ਕੁਬਲਾ ਖਾਨ (ਕਵਿਤਾ)![]() ਕੁਬਲਾ ਖਾਨ (ਅੰਗਰੇਜ਼ੀ: Kubla Khan) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ 1797 ਵਿੱਚ ਮੁਕੰਮਲ ਕੀਤੀ ਅਤੇ 1816 ਵਿੱਚ ਪ੍ਰਕਾਸ਼ਿਤ ਕਵਿਤਾ ਹੈ। ਇਸ ਕਵਿਤਾ ਦੀ ਭੂਮਿਕਾ ਵਿੱਚ ਕਾਲਰਿਜ ਦੇ ਅਨੁਸਾਰ ਇੱਕ ਰਾਤ ਮੰਗੋਲ ਸ਼ਾਸਕ ਅਤੇ ਚੀਨ ਦੇ ਸਮਰਾਟ ਕੁਬਲਾ ਖ਼ਾਨ ਦੇ ਜਾਂਡੂ (Xanadu) ਵਿੱਚ ਉਸਾਰੇ ਹੁਨਾਲ ਮਹਲ ਦਾ ਬਿਰਤਾਂਤ ਪੜ੍ਹਨ ਦੇ ਬਾਅਦ ਅਫੀਮ ਦੇ ਪ੍ਰਭਾਵ ਹੇਠ ਇੱਕ ਸੁਫਨਾ ਦੇਖਣ ਤੋਂ ਬਾਅਦ ਇਹ ਕਵਿਤਾ ਰਚੀ ਗਈ ਸੀ।[1] ਜਾਗਣ ਉੱਤੇ ਉਸਨੇ ਕਵਿਤਾ ਦੀਆਂ ਸਤਰਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸਨੂੰ ਸੁਪਨੇ ਵਿੱਚ ਸਿਰਜੀਆਂ ਸਨ। ਹਾਲੇ ਕਵਿਤਾ ਅਧੂਰੀ ਸੀ ਕਿ ਪੋਰਲੋਕ ਪਿੰਡ ਤੋਂ ਇੱਕ ਵਿਅਕਤੀ ਆ ਬਹੁੜਿਆ ਅਤੇ ਲਿਖਣ ਦੀ ਪ੍ਰਕਿਰਿਆ ਭੰਗ ਹੋ ਗਈ, ਜਿਸ ਕਾਰਨ ਉਸ ਨੂੰ ਲਾਈਨਾਂ ਭੁੱਲ ਗਈਆਂ ਅਤੇ ਕਵਿਤਾ ਨੂੰ ਇਸ ਦੀ ਅਸਲੀ 200-300 ਲਾਈਨ ਦੀ ਯੋਜਨਾ ਦੇ ਅਨੁਸਾਰ ਪੂਰਾ ਨਾ ਕੀਤਾ ਜਾ ਸਕਿਆ। ਉਸ ਨੇ ਇਸ ਨੂੰ ਅਧੂਰੀ ਅਤੇ ਅਣਪ੍ਰਕਾਸ਼ਿਤ ਰਹਿਣ ਦਿੱਤਾ ਅਤੇ ਇਹ 1816 (ਲਾਰਡ ਬਾਇਰਨ ਦੇ ਕਹਿਣ ਤੇ ਪ੍ਰਕਾਸ਼ਿਤ ਕਰਵਾਉਣ) ਤੱਕ ਆਪਣੇ ਦੋਸਤਾਂ ਦੇ ਪ੍ਰਾਈਵੇਟ ਪਾਠ ਦੇ ਲਈ ਛੱਡ ਰੱਖਿਆ।
ਹਵਾਲੇ
|
Portal di Ensiklopedia Dunia