ਕੇਦਾਰ (ਰਾਗ)" ਦੋ ਮਧ੍ਯਮ ਅਰੁ ਸ਼ੁੱਧ ਸ੍ਵਰ,ਮਾਨਤ ਥਾਟ ਕਲਿਆਣ । ਮ ਸ ਵਾਦੀ ਸੰਵਾਦੀ ਸੇ, ਰਾਗ ਕੇਦਾਰ ਬਖਾਨ ।। ਪ੍ਰਚੀਨ ਗ੍ਰੰਥ ਚੰਦ੍ਰਿਕਾਸਾਰ ਸੰਖੇਪ ਜਾਣਕਾਰੀ
ਵਿਸਤਾਰ 'ਚ ਜਾਣਕਾਰੀਰਾਗ ਕੇਦਾਰ, ਜਿਸ ਨੂੰ ਕੇਦਾਰਾ ਵੀ ਕਿਹਾ ਜਾਂਦਾ ਹੈ, ਇੱਕ ਹਿੰਦੁਸਤਾਨੀ ਕਲਾਸੀਕਲ ਰਾਗ ਹੈ।ਇਸ ਦਾ ਨਾਮ ਭਗਵਾਨ ਸ਼ਿਵ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਰਾਗ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਉੱਚ ਪੱਧਰੀ ਸਥਾਨ ਰੱਖਦਾ ਹੈ। ਸੁਰਾਂ ਦੇ ਸੁਰੀਲੇ ਅਤੇ ਘੁਮਾਵਦਾਰ ਪ੍ਰਯੋਗ ਇਸ ਰਾਗ ਦੀ ਵਿਸ਼ੇਸ਼ਤਾ ਹਨ। ਇਸ ਰਾਗ 'ਚ ਸ ਅਤੇ ਮ ਸੁਰਾਂ ਦਾ ਬਹੁਤ ਦੁਹਰਾਓ ਹੈ। ਇਹ ਆਮ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਇਹ ਬਹੁਤ ਜ਼ਿਆਦਾ ਊਰਜਾ ਪੈਦਾ ਕਰਦਾ ਹੈ ਅਤੇ ਇਸ ਨੂੰ ਰਾਗ ਦੀਪਕ ਦੀ ਰਾਗਿਨੀ ਮੰਨਿਆ ਜਾਂਦਾ ਹੈ। ਜਦੋਂ ਸ਼ੁੱਧ ਮੱਧਮ (ਮ) ਤੋਂ ਪੰਚਮ (ਪ) ਅਤੇ ਪੰਚਮ (ਪ) ਤੋਂ ਪਹਿਲਾਂ, ਗੰਧਾਰ (ਗ ) ਦੀ ਛੋਹ ਜਾਂ ਗੰਧਾਰ (ਗ) ਤੋਂ ਪੰਚਮ (ਪ) ਤੱਕ ਦਾ ਇੱਕ ਬਿਨਾ ਕਿਸੇ ਰੁਕਾਵਟ ਵਾਲਾ ਬਹਾਵ 'ਮ ਗਪ' ਦੇ ਰੂਪ ਵਿੱਚ ਦਰਸਾਇਆ ਜਾਵੇ ਤਾਂ ਇਹ ਸਾਰਾ ਬਹਾਵ ਇਸ ਰਾਗ ਦੇ ਪ੍ਰਗਟਾਵੇ ਦਾ ਵਧੇਰੇ ਆਮ ਤਰੀਕਾ ਹੈ। ਇਹ ਗੱਲ ਆਮ ਤੌਰ ਤੇ ਮੰਨੀ ਜਾਂਦੀ ਹੈ ਕਿ ਰਾਗ ਕੇਦਾਰ 'ਚ ਬਹੁਤ ਗਰਮੀ ਹੁੰਦੀ ਹੈ ਇਸ ਲਈ ਇਸ ਨੂੰ ਦੀਪਕ ਰਾਗ ਦੀ ਰਾਗਿਨੀ ਵੀ ਮੰਨਿਆ ਜਾਂਦਾ ਹੈ ਰਾਗ ਕੇਦਾਰ 'ਚ ਸ਼ੁੱਧ ਅਤੇ ਤੀਵਰ ਮ ਦੋਂਵੇਂ ਲਗਦੇ ਹਨ । ਰਾਗ ਕੇਦਾਰ ਦੇ ਅਰੋਹ ਵਿਚ ਰਿਸ਼ਭ (ਰੇ) ਅਤੇ ਗੰਧਾਰ (ਗ) ਨਹੀਂ ਲਗਦੇ ਅਤੇ ਅਵਰੋਹ ਵਿਚ ਗੰਧਾਰ (ਗ) ਨਹੀਂ ਲਗਦਾ ਇਸ ਕਰਕੇ ਇਸ ਦੀ ਜਾਤੀ ਔਡਵ-ਸ਼ਾਡਵ ਮੰਨੀ ਜਾਂਦੀ ਹੈ। ਇਸ ਰਾਗ ਵਿਚ ਕੋਮਲ ਨਿਸ਼ਾਦ ਦਾ ਬਹੁਤ ਹਲਕਾ ਇਸਤੇਮਾਲ ਕੀਤਾ ਜਾਂਦਾ ਹੈ ਓਹ ਵੀ ਸਿਰਫ ਅਵਰੋਹ ਵਿਚ। ਇਸ ਰਾਗ ਵਿਚ ਸ਼ੁੱਧ ਮ ਦਾ ਪ੍ਰਯੋਗ ਬਹੁਤ ਅਹਮ ਹੁੰਦਾ ਹੈ ਅਤੇ ਉਸ ਤੇ ਥੋੜਾ ਠਹਰਿਆ ਵੀ ਜਾਂਦਾ ਹੈ। ਇਸ ਰਾਗ ਵਿਚ ਪੰਚਮ ਤੇ ਜ਼ਿਆਦਾ ਠਹਰਿਆ ਜਾਂਦਾ ਹੈ ਇਸ ਰਾਗ ਵਿਚ ਸ਼ਡਜ ਤੇ ਮਧ੍ਯਮ ਵਾਰ ਵਾਰ ਵਰਤੇ ਜਾਂਦੇ ਹਨ। ਮੂਲਰਾਗ ਕੇਦਾਰ ਕਲਿਆਣ ਥਾਟ ਤੋਂ ਨਿਕਲਦਾ ਹੈ। ਇਹ ਰਾਗ ਭਗਵਾਨ ਸ਼ਿਵ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਬਹੁਤ ਅਜੀਜ਼ ਰਾਗ ਸੀ । ਭਗਵਾਨ ਕ੍ਰਿਸ਼ਨ ਨੇ ਇਸ ਰਾਗ ਨੂੰ ਆਪਣੀ ਬੰਸਰੀ 'ਤੇ ਵਜਾਇਆ ਅਤੇ ਗੋਕੁਲ ਵਿਚ ਹਰ ਕੋਈ ਆਨੰਦਿਤ ਹੋ ਗਿਆ। ਰਾਗ ਕੇਦਾਰ 'ਚ ਲੱਗਣ ਵਾਲੀਆਂ ਖਾਸ ਸੁਰ ਸੰਗਤੀਆਂ
ਰਾਗ ਕੇਦਾਰ ਵਿੱਚ ਕੁੱਝ ਹਿੰਦੀ ਫਿਲਮੀ ਗੀਤ
ਹਵਾਲੇਫਿਲਮੀ ਗੀਤ
|
Portal di Ensiklopedia Dunia