ਕਿੰਡਰਗਾਰਟਨ![]() ਕਿੰਡਰਗਾਰਟਨ ( /K ɪ n d ər ˌ ɡ ɑːr T ən /, US : / - d ən / ( link=| ਇਸ ਆਵਾਜ਼ ਬਾਰੇ US ) ; ਜਰਮਨ ਤੋਂ[1] ਇੱਕ ਪ੍ਰੀ-ਸਕੂਲ ਵਿੱਦਿਅਕ ਪਹੁੰਚ ਹੈ ਜੋ ਖੇਡਣ, ਗਾਉਣ, ਅਭਿਆਸਕ ਗਤੀਵਿਧੀਆਂ ਜਿਵੇਂ ਕਿ ਡਰਾਇੰਗ ਅਤੇ ਸਮਾਜਿਕ ਸੰਵਾਦ ਦੇ ਅਧਾਰ ਤੇ ਘਰ ਤੋਂ ਸਕੂਲ ਤਬਦੀਲ ਹੋਣ ਦਾ ਰਾਹ ਹੈ। ਅਜਿਹੀਆਂ ਸੰਸਥਾਵਾਂ ਅਸਲ ਵਿੱਚ 18 ਵੀਂ ਸਦੀ ਦੇ ਅੰਤ ਵਿੱਚ ਬਾਵੇਰੀਆ ਅਤੇ ਸਟ੍ਰਾਸਬਰਗ ਵਿੱਚ ਉਨ੍ਹਾਂ ਬੱਚਿਆਂ ਲਈ ਬਣਾਈਆਂ ਗਈਆਂ ਸਨ ਜਿਨ੍ਹਾਂ ਦੇ ਮਾਪੇ ਦੋਵੇਂ ਘਰ ਤੋਂ ਬਾਹਰ ਕੰਮ ਕਰਦੇ ਸਨ। ਇਹ ਸ਼ਬਦ ਜਰਮਨ ਫ੍ਰੈਡਰਿਕ ਫਰੈਬਲ ਦੁਆਰਾ ਤਿਆਰ ਕੀਤਾ ਗਿਆ ਸੀ, ਜਿਸਦੀ ਪਹੁੰਚ ਨੇ ਸ਼ੁਰੂਆਤੀ ਸਾਲਾਂ ਦੀ ਸਿੱਖਿਆ ਨੂੰ ਵਿਸ਼ਵ ਪੱਧਰ ਤੇ ਪ੍ਰਭਾਵਤ ਕੀਤ। ਅੱਜ, ਇਹ ਸ਼ਬਦ ਕਈ ਦੇਸ਼ਾਂ ਵਿੱਚ ਸਿੱਖਿਆ ਦੇ ਵੱਖ-ਵੱਖ ਤਰੀਕਿਆਂ ਦੇ ਅਧਾਰ ਤੇ, ਇੱਕ ਤੋਂ ਸੱਤ ਸਾਲ ਤਕ ਦੀ ਉਮਰ ਦੇ ਬੱਚਿਆਂ ਲਈ ਵੱਖ ਵੱਖ ਵਿੱਦਿਅਕ ਸੰਸਥਾਵਾਂ ਅਤੇ ਸਿੱਖਣ ਦੀਆਂ ਥਾਂਵਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ। ਇਤਿਹਾਸ![]() 1779 ਵਿਚ, ਜੋਹਾਨ ਫ੍ਰੀਡਰਿਕ ਓਬਰਲਿਨ ਅਤੇ ਲੂਸੀ ਸ਼ੈਪਲਰ ਨੇ ਸਕੂਲ ਤੋਂ ਪਹਿਲਾਂ ਦੇ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਸਿਖਲਾਈ ਲਈ ਇੱਕ ਸ਼ੁਰੂਆਤੀ ਸਥਾਪਨਾ ਸਟ੍ਰਾਸਬਰਗ ਵਿੱਚ ਕੀਤੀ ਜਿਨ੍ਹਾਂ ਦੇ ਮਾਪੇ ਦਿਨ ਵਿੱਚ ਘਰੋਂ ਬਾਹਰ ਕੰਮ ਕਰਦੇ ਸਨ।[2] ਲਗਭਗ ਉਸੇ ਸਮੇਂ, 1780 ਵਿੱਚ, ਬਾਵੇਰੀਆ ਵਿੱਚ ਇਸੇ ਤਰ੍ਹਾਂ ਦੇ ਬੱਚਿਆਂ ਲਈ ਥਾਵਾਂ ਬਣੀਆਂ ਸਨ।[3] 1802 ਵਿੱਚ, ਰਾਜਕੁਮਾਰੀ ਪਾਲੀਨ ਜ਼ੂਰ ਲਿਪੀ ਨੇ ਡੀਟਮੋਲਡ ਵਿੱਚ ਇੱਕ ਪ੍ਰੀ-ਸਕੂਲ ਸੈਂਟਰ ਸਥਾਪਤ ਕੀਤਾ।[4] 1816 ਵਿੱਚ, ਰਾਬਰਟ ਓਵੇਨ, ਇੱਕ ਫ਼ਿਲਾਸਫ਼ਰ ਅਤੇ ਵਿੱਦਿਅਕ ਵਿਦਵਾਨ, ਨੇ ਸਕਾਟਲੈਂਡ ਦੇ ਨਿਊ ਲਾਨਾਰਕ ਵਿੱਚ, ਬ੍ਰਿਟਿਸ਼ ਅਤੇ ਸ਼ਾਇਦ ਵਿਸ਼ਵ ਪੱਧਰ ਤੇ ਪਹਿਲਾ ਨਿਆਣਿਆਂ ਦਾ ਸਕੂਲ ਖੋਲ੍ਹਿਆ।[5][6][7] ਸਹਿਕਾਰੀ ਮਿੱਲਾਂ ਨਾਲ ਤਾਲਮੇਲ ਸਦਕਾ ਓਵੇਨ ਚਾਹੁੰਦੇ ਸਨ ਕਿ ਬੱਚਿਆਂ ਨੂੰ ਇੱਕ ਚੰਗੀ ਨੈਤਿਕ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਹ ਕੰਮ ਦੇ ਅਨੁਕੂਲ ਬਣ ਸਕਣ। ਉਸਦੀ ਪ੍ਰਣਾਲੀ ਸਾਖਰਤਾ ਅਤੇ ਅੰਕਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਆਗਿਆਕਾਰੀ ਬੱਚੇ ਪੈਦਾ ਕਰਨ ਵਿੱਚ ਸਫਲ ਰਹੀ।[8] ਸੈਮੂਅਲ ਵਾਈਲਡਰਸਪਿਨ ਨੇ ਆਪਣਾ ਪਹਿਲਾ ਬਾਲ ਸਕੂਲ ਲੰਡਨ ਵਿੱਚ 1819 ਵਿੱਚ ਖੋਲ੍ਹਿਆ,[9] ਅਤੇ ਹੋਰ ਸੈਂਕੜੇ ਅਜਿਹੇ ਸਕੂਲ ਸਥਾਪਤ ਕਰਨ ਲਈ ਅੱਗੇ ਵਧਿਆ। ਉਸਨੇ ਇਸ ਵਿਸ਼ੇ 'ਤੇ ਬਹੁਤ ਸਾਰੀਆਂ ਰਚਨਾਵਾਂ ਪ੍ਰਕਾਸ਼ਤ ਕੀਤੀਆਂ, ਅਤੇ ਉਸਦਾ ਕੰਮ ਪੂਰੇ ਇੰਗਲੈਂਡ ਅਤੇ ਹੋਰਨਾਂ ਛੋਟੇ ਬੱਚਿਆਂ ਲਈ ਆਦਰਸ਼ ਬਣ ਗਿਆ। ਖੇਡ ਵਾਈਲਡਰਸਪਿਨ ਦੀ ਸਿੱਖਿਆ ਪ੍ਰਣਾਲੀ ਦਾ ਇੱਕ ਮਹੱਤਵਪੂਰਣ ਹਿੱਸਾ ਸੀ। ਖੇਡ ਦੇ ਮੈਦਾਨ ਦੀ ਕਾਢ ਕੱਢਣ ਦਾ ਸਿਹਰਾ ਉਸ ਨੂੰ ਜਾਂਦਾ ਹੈ। 1823 ਵਿਚ, ਵਾਈਲਡਸਪਿਨ ਨੇ ਸਕੂਲ ਦੇ ਅਨੁਭਵ ਦੇ ਅਧਾਰ ਤੇ ਗਰੀਬਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਮਹੱਤਵ ਉੱਤੇ ਖੋਜ ਕਾਰਜ ਪ੍ਰਕਾਸ਼ਤ ਕੀਤਾ। ਉਸਨੇ ਅਗਲੇ ਸਾਲ ਇਨਫੈਂਟ ਸਕੂਲ ਸੁਸਾਇਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਦੂਸਰਿਆਂ ਨੂੰ ਆਪਣੇ ਵਿਚਾਰਾਂ ਬਾਰੇ ਜਾਣਕਾਰੀ ਦਿੱਤੀ। ਉਸਨੇ 1 ਤੋਂ 7 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਦੀਆਂ ਸਰੀਰਕ, ਬੌਧਿਕ ਅਤੇ ਨੈਤਿਕ ਸ਼ਕਤੀਆਂ ਦੇ ਵਿਕਾਸ ਲਈ, ਦਿ ਇਨਫੈਂਟ ਸਿਸਟਮ ਵੀ ਲਿਖਿਆ। ਫੈਲਾਓ![]() ਫ੍ਰੀਡਰਿਚ ਫਰੈਬਲ (1782–1852) ਨੇ ਸਕੂਲ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਲਈ ਇੱਕ ਪ੍ਰਯੋਗਾਤਮਕ ਸਮਾਜਿਕ ਤਜ਼ਰਬੇ ਵਜੋਂ, ਸ਼ਵਾਰਜ਼ਬਰਗ-ਰੁਡੋਲਸਟੈਡ, ਥੂਰੀੰਗਿਆ ਦੀ ਰਿਆਸਤ ਵਿੱਚ ਬੱਡ ਬਲੈਂਕਨਬਰਗ ਪਿੰਡ ਵਿਚ, 1837 ਵਿੱਚ ਇੱਕ "ਖੇਡ ਅਤੇ ਗਤੀਵਿਧੀ" ਸੰਸਥਾ ਖੋਲ੍ਹੀ। ਉਸਨੇ 28 ਜੂਨ, 1840 ਨੂੰ, ਆਪਣੀ ਸੰਸਥਾ ਦਾ ਨਾਮ ਕਿੰਡਰਗਾਰਟਨ Kindergarten ਰੱਖਿਆ ਜਿਸ ਦਾ ਭਾਵ ਹੈ 'ਬੱਚਿਆਂ ਦਾ ਬਗੀਚਾ'[10] ਉਸ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਬੱਚਿਆਂ ਦਾ ਪਾਲਣ ਪੋਸ਼ਣ ਅਤੇ "ਬਾਗ ਵਿੱਚ ਪੌਦਿਆਂ ਵਾਂਗ ਪੋਸ਼ਣ" ਕਰਨਾ ਚਾਹੀਦਾ ਹੈ।[11] ਫਰੈਬਲ ਦੁਆਰਾ ਸਿਖਲਾਈ ਪ੍ਰਾਪਤ ਔਰਤਾਂ ਨੇ ਸਾਰੇ ਯੂਰਪ ਅਤੇ ਦੁਨੀਆ ਭਰ ਵਿੱਚ ਕਿੰਡਰਗਾਰਟਨ ਖੋਲ੍ਹੇ। ਅਮਰੀਕਾ ਵਿੱਚ ਸਭ ਤੋਂ ਪਹਿਲੇ ਕਿੰਡਰਗਾਰਟਨ ਦੀ ਸਥਾਪਨਾ ਵਾਟਰਟਾਉਨ, ਵਿਸਕਾਨਸਿਨ ਵਿੱਚ ਜਰਮਨ ਵਾਸੀ ਮਾਰਗਰੇਟਾ ਮੇਅਰ-ਸ਼ੁਰਜ਼ ਦੁਆਰਾ 1856 ਵਿੱਚ ਕੀਤੀ ਗਈ ਸੀ।[12] 1860 ਵਿੱਚ ਅਮਰੀਕਾ ਵਿੱਚ ਪਹਿਲੇ ਅੰਗਰੇਜ਼ੀ-ਭਾਸ਼ਾ ਦੇ ਕਿੰਡਰਗਾਰਟਨ ਦੀ ਸਥਾਪਨਾ ਕੀਤੀ। ਅਮਰੀਕਾ ਵਿੱਚ ਪਹਿਲੇ ਮੁਫ਼ਤ ਕਿੰਡਰਗਾਰਟਨ 1870 ਵਿੱਚ ਸਥਾਪਤ ਕੀਤੀ ਗਈ ਸੀ। ![]() ਹਵਾਲੇ
|
Portal di Ensiklopedia Dunia