ਕੁਤਬ ਇਮਾਰਤ ਸਮੂਹ

28°31′28″N 77°11′08″E / 28.524382°N 77.185430°E / 28.524382; 77.185430

ਕੁਤੁਬ ਮੀਨਾਰ ਅਤੇ ​​ਇਸ ਦੇ ਸਮਾਰਕ, ਦਿੱਲੀ
UNESCO World Heritage Site
CriteriaCultural Place: iv
Inscription1993 (17th Session)

ਕੁਤਬ ਇਮਾਰਤ ਸਮੂਹ (ਹਿੰਦੀ : कुत्ब,ਉਰਦੂ : قطب‎) ਇਮਾਰਤਾਂ ਅਤੇ ਹੋਰ ਅਵਸ਼ੇਸ਼ਾਂ ਦਾ ਯਾਦਗਾਰੀ ਸਮੂਹ ਹੈ। ਇਹ ਇਮਾਰਤ ਸਮੂਹ ਦਿੱਲੀ ਦੇ ਮਹਿਰੌਲੀ  ਇਲਾਕੇ ਵਿੱਚ ਹੈ। ਇਸ ਵਿਚੋਂ ਸਭ ਤੋਂ ਪ੍ਰਸਿਧ ਕੁਤਬ ਮੀਨਾਰ ਹੈ। ਇਹਸੂਫ਼ੀ ਫ਼ਕੀਰ ਕੁਤੁਬ ਉੱਦੀਨ ਬਖ਼ਤਿਆਰ ਕਾਕੀ ਨੂੰ ਸਮਰਪਿਤ ਸੀ। ਦਿੱਲੀ ਦੇ ਸ਼ਾਸਕ ਕੁਤੁਬੁੱਦੀਨ ਐਬਕ, ਨੇ ਕੁਤਬ ਮੀਨਾਰ ਦੀ ਉਸਾਰੀ ਸੰਨ 1193 ਵਿੱਚ ਸ਼ੁਰੂ ਕਰਵਾਈ। ਉਸਦੇ ਵਾਰਿਸ ਇਲਤੁਤਮਿਸ਼ ਨੇ ਇਸ ਵਿੱਚ ਤਿੰਨ ਮੰਜ਼ਿਲ੍ਹਾਂ ਨੂੰ ਵਧਾਇਆ, ਅਤੇ ਸੰਨ 1368 ਵਿੱਚ ਫੀਰੋਜਸ਼ਾਹ ਤੁਗਲਕ ਨੇ ਪੰਜਵੀਂ ਅਤੇ ਅਖੀਰਲੀ ਮੰਜਿਲ ਬਣਵਾਈ। ਇਸ ਤੋਂ ਬਾਅਦ ਇਸ ਵਿੱਚ  ਕੁਤੁਬ-ਉਲ-ਇਸਲਾਮ[1] ਮਸਜਿਦ ਬਣਾਈ।[2]

ਅਲੱਈ ਦਰਵਾਜ਼ਾ

ਕੁਤਬਮੀਨਾਰ

ਕੁਤਬ ਮੀਨਾਰ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸਦੀ ਉਚਾਈ 72.5 ਮੀਟਰ (237.86 ਫੀਟ) ਅਤੇ ਵਿਆਸ 14.3 ਮੀਟਰ ਹੈ, ਜੋ ਉੱਤੇ ਜਾ ਕੇ ਸਿਖਰ ਉੱਤੇ 2.75 ਮੀਟਰ (9.02 ਫੀਟ) ਹੋ ਜਾਂਦਾ ਹੈ। ਕੁਤਬ ਮੀਨਾਰ ਮੂਲ ਤੌਰ 'ਤੇ ਸੱਤ ਮੰਜਿਲ ਦਾ ਸੀ ਲੇਕਿਨ ਹੁਣ ਇਹ ਪੰਜ ਮੰਜਿਲ ਦਾ ਹੀ ਰਹਿ ਗਿਆ ਹੈ। ਇਸ ਵਿੱਚ 379 ਪੋੜੀਆਂ ਹਨ। ਮੀਨਾਰ ਦੇ ਚਾਰੇ ਪਾਸੇ ਬਣੇ ਆਹਾਤੇ ਵਿੱਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ, ਜਿਹਨਾਂ ਵਿਚੋਂ ਅਨੇਕ ਇਸਦੇ ਉਸਾਰੀ ਕਾਲ ਸੰਨ 1193 ਜਾਂ ਪੂਰਵ ਦੇ ਹਨ। ਇਹ ਪਰਿਸਰ ਯੁਨੇਸਕੋ ਦੁਆਰਾ ਸੰਸਾਰ ਅਮਾਨਤ ਦੇ ਰੂਪ ਵਿੱਚ ਮੰਜੂਰ ਕੀਤਾ ਗਿਆ ਹੈ।[3]

ਕੂਵੈਤ-ਉਲ-ਇਸਲਾਮ ਮਸਜਿਦ

ਕੁਤਬ-ਉਲ-ਇਸਲਾਮ (ਇਸਲਾਮੀ ਗੁੰਬਦ) ਮਸੀਤ ਦਾ ਨਿਰਮਾਣ ਗੁਲਾਮ ਵੰਸ਼ ਦੇ ਪਜਿਲੇ ਸ਼ਾਸਕ  ਕੁਤੁਬੁੱਦੀਨ ਐਬਕ ਨੇ 1192 ਵਿੱਚ ਕਰਵਾਇਆ। ਇਸ ਦੇ ਨਿਰਮਾਣ ਵਿੱਚ ਚਾਰ ਸਾਲ ਦਾ ਸਮਾਂ ਲੱਗਿਆ। ਇਸ  ਕਾਰਜ ਵਿੱਚ ਅਲਤੁਤਮਿਸ ਅਤੇ ਅਲਾਉਦੀਨ ਖ਼ਲਜੀ ਨੇ ਵੀ ਕੁਝ ਜਿਸੇ ਬਣਵਾਏ। ਇਸ ਦੀ ਛੱਤ ਅਤੇ ਸਤੰਬ (ਥੰਮ) ਭਾਰਤੀ ਮੰਦਿਰਾਂ ਸ਼ੈਲੀ ਦੇ ਪ੍ਰਤੀਕ ਹਨ, ਉਥੇ ਇਸ ਦੇ ਬੂਰਜ ਇਸਲਾਮੀ ਸ਼ੈਲੀ ਦੇ ਬਣੇ ਹਨ ਜਿਸ ਕਾਰਣ ਇਹ ਹਿੰਦੂ ਅਤੇ ਇਸਲਾਮੀ ਸ਼ੈਲੀ ਦਾ ਅਨੋਖਾ ਨਮੂਨਾ ਹੈ।  ਇਸ ਮਸਜਿਦ ਵਿੱਚ ਸਿਕੰਦਰ ਲੋਧੀ ਦੇ ਸਮੇਂ ਮਸੀਤ ਦੇ ਇਮਾਮ ਰਹੇ ਜ਼ਮੀਮ ਦਾ ਮਕਬਰਾ ਵੀ ਹੈ।[4]

ਲੋਹ ਸਤੰਬ

ਇਸ ਲੋਹ ਸਤੰਬ ਦੀ ਉਚਾਈ 7.21 ਮੀਟਰ ਅਤੇ ਭਾਰ ਯੇ ਟਨ ਹੈ। ਇਸ ਦਾ ਨਿਰਮਾਣ ਚੰਦਰਗੁਪਤ ਵਿਕਰਮਦਿਤਿਆ(375-414) ਨੇ ਕਰਾਇਆ ਪਰ ਕੁਝ ਵਿਦਵਾਨ ਮੰਦੇ ਹਨ ਕਿ ਇਸਦਾ ਨਿਰਮਾਣ 112 ਇ.ਪੂ. ਵਿੱਚ ਹੋਇਆ ਹੈ ਤੇ ਇਹ ਜੈਨ ਮੰਦਿਰ ਦਾ ਹਿਸਾ ਸੀ।

ਇਮਾਮ ਜ਼ਮੀਮ

ਅਲ-ਉਦ-ਦੀਨ ਖ਼ਿਲਜੀ ਦਾ ਮਕਬਰਾ ਅਤੇ ਮਦਰੱਸਾ 

ਅਲਾਈ ਮੀਨਾਰ

ਅਲਾਉਦੀਨ ਖ਼ਿਲਜੀ ਦੁਆਰਾ ਅਲਾਈ ਮੀਨਾਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ। ਇਸ ਮੀਨਾਰ ਨੂੰ ਕੁਤਬ ਮੀਨਾਰ ਤੋਂ ਦੁਗਣੀ ਬਣਾਉਣਾ ਨਿਸ਼ਚਿਤ ਕੀਤਾ ਗਿਆ ਸੀ, ਪਰ ਇਸ ਦੀ ਉਸਾਰੀ 24.5 ਮੀਟਰ ਉੱਤੇ ਪਹਿਲਾਂ ਮੰਜਿਲ ਉੱਤੇ ਹੀ ਕਿਸੇ ਦੁਰਘਟਨਾ ਕਾਰਣ ਰੋਕ ਦਿੱਤੀ ਗਈ।  

ਤਸਵੀਰਾਂ

ਹਵਾਲੇ 

Footnotes

  1. Patel, A (2004).
  2. Javeed, Tabassum (2008).
  3. QutubMinarDelhi.com.
  4. Sharif, Mian Mohammad (1963).

ਬਾਹਰੀ ਕੜੀਆਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya