ਕੋਟਲਾ ਨਿਹੰਗ ਖ਼ਾਨ
![]() ਕੋਟਲਾ ਨਿਹੰਗ ਖ਼ਾਨ (ਸ਼ਾਹਮੁਖੀ : کوٹلہ نهنگ خاں) ਪੰਜਾਬ, ਭਾਰਤ ਵਿੱਚ ਰੋਪੜ ਸ਼ਹਿਰ ਦਾ ਇੱਕ ਉਪਨਗਰ ਸ਼ਹਿਰ ਹੈ।[1][2] ਇਹ ਪਿੰਡ 17 ਵੀੰ ਸਦੀ ਦੀਆਂ ਰਾਜਵਾੜਾ ਸ਼ਾਹੀ ਰਿਆਸਤਾਂ ਲਈ ਮਸ਼ਹੂਰ ਸੀ ਜਿਸਤੇ ਪਸ਼ਤੂਨ ਜਿਮੀਂਦਾਰ ਨਿਹੰਗ ਖ਼ਾਨ ਦਾ ਰਾਜ ਸੀ ਜੋ ਕਿ ਦਸਵੇਂ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਰੀਦ ਸੀ।[2] ਇਸ ਰਿਆਸਤ ਵਿੱਚ 80 ਤੋਂ ਵਧ ਪਿੰਡ ਸ਼ਾਮਲ ਸਨ। ਇਸ ਪਿੰਡ ਦਾ ਕੋਟਲਾ ਨਿਹੰਗ ਖ਼ਾਨ ਨਾਮ ਗੁਰੂ ਜੀ ਦੇ ਮੁਰੀਦ ਉਸ ਸਮੇਂ ਦੇ ਮੁਸਲਿਮ ਸ਼ਾਸ਼ਕ ਅਤੇ ਜਿਮੀਂਦਾਰ ਦੇ ਨਾਮ ਤੇ ਹੀ ਪਿਆ ਹੈ। ਹੁਣ ਇਹ ਪਿੰਡ ਰੋਪੜ ਸ਼ਹਿਰ ਦਾ ਇੱਕ ਉਪਨਗਰ ਸ਼ਹਿਰ ਹੈ। ਸਿੰਧ ਘਾਟੀ ਦੀ ਸੱਭਿਅਤਾ ਦੇ ਅਵਸ਼ੇਸ਼ਕੋਟਲਾ ਨਿਹੰਗ ਖ਼ਾਨ ਸਿੰਧੂ ਘਾਟੀ ਸੱਭਿਅਤਾ ਦੀ ਪੁਰਾਤਤਵ ਮਹਤਤਾ ਵਾਲੀ ਥਾਂ ਵਜੋਂ ਵੀ ਮਸ਼ਹੂਰ ਹੈ ਜਿਥੇ 3300-1300 ਬੀ.ਸੀ.ਕਾਂਸੀ ਕਾਲ ਦੇ ਸਮੇਂ ਦੀਆਂ ਜਮੀਨ ਦੋਜ ਪਈਆਂ ਇਮਾਰਤਾਂ ਦੇ ਅਵਸ਼ੇਸ਼ਾਂ ਦੀ ਖੁਦਾਈ ਕਰਕੇ ਇਸ ਸਭਿਅਤਾ ਦੇ ਚਿੰਨਾ ਦੀ ਨਿਸ਼ਾਨਦੇਹੀ ਕੀਤੀ ਗਈ ਸੀ।[3] ਇਥੇ ਹੋਈ ਖੁਦਾਈ ਦੀਆਂ ਦੇ ਅਧਾਰ ਤੇ ਕੀਤੀਆਂ ਲੱਭਤਾਂ ਦੇ ਅਨੁਸਾਰ ਕੋਟਲਾ ਨਿਹੰਗ ਖ਼ਾਨ ਦੀ ਮੁਢਲੀ ਦੇਹ ਆਬਾਦੀ ਦਾ ਸਮਾਂ 2200 ਬੀ.ਸੀ.ਮਿਥਿਆ ਗਿਆ ਹੈ।[4] ਗੁਰਦੁਵਾਰਾ ਭੱਠਾ ਸਾਹਿਬਇਹ ਸਥਾਨ ਗੁਰਦੁਵਾਰਾ ਭੱਠਾ ਸਾਹਿਬ ਕਰਕੇ ਵੀ ਮਸ਼ਹੂਰ ਹੈ।ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸ ਆਉਂਦੇ ਹੋਏ ਪਹਿਲੀ ਵਾਰੀ ਕੋਟਲਾ ਨਿਹੰਗ ਖ਼ਾਨ ਵਿਖੇ ਰੁਕੇ। ਜਿਥੇ ਅਜਕਲ ਗੁਰਦਵਾਰਾ ਭੱਠਾ ਸਾਹਿਬ ਹੈ ਉਥੇ ਇੱਕ ਇੱਟਾਂ ਪਕਾਉਣ ਵਾਲਾ ਭੱਠਾ ਹੁੰਦਾ ਸੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਭੱਠਾ ਸਾਹਿਬ ਵਿਖੇ ਆਏ ਸਨ। ਪਹਿਲੀ ਵਾਰ 1688 ਨੂੰ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਵਾਪਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਕੋਟਲਾ ਨਿਹੰਗ ਵਿੱਚ ਇੱਟਾਂ ਦੇ ਭੱਠੇ ’ਤੇ ਰੁਕੇ ਸਨ।ਪ੍ਰਚਲਤ ਦੰਤ ਕਥਾ ਮੁਤਾਬਕ ਗੁਰੂ ਜੀ ਨੇ ਭੱਠਾ ਮਜ਼ਦੂਰਾਂ ਨੂੰ ਕੁਝ ਸਮਾਂ ਠਹਿਰਨ ਲਈ ਜਗ੍ਹਾ ਬਾਰੇ ਪੁੱਛਿਆ ਤਾਂ ਮਜ਼ਦੂਰਾਂ ਨੇ ਤਨਜੀਆ ਲਹਿਜ਼ੇ ਵਿੱਚ ਭੱਠੇ ਵੱਲ ਇਸ਼ਾਰਾ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਦੀ ਤਨਜ ਨੂੰ ਸਮਝ ਲਿਆ ਅਤੇ ਜਿਵੇਂ ਹੀ ਗੁਰੂ ਜੀ ਦੇ ਨੀਲੇ ਘੋੜੇ ਦੇ ਖੁਰ (ਪੌੜ) ਗਰਮ ਭਖਦੇ ਹੋਏ ਭੱਠੇ ਵਿੱਚ ਲੱਗੇ ਤਾਂ ਭੱਠਾ ਠੰਢਾ ਹੋ ਗਿਆ। ਭੱਠਾ ਮਜ਼ਦੂਰਾਂ ਨੇ ਇਸ ਦੀ ਸੂਚਨਾ ਕੋਟਲਾ ਨਿਹੰਗ ਦੇ ਕਿਲ੍ਹੇ ਵਿੱਚ ਰਹਿੰਦੇ ਭੱਠੇ ਦੇ ਮਾਲਕ ਨਿਹੰਗ ਖ਼ਾਂ ਪਠਾਨ ਨੂੰ ਦਿੱਤੀ ਤਾਂ ਨਿਹੰਗ ਖ਼ਾਂ ਨੇ ਭੱਠੇ ’ਤੇ ਪਹੁੰਚ ਕੇ ਭੁੱਲ ਬਖ਼ਸ਼ਾਈ ਤੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿੱਚ ਜਾਣ ਦੀ ਬੇਨਤੀ ਕੀਤੀ। ਨਿਹੰਗ ਖ਼ਾਂ ਦੇ ਕਿਲ੍ਹੇ ਵਿੱਚ ਇੱਕ ਦਿਨ ਰਹਿ ਕੇ ਗੁਰੂ ਜੀ ਨੇ ਅਗਲੇ ਦਿਨ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਜਿੱਥੇ ਗੁਰੂ ਜੀ ਦੇ ਘੋੜੇ ਨੇ ਆਪਣੇ ਖੁਰਾਂ ਨਾਲ ਭੱਠਾ ਠੰਢਾ ਕੀਤਾ ਸੀ, ਉੱਥੇ ਹੀ ਗੁਰਦੁਆਰਾ ਭੱਠਾ ਸਾਹਿਬ ਹੈ।[5] ਭਾਈ ਬਚਿੱਤਰ ਸਿੰਘ ਦੀ ਸ਼ਹਾਦਤਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਸ ਸਮੇਂ ਭਾਈ ਬਚਿੱਤਰ ਸਿੰਘ ਤੇ ਉਨ੍ਹਾਂ ਦੇ ਭਾਈ ਉਦੈ ਸਿੰਘ ਵੀ ਨਾਲ ਸਨ। ਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਸਰਸਾ ਨਦੀ ਤੋਂ ਪਿੰਡ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਪਹੁੰਚੇ ਸੀ। ਭਾਈ ਬਚਿੱਤਰ ਸਿੰਘ ਦੀ ਰੋਪੜ ਦੇ ਲਾਗੇ ਵੈਰੀ ਫੌਜਾਂ ਨਾਲ ਮਲਕਪੁਰ ਦੇ ਰੰਗੜਾਂ ਦੇ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫੌਜ ਨਾਲ ਸਖਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਵੀ ਸਖਤ ਜ਼ਖਮੀ ਹੋ ਗਏ ਸਨ। ਅਚਾਨਕ ਪਿੱਛੋਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਸਿੱਖਾਂ ਨਾਲ ਉਥੋਂ ਲੰਘੇ ਤਾਂ ਜ਼ਖਮੀ ਹਾਲਤ ਵਿੱਚ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਪਹੁੰਚਾਇਆ, ਜਿਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਨਿਹੰਗ ਖਾਂ ਪਠਾਣ ਦੇ ਕੋਲ ਪਹਿਲਾਂ ਹੀ ਠਹਿਰੇ ਹੋਏ ਸਨ। ਭਾਈ ਬਚਿੱਤਰ ਸਿੰਘ ਨੂੰ ਇੱਕ ਪਲੰਘ 'ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਵਿੱਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਦੋਵੇਂ ਸਾਹਿਬਜ਼ਾਦੇ, ਜ਼ੋਰਾਵਾਰ ਸਿੰਘ ਤੇ ਭਾਈ ਮੋਹਕਮ ਸਿੰਘ ਆਦਿ ਸਿੰਘਾਂ ਸਹਿਤ ਪਿੰਡ ਲਖਮੀਪੁਰ ਦੀ ਵੱਲ ਰਵਾਨਾ ਹੋ ਗਏ ਤੇ ਅੱਗੇ ਚਮਕੌਰ ਸਾਹਿਬ ਪਹੁੰਚੇ ਸਨ। ਚੌਧਰੀ ਨਿਹੰਗ ਖਾਂ ਨੇ ਗੁਰੂ ਜੀ ਦੇ ਆਦੇਸ਼ ਅਨੁਸਾਰ ਬਚਿੱਤਰ ਸਿੰਘ ਦੀ ਸੇਵਾ ਕੀਤੀ। ਕਿਸੇ ਨੇ ਰੋਪੜ ਚੌਕੀ ਦੇ ਸਰਦਾਰ ਨੂੰ ਸੂਹ ਦਿੱਤੀ ਤੇ ਸਰਦਾਰ ਜਾਫਰ ਅਲੀ ਖ਼ਾਨ ਨੇ ਆਪਣੇ ਸਿਪਾਹੀਆਂ ਨਾਲ ਕਿਲ੍ਹੇ ਨੂੰ ਘੇਰਿਆ ਤੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਦੀ ਛਾਣਬਾਣ ਕੀਤੀ। ਕਿਲ੍ਹੇ ਦੀ ਕੇਵਲ ਇੱਕ ਕੋਠੜੀ ਹੀ ਤਲਾਸ਼ੀ ਲਈ ਰਹਿ ਗਈ ਸੀ, ਜਿਸ ਬਾਰੇ ਪੁੱਛਣ 'ਤੇ ਚੌਧਰੀ ਨਿਹੰਗ ਖਾਂ ਨੇ ਕਿਹਾ ਕਿ ਕੋਠੜੀ ਵਿੱਚ ਮੇਰੀ ਲੜਕੀ ਮੁਮਤਾਜ ਤੇ ਦਾਮਾਦ ਆਰਾਮ ਕਰ ਰਹੇ ਹਨ। ਜੇ ਚਾਹੁੰਦੇ ਹੋ ਤਾਂ ਖੁਲ੍ਹਵਾ ਕੇ ਦਿਖਾਵਾਂ? ਸਰਦਾਰ ਜਾਫਰ ਅਲੀ ਖ਼ਾਨ ਚੌਧਰੀ ਨਿਹੰਗ ਖਾਂ ਤੋਂ ਖਿਮਾ ਮੰਗ ਕੇ ਵਾਪਸ ਚਲੇ ਗਿਆ ਸੀ। ਕੋਠੜੀ ਵਿੱਚ ਭਾਈ ਬਚਿੱਤਰ ਸਿੰਘ ਦੀ ਸੇਵਾ ਬੇਟੀ ਮੁਮਤਾਜ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਸੀ ਤੇ ਭਾਰੀ ਤਪ ਕੀਤਾ ਸੀ। ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ 8 ਦਸੰਬਰ 1705 ਨੂੰ ਪ੍ਰਲੋਕ ਸਿਧਾਰ ਗਿਆ ਸੀ।[5] ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਗੁਰਦਵਾਰਾਇਸ ਸਥਾਨ ਤੇ ਅੱਜਕਲ੍ਹ ਸ਼ਹੀਦ ਭਾਈ ਬਚਿੱਤਰ ਸਿੰਘ ਟਰੱਸਟ ਕੋਟਲਾ ਨਿਹੰਗ ਖਾਂ ਦੇ ਸਹਿਯੋਗ ਨਾਲ ਕਾਰਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਬਾਬਾ ਬਚਨ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਹਨ। ਇਸ ਟਰੱਸਟ ਦੇ ਪਹਿਲੇ ਪ੍ਰਧਾਨ ਮੱਖਣ ਸਿੰਘ ਸਨ, ਜਿਨ੍ਹਾਂ ਨੇ ਟਰੱਸਟ ਬਣਾ ਕੇ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਬਣਾਈ ਸੀ ਤੇ ਬਾਬਾ ਜੈਮਲ ਸਿੰਘ ਨਿਹੰਗ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਲਗਾਇਆ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ 19, 20, 21 ਦਸੰਬਰ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਭਰਦਾ ਹੈ। ਕਿਲ੍ਹਾ![]() ਇਹ ਪਿੰਡ 17 ਵੀੰ ਸਦੀ ਵਿੱਚ ਇੱਕ ਮੁਗਲ ਰਿਆਸਤ ਦੀ ਰਾਜਧਾਨੀ ਸੀ ਜਿਸਤੇ ਪਸ਼ਤੂਨ ਜਿਮੀਂਦਾਰ ਨਿਹੰਗ ਖ਼ਾਨ ਦਾ ਰਾਜ ਸੀ।ਇਸ ਪਿੰਡ ਵਿੱਚ ਉਸ ਸਮੇਂ ਦਾ ਇੱਕ ਕਿਲ੍ਹਾ ਬਣਿਆ ਹੋਇਆ ਹੈ ਜੋ ਹੁਣ ਲਗਪਗ ਖੰਡਰ ਹੋ ਚੁੱਕਾ ਹੈ ਅਤੇ ਇਸ ਥਾਂ ਹੁਣ ਭਾਈ ਬਚਿੱਤਰ ਸਿੰਘ ਦੀ ਯਾਦਗਾਰ ਉਸਾਰੀ ਜਾ ਰਹੀ ਹੈ। ਇਹ ਵੀ ਵੇਖੋਹਵਾਲੇ
ਪੁਸਤਕ ਸੂਚੀ
|
Portal di Ensiklopedia Dunia