ਕੇ ਕੇ (ਗਾਇਕ)
ਕ੍ਰਿਸ਼ਨਾਕੁਮਾਰ ਕੁੰਨਥ ਪੇਸ਼ਾਵਰ ਤੌਰ 'ਤੇ ਕੇ ਕੇ ਨਾਮ ਨਾਲ ਜਾਣਿਆ ਜਾਣ ਵਾਲਾ ਇੱਕ ਭਾਰਤੀ ਗਾਇਕ ਸੀ, ਜਿਸ ਨੇ ਹਿੰਦੀ, ਤਮਿਲ਼, ਤੇਲਗੂਕੰਨੜ ਅਤੇ ਮਲਿਆਲਮ ਭਾਸ਼ਾਵਾਂ ਅਤੇ ਫਿਲਮਾਂ ਵਿੱਚ ਗਾਇਆ।[1] ਕੇ ਕੇ ਆਪਣੀ ਵਿਸ਼ਾਲ ਵੋਕਲ ਰੇਂਜ ਲਈ ਮਸ਼ਹੂਰ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਧ ਬਹੁਪੱਖੀ ਗਾਇਕ ਮੰਨਿਆ ਗਿਆ।[2] ਨਿੱਜੀ ਜੀਵਨਕੇ ਕੇ ਦਾ ਜਨਮ ਦਿੱਲੀ ਵਿਖੇ ਹਿੰਦੂ-ਮਲਿਆਲੀ ਪਰਿਵਾਰ ਵਿੱਚ ਸੀ. ਐਸ. ਨਾਇਰ ਅਤੇ ਕੁਨਾਲਟ ਕਨਾਕਵਾਲੀ ਦੇ ਘਰ ਹੋਇਆ ਸੀ।[3] ਬਾਲੀਵੁੱਡ ਵਿੱਚ ਸ਼ੁਰੂਆਂਤ ਕਰਨ ਤੋਂ ਪਹਿਲਾਂ ਕੇ ਕੇ 3,500 ਜਿੰਗਲ ਗਾ ਚੁੱਕਿਆ ਸੀ। ਉਹ ਦਿੱਲੀ ਦੇ ਮਾਊਂਟ ਸੇਂਟ ਮੈਰੀ ਸਕੂਲ ਦਾ ਵਿਦਿਆਰਥੀ ਹੈ[4] ਅਤੇ ਉਸਨੇ ਕਿਰੋੜੀ ਮੱਲ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜ਼ੁਏਸ਼ਨ ਕੀਤੀ ਹੈ।[5] ਉਸਨੇ 1999 ਦੇ ਕ੍ਰਿਕੇਟ ਵਰਲਡ ਕੱਪ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਮਰਥਨ ਲਈ ਜੋਸ਼ ਆਫ ਇੰਡੀਆ ਗਾਣੇ ਵਿੱਚ ਗਾਇਆ ਸੀ।[6] ਕੇ ਕੇ ਨੇ 1991 ਵਿੱਚ ਆਪਣੇ ਬਚਪਨ ਦੀ ਪ੍ਰੇਮਣ ਜਯੋਥੀ ਨਾਲ ਵਿਆਹ ਕੀਤਾ ਸੀ।[7] ਉਨ੍ਹਾਂ ਦੇ ਪੁੱਤਰ ਨਕੁਲ ਕ੍ਰਿਸ਼ਨਾ ਕੁੰਨਥ ਨੇ ਉਸਦੇ ਐਲਬਮ ਜਮਸਫਰ ਵਿੱਚ "ਮਸਤੀ" ਗਾਣਾ ਗਾਇਆ ਸੀ।[8] ਕੇ.ਕੇ. ਦੀ ਤਾਮਾਰਾ ਕੁੰਨਥ ਨਾਂ ਦੀ ਧੀ ਹੈ, ਕੇਕੇ ਅਨੁਸਾਰ, ਉਸਦੀ ਧੀ ਨੂੰ ਪਿਆਨੋ ਵਜਾਉਣਾ ਪਸੰਦ ਹੈ। ਕੇ ਕੇ ਕਹਿੰਦਾ ਹੈ ਕਿ ਉਸ ਦਾ ਪਰਿਵਾਰ ਉਸਦੀ ਊਰਜਾ ਦਾ ਸਰੋਤ ਹੈ। ਹਵਾਲੇ
|
Portal di Ensiklopedia Dunia