁੱਖੀ ਚਿੱਤਰ ਕਹਿੰਦਾ ਹੈ। ਉਹ ਵਿਗਿਆਨ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਦਵੰਦਾਤਮਕ ਸੰਬੰਧ ਨੂੰ ਵੀ ਸਵੀਕਾਰਦਾ ਹੈ। ਵਿਦਵਾਨਾਂ ਦੀਆਂ ਵਿਚਾਰਧਾਰਨਾਵਾਂਕਿਸ਼ਨ ਸਿੰਘ ਦੁਆਰਾ ਪ੍ਰਗਟ ਕੀਤੇ ਵਿਚਾਰ ਅਤੇ ਆਲੋਚਨਾ ਜਿਆਦਾ ਵਿਵਾਦਾਂ ਵਿੱਚ ਰਹੀ ਹੈ ਡਾ ਭਾਟੀਆ ਨੇ ਗੁਰਚਰਨ ਸਿੰਘ ਸਹਿੰਸਰਾ, ਡਾ ਪ੍ਰੇਮ ਪ੍ਰਕਾਸ਼ ਸਿੰਘ, ਪ੍ਰੋ ਕਿਰਪਾਲ ਸਿੰਘ ਕਸੇਲ, ਹਰਿਭਜਨ ਸਿੰਘ ਹੁੰਦਲ, ਡਾ ਅਤਰ ਸਿੰਘ, ਡਾ ਸੀਤਲ ਸਿੰਘ ਆਦਿ ਦੁਆਰਾ ਪ੍ਰੋ ਕਿਸ਼ਨ ਸਿੰਘ ਦੁਆਰਾ ਕੀਤੀ ਆਲੋਚਨਾ ਦੇ ਮੁਲਅੰਕਣ ਨੂੰ ਥੋੜ੍ਹੇ ਸਬਦਾਂ ਵਿੱਚ ਪੇਸ਼ ਕੀਤਾ ਹੈ ਉਹਨਾਂ ਦਾ ਆਖਣਾ ਹੈ ਕਿ ਗੁਰਚਰਨ ਸਿੰਘ ਸਹਿੰਸਰਾ ਨੂੰ ਉਸ ਦਾ ਚਿੰਤਨ ਮਾਰਕਸਵਾਦ ਦਾ ਗੰਧਲਾ, ਧੁੰਦਲਾ ਅਤੇ ਵਿਗੜਿਆ ਰੂਪ ਵਿਖਾਈ ਦਿੰਦਾ ਹੈ ਪ੍ਰੰਤੂ ਪ੍ਰੋ ਕਰਨਜੀਤ ਸਿੰਘ ਆਪਣੇ ਖੋਜ ਪੱਤਰ ਪੰਜਾਬੀ ਸਾਹਿੱਤ ਵਿੱਚ ਉਸ ਨੂੰ ਪ੍ਰੋ ਕਿਸ਼ਨ ਸਿੰਘ ਨੂੰ ਜਦੋਂ ਸੰਤ ਸਿੰਘ ਸੇਖੋਂ ਦੀਆਂ ਕਈ ਸਥਾਪਨਾਂਵਾ ਨੂੰ ਸਹੀ ਅਤੇ ਵਿਕਸਤ ਕਰਨ ਵਾਲੇ ਦੇ ਰੂਪ ਪੇਸ਼ ਕਰਦਾ ਹੈ ਤਦ ਲੱਗਦਾ ਹੈ ਕਿ ਉਹ ਵਿਚਕਾਰਲਾ ਰਸਤਾ ਆਪਣਾ ਰਿਹਾ ਹੋਵੇ। ਇਹੀ ਵਿਦਵਾਨ ਇਹ ਵੀ ਆਖਦਾ ਹੈ ਕਿ ਪੰਜਾਬੀ ਸਾਹਿੱਤ ਆਲੋਚਨਾ ਦੇ ਹੋਰ ਕਈ ਅਧਿਏਤਾਵਾ ਨੇ ਸੰਚਾਲਿਤ ਅਧਿਐਨ ਵਿਧੀ ਨੂੰ ਅੱਗੇ ਤੋਰਿਆ। ਇਕੋ ਸਮੇਂ ਉਸ ਦੀ ਸਾਹਿੱਤ ਪਹੁੰਚ ਨੂੰ ਵਿਦਰੋਹ ਭਾਵੀ, ਕੱਟੜ, ਕਰੜੀ, ਤਿੱਖੀ, ਖਰਵੀ, ਖਿਲਰੀ, ਖਿੰਡਰੀ ਵਿਵਸਥਾ ਤੋਂ ਬਿਨਾਂ ਕਿਹਾ ਹੈ ਅਤੇ ਦੂਜੇ ਪਾਸੇ ਉਹ ਦੀਆ ਦੋਵੇਂ ਪੁਸਤਕਾਂ ਸਾਹਿੱਤ ਦੇ ਸੋਮੇ ਅਤੇ ਸਾਹਿੱਤ ਦੀ ਸਮਝ ਨੂੰ ਸਾਕਾਰ ਮੰਨਿਆ ਹੈ ਡਾ ਕਰਨੈਲ ਸਿੰਘ ਥਿੰਦ ਉਸ ਨੂੰ ਮੱਧਕਾਲੀਨ ਸਾਹਿੱਤ ਦਾ ਪ੍ਰਸ਼ੰਸਕ ਅਤੇ ਆਧੁਨਿਕ ਸਾਹਿੱਤ ਦਾ ਨਿੰਦਕ ਦੱਸਦਾ ਹੈ ਉਸ ਦੇ ਸ਼ਬਦਾਂ ਵਿੱਚ ਉਸ ਨੂੰ ਪ੍ਰੋ ਕਿਸ਼ਨ ਸਿੰਘ ਦੀ ਬਿਰਤੀ ਮੱਧਕਾਲੀਨ ਪੰਜਾਬੀ ਸਾਹਿੱਤ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਮਹਾਨ ਸਾਹਿੱਤ ਅਤੇ ਸਮਕਾਲੀ ਨਵੀਨ ਅਤੇ ਆਧੁਨਿਕ ਸਾਹਿੱਤ ਨੂੰ ਕੁਝ ਵੀ ਨਹੀਂ ਸਿੱਧ ਕਰਨ ਲੱਗੀ ਹੋਈ ਹੈ ਸਥਾਪਨਾਵਾਂ ਪ੍ਰੋ ਕਿਸ਼ਨ ਸਿੰਘ ਇੱਕ ਆਲੋਚਕ ਹੀ ਨਹੀਂ ਸਗੋਂ ਸਾਹਿੱਤ ਦਾ ਉਦੇਸ਼ ਮਹਾਨ ਸਾਹਿੱਤ, ਸਾਹਿੱਤ ਦੇ ਸੋਮੇ, ਅਤੇ ਯਥਾਰਥ, ਸਾਹਿੱਤ ਅਤੇ ਪ੍ਰਚਾਰ, ਸਾਹਿੱਤ ਦਾ ਮੁਲਾਂਕਣ, ਸਾਹਿੱਤ ਅਤੇ ਆਲੋਚਨਾ, ਗੁਰਬਾਣੀ, ਕਿੱਸਾ ਕਾਵਿ, ਸੂਫੀ ਕਾਵਿ, ਆਧੁਨਿਕ ਸਾਹਿੱਤ ਬਾਰੇ ਉਸ ਦੀਆਂ ਆਪਣੀਆਂ ਮੌਲਿਕ ਸਥਾਪਨਾਵਾ ਹਨ ਪ੍ਰੰਤੂ ਹਰ ਸਥਾਪਨਾ ਨੂੰ ਉਸ ਦੇ ਬਹੁਤ ਹੀ ਸੋਚ ਸਮਝ ਕੇ ਸਥਾਪਿਤ ਕੀਤਾ ਹੈ ਟੀ. ਆਰ. ਵਿਨੋਦ ਦੀ ਕਿਸ਼ਨ ਸਿੰਘ ਬਾਰੇ ਟਿੱਪਣੀ ਹੈ, “ਪ੍ਰੋਫ਼ੈਸਰ ਕਿਸ਼ਨ ਸਿੰਘ ਦੀ ਵਿਆਖਿਆ ਮੁੱਲਮੂਲਕ ਹੈ ਅਤੇ ਇਸੇ ਕਰਕੇ ਮੁੱਲਵਾਨ ਵੀ।”[5] ਭਾਵ ਕਿਸ਼ਨ ਸਿੰਘ ਆਲੋਚਨਾ ਕਰਦਿਆਂ ਕਿਸੇ ਸਾਹਿਤਿਕ ਕਿਰਤ ਦੇ ਸਮਾਜਿਕ ਮੁੱਲ ਦੀ ਵੀ ਪਰਖ ਪੜਚੋਲ ਕਰਦਾ ਹੈ। ਇਸੇ ’ਤੇ ਅਧਾਰਿਤ ਸਾਹਿਤ ਚਿੰਤਨ ਵਿੱਚ ਕਿਸ਼ਨ ਸਿੰਘ ਦੀਆਂ ਤਿੰਨ ਧਾਰਨਾਵਾਂ ਪ੍ਰਮੁੱਖ ਹਨ :
ਕਿਸ਼ਨ ਸਿੰਘ ਜਿਹੜੇ ‘ਮਨੁੱਖੀ ਚਿੱਤਰ’ ਦੀ ਗੱਲ ਕਰਦਾ ਹੈ, ਉਸਦੇ ਅਰਥਾਂ ਨੂੰ ਉਹ ਪੰਜ ਤੱਤਾਂ ਨਾਲ ਜੋੜਦਾ ਹੈ :
ਇਹਨਾਂ ਤੱਤਾਂ ਨੂੰ ਗਹੁ ਨਾਲ ਵਾਚੀਏ ਤਾਂ ਉਹ ਖ਼ਿਆਲ ਅਤੇ ਜਜ਼ਬੇ ਨੂੰ ਸਮਕਾਲੀ ਸਮਾਜਿਕ ਗਿਆਨ/ਸੰਵੇਦਨਾ ਨਾਲ ਜੋੜਦਾ ਹੋਇਆ ਵਸਤੂ ਪੱਖ ਵੱਲ ਅਤੇ ਬੋਲੀ, ਸ਼ੈਲੀ ਤੇ ਡਿਜ਼ਾਈਨ ਨੂੰ ਸਾਹਿਤ ਪਰੰਪਰਾ ਨਾਲ ਜੋੜਦਾ ਹੋਇਆ ਰੂਪ ਪੱਖ ਵੱਲ ਧਿਆਨ ਕੇਂਦਰਿਤ ਕਰਦਾ ਹੈ। ਇਸ ਤਰ੍ਹਾਂ ਕਰਦਿਆਂ ਉਹ ਵਸਤੂ ਅਤੇ ਰੂਪ ਦੇ ਦ੍ਵੈਤੀ ਸਿਧਾਂਤ ਨੂੰ ਉਜਾਗਰ ਕਰਦਾ ਹੈ। ਮਹਾਨ ਸਾਹਿੱਤ ਉਹ ਮਹਾਨ ਸਾਹਿੱਤ ਦੇ ਪੈਦਾ ਹੋਣ ਨੂੰ ਵੀ ਸਮਾਜ ਨਾਲ ਜੋੜਦਾ ਹੈ ਓਸ ਦੀ ਨਜ਼ਰ ਵਿੱਚ ਜਦੋ ਸਮਾਜ ਦੇ ਕੇੰਦਰ ਮਸਲੇ ਨੂੰ ਲੋਕਾਂ ਸਾਹਿੱਤਕਾਰਾ ਦਾ ਸਮੂਹ ਹੱਲ ਕਰਦਾ ਹੈ ਓਦੋਂ ਉਨ੍ਹਾਂ ਦਾ ਰੌਸ਼ਨ ਦਿਮਾਗ ਮਹਾਨ ਸਾਹਿੱਤ ਨੂੰ ਜਨਮ ਦਿੰਦਾ ਹੈ ਮਹਾਨ ਸਾਹਿੱਤ ਅਤੇ ਮਹਾਨ ਸਾਹਿਤਕਾਰਾਂ ਬਾਰੇ ਉਸ ਦੀਆ ਧਾਰਨਾਵਾਂ ਇਸ ਤਰ੍ਹਾਂ ਹਨ: (ਉ) ਮਹਾਨ ਸਾਹਿੱਤ ਓਸ ਵੇਲੇ ਪੈਦਾ ਹੁੰਦਾ ਹੈ ਜਦੋ ਸਮਾਜ ਦੇ ਕੇਂਦਰੀ ਮਸਲੇ ਦੇ ਹੱਲ ਨੂੰ ਧਾੜ ਰੌਸ਼ਨ ਦਿਮਾਗ ਸਾਹਿੱਤਕਾਰ ਤਨੋ ਮਨੋ ਹੋ ਕੇ ਪੈ ਜਾਣ ਅਤੇ ਸਾਰੀ ਜ਼ਿੰਦਗੀ ਨੂੰ ਚਿੱਤਰ ਕੇ ਦੇਣ। ਸੋ ਇੱਕ ਪਾਸੇ ਮਸਲਾ ਦੂਜੇ ਪਾਸੇ ਹੱਲ ਕਰਨ ਦੀ ਸ਼ਕਤੀ ਵਾਲੇ ਸਾਹਿਤਕਾਰਾਂ ਅਤੇ ਤੀਸਰੇ ਉਹਨਾਂ ਦੀ ਪਬਲਿਕ ਤੱਕ ਪਹੁੰਚ ਇਹ ਤਿੰਨੇ ਰਲ ਕੇ ਮਹਾਨ ਸਾਹਿੱਤ ਦੇ ਜਨਮਦਾਤਾ ਹਨ. ਵਸਤੂ ਤੇ ਰੂਪ : ਮਾਰਕਸਵਾਦੀ ਚਿੰਤਨ ਵਿੱਚ ਵਸਤੂ ਤੇ ਰੂਪ ਕਈ ਵਿਦਵਾਨਾਂ ਲਈ ਕੇਦਰੀ ਨੁਕਤਾ ਬਣੇ ਰਹੇ ਹਨ ਮਾਰਕਸਵਾਦੀ ਚਿੰਤਨਾ ਦੀ ਦ੍ਰਿਸ਼ਟੀ ਵਿੱਚ ਵਸਤੂ ਅਤੇ ਰੂਪ ਦਾ ਦਵੰਦਾਤਮਕ ਸਬੰਧ ਮੰਨਿਆ ਗਿਆ ਹੈ ਰੂਪ ਬਗੈਰ ਵਸਤੂ ਅਤੇ ਵਸਤੂ ਤੋ ਬਿਨਾਂ ਰੂਪ ਦੀ ਹੋਂਦ ਸੰਭਵ ਨਹੀਂ ਹੈ ਪ੍ਰੋ ਕਿਸ਼ਨ ਸਿੰਘ ਨੇ ਰਚਨਾ ਵਿੱਚ ਵਸਤੂ ਅਤੇ ਰੂਪ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਖੁਲ ਕੇ ਪ੍ਰਗਟਾਏ ਹਨ ਪ੍ਰੋ ਕਿਸ਼ਨ ਸਿੰਘ ਦੁਆਰੇ ਆਖੇ ਸ਼ਬਦ ਵੀ ਇਸ ਨਾਲ ਪੂਰਾ ਮੇਲ ਖਾਂਦੇ ਹਨ ਉਸ ਦੀ ਨਜ਼ਰ ਵਿੱਚ ਜਿਹਨਾਂ ਰੂਪ ਨੂੰ ਨਿਖੇੜ ਨਿਖੇੜ ਕੇ ਵੇਖਦੇ ਹਾਂ। ਜਿਸ ਤਰ੍ਹਾਂ ਸਾਹਿੱਤ ਦੀ ਵਸਤੂ ਦਾ ਪਦਾਰਥ ਤੇ ਸਮਾਜਿਕ ਤਾਕਤਾਂ ਮਤਲਬ ਬਣਾਉਂਦੀਆਂ ਹਨ ਇਸ ਤਰ੍ਹਾਂ ਸਾਹਿੱਤ ਰੂਪ ਵੀ ਸਮਾਜ ਦੁਆਰਾ ਪੈਦਾ ਕੀਤਾ ਹੋਇਆ ਹੈ
ਵਿਹਾਰਕ ਪੱਖ ਤੇ ਪਰੰਪਰਾਕਿਸ਼ਨ ਸਿੰਘ ਸਾਹਿਤ ਸਿਰਜਣਾ ਵਿੱਚ ਪਰੰਪਰਾ ਦੇ ਮਹੱਤਵ ਨੂੰ ਸੰਤ ਸਿੰਘ ਸੇਖੋਂ ਵਾਂਗ ਛੁਟਿਆਉਂਦਾ ਨਹੀਂ ਬਲਕਿ ਸਵੀਕਾਰਦਾ ਹੈ। ਉਸ ਅਨੁਸਾਰ ਪਰੰਪਰਾ ਕੋਈ ਵਾਧੂ ਬੋਝ ਜਾਂ ਸਾਹਿਤਕਾਰ ਦੀਆਂ ਨਵੀਆਂ ਪਰਖਾਂ ਦੀ ਵੈਰਨ ਨਹੀਂ। ਇਸਦੀ ਘੋਖ ਵਿਚੋਂ ਸਾਹਿਤਕਾਰ ਨੇ ਆਪਣਾ ਸਾਹਿਤਕ ਚਿੱਤਰ ਖਿੱਚਣਾ ਹੁੰਦਾ ਹੈ। ਪਰੰਪਰਾ ਵਿਚੋਂ ਸੂਖਮ ਸੂਝ ਅਤੇ ਅੰਤਰਦ੍ਰਿਸ਼ਟੀਆਂ ਪ੍ਰਾਪਤ ਕਰਨੀਆਂ ਹੁੰਦੀਆਂ ਹਨ। ਇਸ ਤਰ੍ਹਾਂ ਕਰਦਿਆਂ ਪਰੰਪਰਾ ਨੂੰ ਇੰਨ-ਬਿੰਨ ਗ੍ਰਹਿਣ ਕਰਨ ਦੀ ਬਜਾਇ ਲੇਖਕ ਆਪਣੀ ‘ਚੋਣ ਬਿਰਤੀ' ਦੇ ਆਧਾਰ ’ਤੇ ਪਰੰਪਰਾ ਵਿੱਚ ਲੋੜੀਂਦੇ ਬਦਲਾਅ ਕਰਦਾ ਹੈ ਤੇ ਨਿਰੰਤਰਤਾ ਵਿੱਚ ਵੀ ਯੋਗਦਾਨ ਪਾਉਂਦਾ ਹੈ। ਕਿਸ਼ਨ ਸਿੰਘ ਅਨੁਸਾਰ ਲੇਖਕ ਨੇ ਉਸ ਫ਼ਲਦਾਇਕ ਮੁਹਾਵਰੇ ਦੀ ਭਾਲ ਕਰਨੀ ਹੁੰਦੀ ਹੈ ਜੋ ਮਨੁੱਖ ਦੇ ਤਮਾਮ ਜਜ਼ਬਾਤ ਨੂੰ ਫੜ੍ਹ ਸਕਣ ਦੇ ਸਮਰੱਥ ਹੋਵੇ। ਪਰੰਪਰਾ ਸੰਬੰਧੀ ਇਹਨਾਂ ਵਿਚਾਰਾਂ ਤੋਂ ਪਰੰਪਰਾ ਅਤੇ ਵਿਅਕਤੀਗਤ ਯੋਗਤਾ ਦੇ ਡਾਇਲੈਕਟੀਕਲ ਸੰਬੰਧਾਂ ਦੀ ਟੋਹ ਪ੍ਰਾਪਤ ਹੁੰਦੀ ਹੈ।[6] ਕਿਸ਼ਨ ਸਿੰਘ ਸਾਹਿਤ ਸਿਰਜਣਾ ਨਾਲ ਸੰਬੰਧਿਤ ਹਰ ਜੁਗਤ ਨੂੰ ਲੋਕਹਿੱਤਾਂ ਨਾਲ ਜੋੜਦਾ ਹੈ। ਇਸੇ ਕਰਕੇ ਉਸ ਲਈ ਮੱਧਕਾਲੀ ਪੰਜਾਬੀ ਸਾਹਿਤ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ ਕਿਉਂ ਜੋ ਉਸ ਵਿਚਲਾ ਪੇਸ਼ ਜਜ਼ਬਾ ਲੋਕ ਹਿੱਤ ਵਿੱਚ ਹੈ ਤੇ ਸਥਾਪਤੀ ਵਿਰੋਧੀ ਹੈ। ਮੱਧਕਾਲੀ ਸਾਹਿਤ ਨੂੰ ਉਹ ਜਜ਼ਬੇ ਦੀ ਪੇਸ਼ਕਾਰੀ ਦੇ ਬਿਨਾਹ ’ਤੇ ਮਹੱਤਤਾ ਦਿੰਦਾ ਹੈ। ਉਸ ਅਨੁਸਾਰ ਹਰੇਕ ਸਮੇਂ ਤੇ ਸਥਾਨ ਦਾ ਸਾਹਿਤ ਸਮਕਾਲੀ ਸਮਾਜਕ ਚੇਤਨਤਾ ਅਨੁਸਾਰੀ ਵਿਗਿਆਨਕ ਹੁੰਦਾ ਹੈ, ਆਪਣੇ ਸਮੇਂ ਦਾ ਚਿੱਤਰ ਹੁੰਦਾ ਹੈ। ਸਮਾਜਕ ਚੇਤਨਤਾ ਦੀ ਤਬਦੀਲੀ ਸਦਕਾ ਸਾਹਿਤ ਵਿੱਚ ਵਸਤੂ ਤੇ ਰੂਪ ਦੋਹਾਂ ਪੱਖਾਂ ਤੋਂ ਤਬਦੀਲੀ ਵਾਪਰਦੀ ਹੈ। ਕਿਸੇ ਵੇਲੇ ਦੇ ਸਾਹਿਤ ਦਾ ਰੈਸ਼ਨੇਲ ਬੇਸ਼ੱਕ ਗ਼ੈਰ-ਵਿਗਿਆਨਿਕ ਸਾਬਤ ਹੋ ਚੁੱਕਿਆ ਹੋਵੇ ਪਰ ਸਾਹਿਤਕ ਕਿਰਤ ਦੀ ਵੁੱਕਤ ਇਸ ਵਿੱਚ ਪੇਸ਼ ਲੁਕਵੀਂ ਵਸਤ ਜਾਣੀਂ ਜਜ਼ਬੇ ਸਦਕਾ ਹੈ। ਜੇਕਰ ਕਿਸੇ ਕਵੀ ਦੁਆਰਾ ਪੇਸ਼ ਸਾਹਿਤਕ ਚਿੱਤਰ ਦੀ ਲੁਕਵੀਂ ਵਸਤੂ ਨਵੇਂ ਦੀ ਥਾਹ ਪਾਉਣ ਵਾਲੀ ਹੈ, ਜਮਾਤੀ ਡਾਇਲੈਕਟਿਕਸ ਵਿੱਚ ਲੋਕ ਹਿਤ ਵਿੱਚ ਖਲੋਂਦੀ ਹੈ ਤਾਂ ਉਹ ਰਚਨਾ ਮਹਾਨ ਹੈ। ਗੁਰਬਾਣੀ: ਇਹ ਮਾਰਕਸਵਾਦੀ ਚਿੰਤਨ ਗੁਰਬਾਣੀ ਦੀ ਪ੍ਰਸੰਗਿਤਾ ਅੱਜ ਵੀ ਉਨੀ ਹੀ ਸਮਝਦਾ ਹੈ ਜਿੰਨੀ ਉਸ ਦੇ ਰਚਨਾ ਕਾਲ ਸਮੇਂ ਸੀ ਇਸ ਬਾਰੇ ਉਸ ਦੀ ਧਾਰਨਾ ਹੈ ਕਿ ਗੁਰਬਾਣੀ ਦਾ ਮੁਹਾਵਰਾ ਅੱਜ ਦਾ ਚਲਦਾ ਮੁਹਾਵਰਾ ਨਹੀਂ, ਪਰ ਗੁਰਬਾਣੀ ਦੀ ਵਸਤੂ ਓਸ ਵਿੱਚ ਪ੍ਰਗਟ ਸੱਚ, ਮਨੁੱਖ ਦੀ ਗੁਲਾਮੀ ਕੱਟਣ ਵਾਸਤੇ ਅੱਜ ਵੀ ਉਨ੍ਹਾਂ ਹੀ ਲਾਗੂ ਤੇ ਕਾਰਗਰ ਹੈ ਜਿਨਾਂ ਉਸ ਸਮੇਂ ਸੀ ਜਦੋਂ ਗੁਰਬਾਣੀ ਦੀ ਰਚਨਾ ਕੀਤੀ ਗਈ ਸੀ ਇਸੇ ਤਰ੍ਹਾਂ ਉਹ ਗੁਰਬਾਣੀ ਬਾਣੀ ਦੁਆਰਾ ਦਰਸਾਏ ਰਾਹਾਂ ਦਾ ਨਿਖੇੜਾ ਕਰਦਿਆ ਕਹਿੰਦਾ ਹੈ 'ਬਾਣੀ ਜ਼ਿੰਦਗੀ ਦੇ ਦੋ ਹੀ ਰਾਹ ਦੋ ਹੀ ਪੈਟਰਨ ਦੱਸਦੀ ਹੈ ਇੱਕ ਮਾਇਆ ਦਾ ਰੱਬ ਦਾ ਵਿਰੋਧੀ ਅਤੇ ਦੂਸਰਾ ਨਾਮ ਵਾਲਾ ਰੱਬ ਨੂੰ ਪਰਵਾਨ। ਦੋਵੇਂ ਇੱਕ ਦੂਜੇ ਵਿਰੋਧੀ ਸਾਮਜਿਕ ਨਿਜ਼ਾਮ ਹਨ ਇੱਕ ਦੂਸਰੇ ਦੇ ਮੁਖਾਲਿਫ ਦੋ ਤਰਜੇ ਜ਼ਿੰਦਗੀਆ ਹਨ ਬਾਣੀ ਮਾਇਆ ਵਾਲੇ ਨਿਜ਼ਾਮ ਦਾ ਅਸਲਾ ਕਾਇਮ ਰੱਖ ਕੇ ਉਸ ਵਿੱਚ ਛੋਟਾ ਮੋਟਾ ਸੁਧਾਰ ਨਹੀਂ ਕਰਦੀ ਉਹ ਉਸ ਨੂੰ ਖਤਮ ਕਰ ਰਹੀ ਹੈ ਇਸ ਵਿਦਵਾਨਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਉਹ ਗੁਰਬਾਣੀ ਨੂੰ ਪਰਖ਼ਣ ਲੱਗਿਆ ਵੀ ਮਾਰਕਸਵਾਦੀ ਸ਼ੀਸ਼ਿਆਂ ਵਾਲੀ ਐਨਕ ਨਹੀ ਉਤਾਰਦਾ 'ਸਗੋਂ ਗੁਰਬਾਣੀ ਨੂੰ ਵੀ ਉਸੇ ਨਜ਼ਰ ਤੋ ਵੇਖਦਾ ਹੈ ਉਸ ਦੀ ਧਾਰਨਾ ਹੈ ਗੁਰਬਾਣੀ ਵਿਚਲਾ ਹਰ ਸ਼ਬਦ ਸਮਾਜਿਕ ਕ੍ਰਾਂਤੀ ਦਾ ਚਿੱਤਰ ਹੈ ਜਿਹੜਾ ਪਾਠਕ ਹਰ ਸਬਦ ਵਿੱਚੋ ਸਾਮਜਿਕ ਇਨਕਲਾਬ ਅਨੁਭਵ ਨਹੀਂ ਕਰਦਾ ਉਸ ਨੂੰ ਨਾ ਮਜਹਬੀ ਕਵਿਤਾ ਪੜ੍ਹਨੀ ਆਉਂਦੀ ਹੈ ਅਤੇ ਨਾ ਹੀ ਉਸ ਦੀ ਸਾਇੰਟਿਫਿਕ ਵਿਆਖਿਆ ਕਰਨੀ। ਸੂਫੀ ਕਾਵਿ : ਗੁਰਬਾਣੀ ਵਾਂਗ ਹੀ ਪ੍ਰੋ ਕਿਸ਼ਨ ਸਿੰਘ ਨੇ ਸੂਫੀ ਸਾਹਿੱਤ ਨੂੰ ਵੀ ਮਾਰਕਸਵਾਦੀ ਨਜ਼ਰ ਤੋ ਵੇਖਿਆ ਹੈ ਉਸ ਸੂਫੀ ਮਤ ਵਿਚਲੀ ਸ਼ਰ੍ਹਾ ਦੀ ਹੋੰਦ ਨੂੰ ਵੀ ਸਾਮਜਿਕ ਨਜ਼ਰੀਏ ਤੋਂ ਘੋਖਦਾ ਹੈ ਉਹ ਇੱਕ ਥਾਂ ਕਹਿ ਦਾ ਹੈ ਸੂਫੀ ਇਸਲਾਮ ਸ਼ਰ੍ਹਾ ਦੀ ਹੋੰਦ ਨੂੰ ਵੀ ਸਾਮਜਿਕ ਮੰਨਦਾ ਹੈ ਜਦੋ ਤੱਕ ਉਹ ਉਸਾਰੂ ਹੈ ਜਦੋ ਤੱਕ ਉਸ ਦਾ ਸਮਾਜ ਵਿਚ ਰੋਲ ਲੋਕ ਹਿੱਤੀ ਹੈ ਜਦੋਂ ਇਸਲਾਮੀ ਸ਼ਰ੍ਹਾ ਦਾ ਰੋਲ ਲੋਕ ਵਿਰੋਧੀ ਹੈ ਸੂਫੀ ਉਸ ਦਾ ਖੰਡਣ ਕਰਦਾ ਹੈ ਕਿੱਸਾ ਕਾਵਿ : ਪੰਜਾਬੀ ਕਿੱਸਾ ਕਾਵਿ ਨੂੰ ਵਾਚਣ ਲੱਗਿਆ ਵੀ ਪ੍ਰੋ ਕਿਸ਼ਨ ਸਿੰਘ ਮਾਰਕਸਵਾਦੀ ਸੋਚ ਦਾ ਪੱਲਾਂ ਨਹੀਂ ਛੱਡਦਾ ਹੈ ਉਹ ਵਾਰਿਸ ਦੀ ਹੀਰ ਨੂੰ ਜਮਾਤੀ ਸੰਘਰਸ਼ ਦੀ ਪ੍ਰਤੀਨਿਧਤਾ ਕਰਨ ਵਾਲੀ ਰਚਨਾ ਸਵੀਕਾਰਦਾ ਹੈ ਉਹ ਕਹਿ ਦਾ ਹੈ ਵਾਰਿਸ ਸ਼ਾਹ ਨੇ ਆਪਣੀ ਸਮਾਜਿਕ ਕਲਚਰ ਦੇ ਬੁਨਿਆਦੀ ਪੈਟਰਨ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾ ਕੇ ਸਾਮਜਿਕ ਤੌਰ ਚਿੱਤਰੀ ਹੈ ਅਤੇ ਆਪਣੇ ਸਮਾਜ ਦੇ ਜੁਸੇ ਨੂੰ ਸਹੀ ਰੰਗ ਪੇਸ਼ ਕੀਤਾ ਹੈ ਉਸ ਇਸ ਰਚਨਾ ਦਾ ਕੇਂਦਰੀ ਵਿਸ਼ਾ ਹੈ ਹੀਰ ਦਾ ਇਸ਼ਕ ਅਤੇ ਸਮਾਜ ਨਾਲ ਉਸ ਦੀ ਟੱਕਰ ਹੈ ਉਹ ਹੀਰ ਨੂੰ ਇੱਕ ਕ੍ਰਾਂਤੀਕਾਰੀ ਮੁਟਿਆਰ ਸਿੱਧ ਕਰਦਾ ਹੋਇਆ ਆਖਦਾ ਹੈ ਸੋ ਕੁਆਰੀ ਦਾ ਅਪਣੀ ਮਨ ਮਰਜੀ ਮੁਤਾਬਿਕ ਵਰ ਚੁਣਨਾ ਨਜਾਮ ਦੀ ਤੋਰ ਨੂੰ ਸਿੱਧਾ ਕੱਟਣਾ ਸੀ ਨਜਾਮ ਦੇ ਖਿਲਾਫ ਇਸ ਤਰ੍ਹਾਂ ਕਿੱਸਾ ਕਾਵਿ ਦੀ ਆਲੋਚਨਾ ਕਰਨ ਲੱਗਿਆ ਵੀ ਉਹ ਮਾਰਕਸਵਾਦੀ ਸੋਚ ਨਾਲ ਹੀ ਪ੍ਰਣਾਇਆ ਰਹਿੰਦਾ ਹੈ।
ਲੇਖਕ ਅਤੇ ਪਾਠਕਕਿਸ਼ਨ ਸਿੰਘ ਸਾਹਿਤ ਸਿਰਜਣਾ ਤੋਂ ਪਹਿਲਾਂ ਸਾਹਿਤਕਾਰ ਨੂੰ ਹਦਾਇਤਾਂ ਦਿੰਦਾ ਪ੍ਰਤੀਤ ਹੁੰਦਾ ਹੈ। ਉਸ ਅਨੁਸਾਰ ਸਾਹਿਤਕਾਰ ਨੂੰ ਸਮਾਜਿਕ ਤਬਦੀਲੀ/ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਉਸਦੇ ਚਿੰਤਨ ਮੁਤਾਬਿਕ ਜੋ ਸਮੱਗਰੀ ਜਾਂ ਵੇਰਵੇ ਸਮਾਜਿਕ ਤਬਦੀਲੀ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੇ, ਫਾਲਤੂ ਹਨ। ਇਸ ਲਈ ਲੇਖਕ ਨੂੰ ਜ਼ਰੂਰੀ ਅਤੇ ਗ਼ੈਰ ਜ਼ਰੂਰੀ ਦਾ ਨਿਖੇੜਾ ਕਰਕੇ ਜ਼ਰੂਰੀ ਦੀ ਚੋਣ ਕਰਨੀ ਚਾਹੀਦੀ ਹੈ। ਇਥੇ ਉਹ ਸਾਹਿਤਕਾਰ ਦਾ ਪ੍ਰਯੋਜਨ ਨਿਸ਼ਚਿਤ ਕਰ ਦਿੰਦਾ ਹੈ। ਉਸ ਅਨੁਸਾਰ ਲੇਖਕ ਜਿਸ ਧਿਰ ਦੇ ਹੱਕ/ਵਿਰੋਧ ਵਿੱਚ ਖੜ੍ਹਦਾ ਹੈ, ਪਾਠਕ ਨੂੰ ਵੀ ਉਸੇ ਧਿਰ ਦੇ ਹੱਕ/ਵਿਰੋਧ ਵਿੱਚ ਖੜ੍ਹਨਾ ਚਾਹੀਦਾ ਹੈ। ਪਾਠਕ ਸੰਸਾਰ ਪ੍ਰਤੀ ਉਸੇ ਕਿਸਮ ਦਾ ਹੁੰਗਾਰਾ ਭਰੇ ਜਿਸ ਕਿਸਮ ਦਾ ਹੁੰਗਾਰਾ ਲੇਖਕ ਨੇ ਭਰਿਆ ਹੈ। ਉਹ ਪਾਠਕ ਨੂੰ ਲੇਖਕ ਦੀ ਪੈੜ ਉਪਰ ਤੋਰਦਾ ਹੈ।[7] ਇਸ ਤਰ੍ਹਾਂ ਕਰਦਿਆਂ ਉਹ ਪਾਠਕ ਅਤੇ ਉਸਦੀ ਅਸਹਿਮਤੀ ਦੀ ਸਪੇਸ ਨੂੰ ਖ਼ਤਮ ਕਰ ਦਿੰਦਾ ਹੈ। ਕਿਉਂਕਿ ਸਾਹਿਤ, ਚਿੰਤਨ ਦੇ ਕਾਰਜ ਨੂੰ ਕਿਸ਼ਨ ਸਿੰਘ ਸਮਾਜਿਕ ਪਰਿਵਰਤਨ ਦਾ ਸਾਧਨ ਮੰਨਦਾ ਹੈ, ਇਸੇ ਲਈ ਉਹ ਪਾਠਕ ਤੋਂ ਅੱਗੇ ਸ੍ਰੋਤੇ ਦੀ ਕਲਪਨਾ ਕਰਦਾ ਹੈ। ਪ੍ਰਵਚਨੀ ਪੱਧਰ ’ਤੇ ਉਹ ਲਿਖਤ ਸ਼ਕਤੀ ਤੋਂ ਅੱਗੇ ਬੋਲ ਸ਼ਕਤੀ ਦੇ ਸਕਾਰਾਤਮਕ ਪੱਖ ਨੂੰ ਕਿਰਿਆਸ਼ੀਲ ਕਰਨ ਦਾ ਸੁਝਾਅ ਦਿੰਦਾ ਹੈ ਅਤੇ ਘੱਟ ਗਿਣਤੀ ਦੇ ਪਾਠਕਾਂ ਤੋਂ ਆਮ ਜਨਤਾ ਤੱਕ ਪਹੁੰਚ ਕਰਨ ਨੂੰ ਲੇਖਕ ਦਾ ਕਰਤੱਵ ਥਾਪਦਾ ਹੈ। ਉਹ ਮਹਾਨ ਸਾਹਿਤ ਅਤੇ ਮਹਾਨ ਸਾਹਿਤਕਾਰ ਦੀ ਕਲਪਨਾ ਕਰਦਾ ਹੈ। ਯਥਾਰਥਵਾਦੀ ਸਾਹਿਤ ਦੇ ਪਛਾਣ-ਚਿੰੰਨ੍ਹਪ੍ਰੋ. ਕਿਸ਼ਨ ਸਿੰਘ ਨੇ ਯਥਾਰਥਵਾਦੀ ਸਾਹਿਤ ਦੇ ਪਛਾਣ-ਚਿੰਨ੍ਹਾਂ ਪ੍ਰਤੀ ਨਿੱਠ ਕੇ ਚਰਚਾ ਕੀਤੀ ਹੈ। ਉਸਦਾ ਯਥਾਰਥ ਦੀ ਪੇਸ਼ਕਾਰੀ ਸੰਬੰਧੀ ਮੰਨਣਾ ਹੈ ਕਿ ਇਤਿਹਾਸਕ ਯਥਾਰਥ ਅਤੇ ਸਾਹਿਤਿਕ ਯਥਾਰਥ ਵਿੱਚ ਅੰਤਰ ਹੁੰਦਾ ਹੈ ਪਰੰਤੂ ਇਹ ਦੋਵੇਂ ਦਵੰਦਾਤਮਕ ਸੰਬੰਧ ਵਿੱਚ ਬੱਝੇ ਹੁੰਦੇ ਹਨ। ਇਤਿਹਾਸਕ ਯਥਾਰਥ ਨੂੰ ਸਾਹਿਤਿਕ ਯਥਾਰਥ ਵਿੱਚ ਢਲਣ ਜਾਂ ਦਾਖ਼ਲ ਹੋਣ ਲਈ ਸਾਹਿਤਿਕ ਪੈਮਾਨਿਆਂ ਦਾ ਅਨੁਸਾਰੀ ਹੋਣਾ ਪੈਂਦਾ ਹੈ। ਯਥਾਰਥਵਾਦੀ ਸਾਹਿਤ ਦੇ ਪਛਾਣ-ਚਿੰਨ੍ਹਾਂ ਨੂੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ :
ਸੀਮਾਵਾਂਕਿਸ਼ਨ ਸਿੰਘ ਦੀ ਸਿਧਾਂਤਕ ਸਮਝ ਉੱਪਰ ਤਾਂ ਸੁਆਲ ਉੱਠਣੇ ਮੁਸ਼ਕਿਲ ਹਨ ਪਰੰਤੂ ਸਮੱਸਿਆ ਉੱਥੇ ਖੜ੍ਹੀ ਹੁੰਦੀ ਹੈ ਜਦੋਂ ਉਹ ਆਪਣੀ ਸਿਧਾਂਤਕ ਸਮਝ ਨੂੰ ਵਿਹਾਰ ਵਿੱਚ ਲਾਗੂ ਕਰਦਾ ਹੈ। ਇੱਥੇ ਉਹ ਟਪਲਾ ਖਾ ਜਾਂਦਾ ਹੈ। ਉਸਦਾ ਚਿੰਤਨ ਨਿਸ਼ਚਿਤਤਾ ਦਾ ਸ਼ਿਕਾਰ ਹੈ। ਉਹ ਸਾਹਿਤ ਦੇ ਵਿਆਖਿਆ ਵਿਸ਼ਲੇਸ਼ਣ ਵੇਲ਼ੇ ਉਸ ਵਿੱਚ ਮਨਪਸੰਦ ਦੇ ਅਰਥ ਭਰਨ ਦੀ ਕੋਸ਼ਿਸ਼ ਕਰਦਾ ਹੈ, ਆਪਹੁਦਰੀ ਵਿਆਖਿਆ ਕਰਦਾ ਹੈ ਅਤੇ ਨਿਸ਼ਚਿਤ ਤੇ ਲਕੀਰੀ ਸਿੱਟੇ ਕੱਢਦਾ ਹੈ। ਉਸਦੇ ਚਿੰਤਨ ਪ੍ਰਤੀ ਡਾ. ਹਰਿਭਜਨ ਸਿੰਘ ਭਾਟੀਆ ਸੁਆਲ ਖੜ੍ਹੇ ਕਰਦੇ ਹਨ ਕਿ ਇਸਦਾ ਸੰਬੰਧ ਮਾਰਕਸਵਾਦੀ ਰਾਜਨੀਤੀ ਸ਼ਾਸਤਰ ਨਾਲ ਹੈ ਜਾਂ ਮਾਰਕਸਵਾਦੀ ਸੁਹਜ ਸ਼ਾਸਤਰ ਨਾਲ ? ਉਹ ਵਿਹਾਰਿਕ ਅਧਿਐਨ ਸਮੇਂ ਮਾਰਕਸਵਾਦ ਅਤੇ ਧਰਮ ਨੂੰ ਇੱਕ ਰੰਗ ਜਾਂ ਇੱਕ ਰੂਪ ਕਿਉਂ ਕਰ ਦੇਂਦਾ ਹੈ ?[8] ਡਾ. ਰਵਿੰਦਰ ਸਿੰਘ ਰਵੀ ਅਤੇ ਗੁਰਬਖ਼ਸ਼ ਸਿੰਘ ਫ਼ਰੈਂਕ ਦਾ ਉਸਦੇ ਚਿੰਤਨ ਪ੍ਰਤੀ ਮੁੱਖ ਇਤਰਾਜ਼ ਇਹ ਹੈ ਕਿ ਉਸਦੇ ਚਿੰਤਨ ਦਾ ਮੁਹਾਵਰਾ ਹੀ ਅਗਾਂਹਵਧੂ ਹੈ। ਇਹ ਮਾਰਕਸਵਾਦੀ ਸ਼ਬਦਾਵਲੀ ਦੇ ਪ੍ਰਯੋਗ ਤੱਕ ਹੀ ਸੀਮਿਤ ਹੈ। ਕਿਸ਼ਨ ਸਿੰਘ ਦਾ ਮੱਧਕਾਲੀ ਸਾਹਿਤ ਨਾਲ ਨਾਤਾ ਉਪਭਾਵੁਕਤਾ ਦੀ ਪੱਧਰ ਦਾ ਹੈ। ਉਹ ਆਧੁਨਿਕ ਸਾਹਿਤ ਨੂੰ ਉਪਭਾਵੁਕਤਾ ਦੀ ਪੱਧਰ ’ਤੇ ਛੁਟਿਆਉਂਦਾ ਹੈ। ਗੁਰਦਿਆਲ ਸਿੰਘ ਜ਼ਰੂਰ ਇੱਕ ਅਪਵਾਦ ਵਜੋਂ ਨਜ਼ਰ ਆਉਂਦਾ ਹੈ। ਇਹ ਸੰਤ ਸਿੰਘ ਸੇਖੋਂ ਤੋਂ ਉਲਟ ਦਿਸਦੀ ਪਰ ਉਸੇ ਕਿਸਮ ਦੀ ਦ੍ਰਿਸ਼ਟੀ ਹੈ। ਸੰਤ ਸਿੰਘ ਸੇਖੋਂ ਮੱਧਕਾਲੀ ਸਾਹਿਤ ਨੂੰ ਪਰਾ-ਸਾਹਿਤ, ਲੋਕ ਸਾਹਿਤ ਨੂੰ ਨਿਮਨ-ਸਾਹਿਤ ਕਹਿੰਦਾ ਹੋਇਆ ਆਧੁਨਿਕ ਸਾਹਿਤ ਦਾ ਮਹਿਮਾ ਗਾਣ ਕਰਦਾ ਹੈ। ਕਿਸ਼ਨ ਸਿੰਘ ਮੱਧਕਾਲੀ ਸਾਹਿਤ ਵਿਚੋਂ ਜਮਾਤੀ ਪੈਂਤੜੇ ਦੀ ਪਛਾਣ ਕਰਦਾ ਕਰਦਾ ਗੁਰਬਾਣੀ ਦੇ ਗੁਰਮੁਖ, ਕਿੱਸੇ ਵਿਚਲੀ ਹੀਰ ਤੇ ਸੂਫ਼ੀ ਕਵਿਤਾ ਵਿਚਲੇ ਦਰਵੇਸ਼ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ। ਉਹ ਅਧਿਆਤਮਕ ਚਿੰਤਨ ਦੇ ਤਮਾਮ ਸੰਕਲਪਾਂ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਖੋਲ੍ਹਦਾ ਹੋਇਆ ਮਜ਼ਹਬ ਦੀਆਂ ਕਦਰਾਂ-ਕੀਮਤਾਂ ਨੂੰ ਜਮਾਤੀ ਕੀਮਤਾਂ ਨਾਲ ਰਲ਼ਾ ਦਿੰਦਾ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਲਿਖਤਾਂ ਵਿੱਚ ਬਹੁਤ ਸਾਰੇ ਸੰਕਲਪਾਂ ਦਾ ਦੁਹਰਾਅ ਬਹੁਤ ਕਰਦਾ ਹੈ ਤੇ ਇਸ ਦੁਹਰਾਅ ਕਰਕੇ ਲਿਖਤ ਲੋੜ ਤੋਂ ਵਧੇਰੇ ਲੰਮੀ ਹੋ ਜਾਂਦੀ ਹੈ ਤੇ ਇਸਨੂੰ ਪੜ੍ਹਦਿਆਂ ਪਾਠਕ ਨੂੰ ਅਕੇਵਾਂ ਮਹਿਸੂਸ ਹੁੰਦਾ ਹੈ। ਬਾਹਰੀ ਕੜੀਆਂਂਹਵਾਲੇ
|
Portal di Ensiklopedia Dunia