ਕੁਈਰ ਅਧਿਐਨਕੁਈਰ ਅਧਿਐਨ, ਲਿੰਗਕ ਭਿੰਨਤਾ ਅਧਿਐਨ ਜਾਂ ਐਲਜੀਬੀਟੀ ਅਧਿਐਨ ਇੱਕ ਵਿਸ਼ੇਸ਼ ਅਧਿਐਨ ਹੈ ਜੋ ਲਿੰਗਮੁਖਤਾ ਅਤੇ ਜੈਂਡਰ ਹੋਂਦ (ਲੈਸਬੀਅਨ, ਗੇਅ, ਦੁਲਿੰਗਕਤਾ, ਟਰਾਂਸਜੈਂਡਰ, ਕੁਈਰ, ਪ੍ਰਸ਼ਨਾਵਲੀ ਅਤੇ ਇੰਟਰਸੈਕਸ ਲੋਕਾਂ ਅਤੇ ਉਹਨਾਂ ਦੇ ਸੱਭਿਆਚਾਰ) ਨਾਲ ਜੁੜੇ ਮਸਲਿਆਂ ਨੂੰ ਆਪਣੇ ਕੇਂਦਰ ਦਾ ਵਿਸ਼ਾ ਬਣਾਉਂਦਾ ਹੈ।[1] ਮੁੱਖ ਤੌਰ ਉੱਤੇ ਐਲਜੀਬੀਟੀ ਇਤਿਹਾਸ ਅਤੇਸਾਹਿਤ ਸਿਧਾਂਤ ਉੱਪਰ ਉਸਰੇ ਇਸ ਅਧਿਐਨ ਖੇਤਰ ਦਾ ਘੇਰਾ ਹੁਣ ਵਧ ਕੇ ਜੀਵ ਵਿਗਿਆਨ, ਸਮਾਜ ਸ਼ਾਸਤਰ, ਮਾਨਵ ਵਿਗਿਆਨ, ਵਿਗਿਆਨ ਇਤਿਹਾਸ,[2] ਦਰਸ਼ਨ, ਮਨੋਵਿਗਿਆਨ, ਲਿੰਗ ਵਿਗਿਆਨ, ਰਾਜਨੀਤੀ ਸ਼ਾਸਤਰ, ਨੀਤੀ ਵਿਗਿਆਨ, ਅਤੇ ਵਿਅਕਤੀਗਤ ਹੋਂਦ, ਜੀਵਨ, ਇਤਿਹਾਸ ਅਤੇ ਕੁਈਰ ਸੱਭਿਆਚਾਰ ਨਾਲ ਜੁੜੇ ਹਰ ਅਧਿਐਨ ਤੱਕ ਪਹੁੰਚ ਚੁੱਕਾ ਹੈ। ਯੇਲ ਯੂਨੀਵਰਸਿਟੀ ਦੇ ਮਰੀਨ ਲਾ ਫਰਾਂਸ[3] ਅਨੁਸਾਰ, "ਹੁਣ ਸਾਨੂੰ ਸਮਲਿੰਗਕਤਾ ਉੱਪਰ ਹੈਰਾਨ ਹੋਣ ਦੀ ਬਜਾਇ ਅਸਮਲਿੰਗਕਤਾ ਉੱਪਰ ਵੀ ਹੈਰਾਨ ਹੋਣਾ ਚਾਹੀਦਾ ਹੈ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਕੁਝ ਵਿਸ਼ੇਸ਼ ਵਰਗਾਂ ਦੇ ਪ੍ਰਸੰਗ ਵਿੱਚ ਲਿੰਗਕਤਾ ਏਨੀ ਮਹੱਤਵਪੂਰਨ ਕਿਓਂ ਹੈ?'"[2] ![]() ਪਿਛੋਕੜਇਤਿਹਾਸਯੇਲ-ਕਰਾਮਰ ਵਿਵਾਦਹੋਰ ਵੇਖੋ
References
|
Portal di Ensiklopedia Dunia