ਪਿਠਵਰਤੀ ਗਾਇਕ![]() ਪਿਠਵਰਤੀ ਗਾਇਕ ਉਹ ਗਾਇਕ ਹੁੰਦੇ ਹਨ ਜਿਹੜੇ ਫ਼ਿਲਮਾਂ ਵਿੱਚ ਗੀਤ ਦੀ ਵਰਤੋਂ ਲਈ ਪਹਿਲਾਂ ਤੋਂ ਗੀਤ ਰਿਕਾਰਡ ਕਰਵਾਉਂਦੇ ਹਨ। ਪਿਠਵਰਤੀ ਗਾਇਕ ਆਪਣੇ ਗੀਤ ਨੂੰ ਸਾਊਂਡਟ੍ਰੈਕਸ ਵਿੱਚ ਰਿਕਾਰਡ ਕਰਵਾਉਂਦੇ ਹਨ, ਜਿਸ ਨੂੰ ਫ਼ਿਲਮੀ ਅਦਾਕਾਰ (ਔਰਤ/ਮਰਦ) ਲਿੱਪ ਸਾਇਨ (ਭਾਵ ਕਿਸੇ ਰਿਕਾਰਡ ਕੀਤੀ ਗੱਲ ਜਾਂ ਗੀਤ ਨੂੰ ਆਪਣੇ ਬੂਲਾਂ ਨੂੰ ਹਿਲਾ ਕੇ ਉਸ ਗੀਤ/ਗੱਲ ਨੂੰ ਗਾਉਣ ਜਾਂ ਬੋਲਣ ਦੀ ਨਕਲ ਕਰਨਾ ਹੈ, ਜਿਸ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਦਾਕਾਰ ਹੀ ਇਸ ਨੂੰ ਨਿਭਾਅ ਰਿਹਾ ਹੈ) ਦੁਆਰਾ ਕੈਮਰੇ ਅੱਗੇ ਨਿਭਾਉਂਦੇ ਹਨ ਹਦਕਿ ਉਹ ਅਸਲ ਵਿੱਚ ਨਹੀਂ ਗਾ ਰਹੇ। ਅਸਲ ਗਾਇਕ ਨੂੰ ਪਰਦੇ ਦੇ ਪਿਛੇ ਰੱਖਿਆ ਜਾਂਦਾ ਹੈ। ਦੱਖਣੀ ਏਸ਼ੀਆਮੁਹੰਮਦ ਰਫ਼ੀ ਅਤੇ ਅਹਿਮਦ ਰੁਸ਼ਦੀ ਦੋਵੇ ਦੱਖਣੀ ਏਸ਼ੀਆ ਦੇ ਬਹੁਤ ਪ੍ਰਸਿੱਧ ਪਿਠਵਰਤੀ ਗਾਇਕ ਹਨ।[1][2][3][4] ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੋਵੇ ਭੈਣਾ ਨੇ ਹਿੰਦੀ ਫ਼ਿਲਮਾਂ ਦੇ ਵਿੱਚ ਬਹੁਤ ਸਾਰੇ ਪ੍ਰਸਿਧ ਗੀਤ ਗਾਏ ਜੋ ਅੱਜ ਵੀ ਮਕਬੂਲ ਹਨ। 1991 ਵਿੱਚ ਲਤਾਮੰਗੇਸ਼ਕਰ ਨੂੰ 30,000 ਗੀਤ ਗਾਉਣ ਤੇ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਸਭ ਤੋਂ ਵੱਧ ਅਤੇ ਮਕਬੂਲ ਗੀਤ ਗਾਉਣ ਦੇ ਵਿਸ਼ਵ ਰਿਕਾਰਡ ਵਜੋਂ ਸ਼ਾਮਿਲ ਕੀਤਾ ਗਿਆ।[5][6][6][7][8] [ਹਵਾਲਾ ਲੋੜੀਂਦਾ] ਪ੍ਰਸਿਧ ਭਾਰਤੀ ਪਿਠਵਰਤੀ ਗਾਇਕ ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ, ਆਸ਼ਾ ਭੋਸਲੇ,[5] ਭੁਪੇਨ ਹਜ਼ਾਰਿਕਾ, ਮੁਕੇਸ਼, ਮੰਨਾ ਡੇ, ਹੇਮੰਤ ਕੁਮਾਰ, ਮਹਿੰਦਰ ਕਪੂਰ, ਨੂਰ ਜਹਾਂ (ਗਾਇਕਾ), ਸ਼ਮਸ਼ਾਦ ਬੇਗਮ, ਸੁਰੱਈਆ, ਮੁਬਾਰਕ ਬੇਗ਼ਮ, ਕਿਸ਼ੋਰ ਕੁਮਾਰ, ਅਰਿਜੀਤ ਸਿੰਘ,[9] ਅਲਕਾ ਯਾਗਨਿਕ, ਸੋਨੂੰ ਨਿਗਮ, ਸੁਨਿਧੀ ਚੌਹਾਨ,ਕਮਲ ਖਾਨ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਨਵੇਂ ਗਾਇਕ ਪਿਠਵਰਤੀ ਗਾਇਕ ਵਜੋਂ ਗੀਤ ਗਾ ਰਹੇ ਹਨ।[10][11] ਪ੍ਰਸਿੱਧ ਪਕਿਸਤਾਨੀ ਪਿਠਵਰਤੀ ਗਾਇਕ ਅਹਿਮਦ ਰੁਸ਼ਦੀ, ਮਹਿਦੀ ਹਸਨ,[12] ਅਦਨਾਨ ਸਾਮੀ, ਨੂਰ ਜਹਾਂ, ਆਤਿਫ ਅਸਲਮ, ਰਾਹਤ ਫ਼ਤਿਹ ਅਲੀ ਖ਼ਾਨ, ਅਲੀ ਜ਼ਾਫ਼ਰ, ਗ਼ੁਲਾਮ ਅਲੀ, ਰੂਨਾ ਲੈਲਾ, ਅਸਦ ਅਮਾਨਤ ਅਲੀ ਖਾਂ, ਆਬਿਦਾ ਪਰਵੀਨ, ਅਦਨਾਨ ਸਾਮੀ, ਫ਼ਰੀਹਾ ਪਰਵੇਜ਼, ਨੁਸਰਤ ਫ਼ਤਿਹ ਅਲੀ ਖ਼ਾਨ।[13] ਹਵਾਲੇ
|
Portal di Ensiklopedia Dunia