ਕੈਟਰੀਨਾ ਕੈਫ਼
ਕੈਟਰੀਨਾ ਕੈਫ਼ (ਕਸ਼ਮੀਰੀ: کترینا کیف (ਫ਼ਾਰਸੀ-ਅਰਬੀ); कटरीना कैफ़ (ਦੇਵਨਾਗਰੀ)) ਭਾਰਤੀ ਸਿਨੇਮਾ, ਬਾਲੀਵੁੱਡ, ਦੀ ਇੱਕ ਅਭਿਨੇਤਰੀ ਅਤੇ ਮਾਡਲ ਹੈ ਜਿਹੜੀ ਮੁੱਖ ਤੌਰ ’ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਹਨੇ ਤੇਲੁਗੂ ਅਤੇ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਦਾਕਾਰੀ ਲਈ ਅਲੋਚਕਾਂ ਤੋਂ ਮਿਲੀ ਮਿਸ਼ਰਤ ਸਮੀਖਿਆ ਪ੍ਰਾਪਤ ਕਰਨ ਦੇ ਬਾਵਜੂਦ, ਉਸਨੇ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਥਾਪਤ ਕੀਤਾ ਹੈ ਅਤੇ ਉਹ ਭਾਰਤ ਦੀ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹਾਂਗ ਕਾਂਗ ਵਿੱਚ ਜੰਮੀ ਕੈਟਰੀਨਾ ਕੈਫ ਅਤੇ ਉਸ ਦਾ ਪਰਿਵਾਰ ਲੰਡਨ ਜਾਣ ਤੋਂ ਪਹਿਲਾਂ ਕਈ ਦੇਸ਼ਾਂ ਵਿੱਚ ਰਹਿੰਦਾ ਸੀ। ਉਸਨੇ ਜਵਾਨੀ ਆਪਣੀ ਪਹਿਲੀ ਮਾਡਲਿੰਗ ਅਸਾਈਨਮੈਂਟ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਇੱਕ ਫੈਸ਼ਨ ਮਾਡਲ ਦੇ ਤੌਰ ਤੇ ਆਪਣੇ ਕਰੀਅਰ ਨੂੰ ਅੱਗੇ ਵਧਾਇਆ। ਲੰਡਨ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ, ਫਿਲਮ ਨਿਰਮਾਤਾ ਕੈਜਾਦ ਗੁਸਤਾਦ ਨੇ ਕੈਟਰੀਨਾ ਨੂੰ ਵੇਖਿਆ ਅਤੇ ਉਸਨੂੰ ਬੂਮ (2003) ਫਿਲਮ ਵਿੱਚ ਲੈਣ ਦਾ ਫੈਸਲਾ ਕੀਤਾ, ਇਹ ਫਿਲਮ ਵਪਾਰਕ ਅਸਫਲ ਰਹੀ। ਭਾਰਤ ਵਿੱਚ ਸ਼ੂਟਿੰਗ ਦੌਰਾਨ, ਕੈਟਰੀਨਾ ਨੇ ਇੱਕ ਸਫਲ ਮਾਡਲਿੰਗ ਕਰੀਅਰ ਸਥਾਪਤ ਕੀਤਾ। ਹਾਲਾਂਕਿ, ਫਿਲਮ ਨਿਰਮਾਤਾ ਕੈਟਰੀਨਾ ਉਸ ਸੀ ਮਾੜੀ ਹਿੰਦੀ ਕਾਰਨ ਫਿਲਮ ਵਿੱਚ ਲੈਣ ਤੋਂ ਝਿਜਕਦੇ ਸਨ। ਤੇਲਗੂ ਫਿਲਮ, ਮੱਲੀਸਵਰੀ (2004) ਵਿੱਚ ਨਜ਼ਰ ਆਉਣ ਤੋਂ ਬਾਅਦ, ਕੈਟਰੀਨਾ ਨੇ ਬਾਲੀਵੁੱਡ ਵਿੱਚ ਰੋਮਾਂਟਿਕ ਕਾਮੇਡੀ ਮੈਂਨੇ ਪਿਆਰ ਕਿਊਂ ਕੀਆ? (2005) ਅਤੇ ਨਮਸਤੇ ਲੰਡਨ (2007) ਨਾਲ ਵਪਾਰਕ ਸਫਲਤਾ ਪ੍ਰਾਪਤ ਕੀਤੀ। ਉਸ ਨੇ ਬਾਕਸ-ਆਫਿਸ 'ਤੇ ਕਈ ਹਿੱਟ ਫਿਲਮਾਂ ਦਿੱਤੀਆਂ ਪਰ ਉਸਦੀ ਅਦਾਕਾਰੀ ਨੇ ਦੁਹਰਾਈਆਂ ਗਈਆਂ ਭੂਮਿਕਾਵਾਂ ਅਤੇ ਪੁਰਸ਼-ਪ੍ਰਧਾਨ ਫਿਲਮਾਂ ਲਈ ਅਲੋਚਨਾ ਪ੍ਰਾਪਤ ਕੀਤੀ। ਅੱਤਵਾਦ ਡਰਾਮਾ ਫਿਲਮ ਨਿਊ ਯਾਰਕ (2009) ਵਿੱਚ ਕੈਟਰੀਨਾ ਦੀ ਅਦਾਕਾਰੀ ਨੂੰ ਵਧੀਆ ਮੰਨਿਆ ਗਿਆ, ਜਿਸ ਨਾਲ ਉਸ ਨੂੰ ਫਿਲਮਫੇਅਰ ਸਰਬੋਤਮ ਅਭਿਨੇਤਰੀ ਦੀ ਨਾਮਜ਼ਦਗੀ ਮਿਲੀ। ਅਜਬ ਪ੍ਰੇਮ ਕੀ ਗਜ਼ਬ ਕਹਾਨੀ (2009), ਰਾਜਨੀਤੀ (2010) ਅਤੇ ਜ਼ਿੰਦਗੀ ਨਾ ਮਿਲੇਗੀ ਦੁਬਾਰਾ (2011) ਵਿੱਚ ਭੂਮਿਕਾਵਾਂ ਨਿਭਾਉਣ ਤੋਂ ਬਾਅਦ, ਉਸ ਨੂੰ ਮੇਰੇ ਬ੍ਰਦਰ ਕੀ ਦੁਲਹਨ (2011) ਫਿਲਮ ਵਿੱਚ ਅਦਾਕਾਰੀ ਲਈ ਆਪਣੀ ਦੂਜੀ ਫਿਲਮਫੇਅਰ ਨਾਮਜ਼ਦਗੀ ਪ੍ਰਾਪਤ ਹੋਈ। ਕੈਟਰੀਨਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਐਕਸ਼ਨ ਥ੍ਰਿਲਰ ਏਕ ਥਾ ਟਾਈਗਰ (2012), ਧੂਮ 3 (2013) ਅਤੇ ਬੈਂਗ ਬੈਂਗ!(2014) ਸਨ ਜੋ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਵਿਚੋਂ ਇੱਕ ਹਨ। ਉਸਨੇ ਐਕਸ਼ਨ ਸੀਕੁਅਲ ਟਾਈਗਰ ਜ਼ਿੰਦਾ ਹੈ (2017) ਅਤੇ ਭਾਰਤ (2019) ਨੂੰ ਛੱਡ ਕੇ ਵਪਾਰਕ ਤੌਰ 'ਤੇ ਵਧੀਆ ਪ੍ਰਦਰਸ਼ਨ ਨਾ ਕਰਨ ਵਾਲੀਆਂ ਫਿਲਮਾਂ ਦੀ ਇੱਕ ਲੜੀ ਵਿੱਚ ਭੂਮਿਕਾਵਾਂ ਨਿਭਾਈਆਂ, ਪਰ ਰੋਮਾਂਟਿਕ ਡਰਾਮਾ ਜ਼ੀਰੋ (2018) ਵਿੱਚ ਸ਼ਰਾਬੀ ਅਦਾਕਾਰਾ ਦੀ ਭੂਮਿਕਾ ਨਿਭਾਉਣ ਲਈ ਪ੍ਰਸੰਸਾ ਪ੍ਰਾਪਤ ਕੀਤੀ, ਜਿਸ ਲਈ ਉਸਨੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਫਿਲਮਫੇਅਰ ਪੁਰਸਕਾਰ ਲਈ ਨਾਮਜ਼ਦਗੀ ਪ੍ਰਾਪਤ ਕੀਤੀ। ਅਦਾਕਾਰੀ ਤੋਂ ਇਲਾਵਾ ਕੈਫ ਆਪਣੀ ਮਾਂ ਦੀ ਦਾਨੀ ਸੰਸਥਾ ਨਾਲ ਸ਼ਾਮਲ ਹੈ ਅਤੇ ਇਸਦੇ ਨਾਲ ਨਾਲ ਉਹ ਸਟੇਜ ਸ਼ੋਅ ਵੀ ਕਰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਗੱਲ ਕਰਦੀ ਹੈ, ਜੋ ਕਿ ਉਸਦੇ ਪਿਛੋਕੜ ਵਾਂਗ ਮੀਡੀਆ ਦੀ ਪੜਤਾਲ ਦਾ ਵਿਸ਼ਾ ਹੈ। ਮੁੱਢਲੀ ਜੀਵਨਕੈਟਰੀਨਾ ਕੈਫ਼ ਦਾ ਜਨਮ 16 ਜੁਲਾਈ 1984 ਨੂੰ ਹਾਂਗਕਾਂਗ ਵਿੱਚ ਹੋਇਆ ਸੀ।[2][3] ਉਸ ਦਾ ਪਿਓ ਮੁਹੱਮਦ ਕੈਫ਼ ਇੱਕ ਕਸ਼ਮੀਰੀ ਮੂਲ ਦਾ ਬ੍ਰਿਟਿਸ਼ ਕਾਰੋਬਾਰੀ ਹੈ ਅਤੇ ਮਾਂ ਸੋਜ਼ਾਨਾ ਇੰਗਲਿਸ਼ ਵਕੀਲ ਅਤੇ ਚੈਰਿਟੀ ਵਰਕਰ ਹੈ।[4][5][6] ਉਸ ਦੇ ਸੱਤ ਭੈਣ-ਭਰਾ, ਤਿੰਨ ਵੱਡੀਆਂ ਭੈਣਾਂ (ਸਟੀਫਨੀ, ਕ੍ਰਿਸਟੀਨ ਅਤੇ ਨਤਾਸ਼ਾ), ਤਿੰਨ ਛੋਟੀਆਂ ਭੈਣਾਂ (ਮੇਲਿਸਾ, ਸੋਨੀਆ ਅਤੇ ਇਜ਼ਾਬੇਲ) ਅਤੇ ਇੱਕ ਵੱਡਾ ਭਰਾ ਮਾਈਕਲ ਹਨ।[4][6] ਇਜ਼ਾਬੇਲ ਕੈਫ ਵੀ ਇੱਕ ਮਾਡਲ ਅਤੇ ਅਭਿਨੇਤਰੀ ਹੈ।[7] ਜਦੋਂ ਉਹ ਹਜੇ ਨਿੱਕੀ ਜਹੀ ਸੀ ਤਾਂ ਉਸ ਦੇ ਮਾਪਿਆਂ ਵਿੱਚ ਤਲਾਕ ਹੋ ਗਿਆ ਸੀ। ਕੰਮਕੈਫ਼ 14 ਵਰਿਆਂ ਦੀ ਸੀ ਜਦੋਂ ਉਹਨੇ ਮਾਡਲਿੰਗ ਸ਼ੁਰੂ ਕੀਤੀ। 2003 ਵਿੱਚ ਉਹਨੇ ਆਪਣੀ ਪਹਿਲੀ ਫ਼ਿਲਮ ਬੂਮ ਵਿੱਚ ਕੰਮ ਕੀਤਾ। ਸਿੰਘ ਇਜ਼ ਕਿੰਗ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਤੀਸ ਮਾਰ ਖ਼ਾਨ ਅਤੇ ਨਮਸਤੇ ਲੰਡਨ ਉਹਦੀਆਂ ਅਗਲੀਆਂ ਫ਼ਿਲਮਾਂ ਸਨ। ਫਿਲਮੋਗ੍ਰੈਫੀ
ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ ਕੈਟਰੀਨਾ ਕੈਫ਼ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia