ਕੋਨਸਤਾਂਤਿਨ ਪਾਸਤੋਵਸਕੀ
ਕੋਨਸਤਾਂਤਿਨ ਗਿਉਰਗੀਏਵਿੱਚ ਪਾਸਤੋਵਸਕੀ (ਰੂਸੀ: Константин Георгиевич Паустовский, 31 ਮਈ 1892 - 14 ਮਈ 1968) ਇੱਕ ਰੂਸੀ ਸੋਵੀਅਤ ਲੇਖਕ ਸੀ। ਉਸਨੂੰ 1965 ਵਿੱਚ ਨੋਬਲ ਸਾਹਿਤ ਪੁਰਸਕਾਰ ਲਈ ਨਾਮਿਤ ਕੀਤਾ ਗਿਆ ਸੀ। ਆਰੰਭਕ ਜੀਵਨਕੋਨਸਤਾਂਤਿਨ ਪਾਸਤੋਵਸਕੀ ਮਾਸਕੋ ਵਿੱਚ ਪੈਦਾ ਹੋਇਆ ਸੀ। ਉਸ ਦੇ ਪਿਤਾ, ਜੈਪੋਰੀਜ਼ਹੀਆ ਕੱਸਾਕਾਂ ਦੇ ਵੰਸ਼ ਵਿੱਚੋਂ ਸਨ ਅਤੇ ਇੱਕ ਰੇਲ ਕਰਮਚਾਰੀ ਅਤੇ ਬੇਇਲਾਜ਼ ਰੋਮਾਂਟਿਕ ਅਤੇ ਪ੍ਰੋਟੈਸਟੈਂਟ ਸੀ। ਉਸ ਦੀ ਮਾਂ ਇੱਕ ਪੋਲਿਸ਼ ਬੁਧੀਜੀਵੀ ਦੇ ਪਰਵਾਰ ਤੋਂ ਆਈ ਸੀ। ਕੋਨਸਤਾਂਤਿਨ ਯੂਕਰੇਨ ਵਿੱਚ- ਅੱਧਾ ਕੁ ਪੇਂਡੂ ਇਲਾਕੇ ਵਿੱਚ ਅਤੇ ਅੱਧਾ ਕੁ ਕੀਵ ਵਿੱਚ ਵੱਡਾ ਹੋਇਆ। ਉਹਨੇ ਕੀਵ ਦੇ 'ਫਸਟ ਇੰਪੀਰੀਅਲ' ਕਲਾਸੀਕਲ ਜਿਮਨੇਜ਼ੀਅਮ ਵਿੱਚ ਮੁਢਲੀ ਪੜ੍ਹਾਈ ਕੀਤੀ, ਜਿੱਥੇ ਉਹ ਮਿਖਾਇਲ ਬੁਲਗਾਕੋਵ ਦੇ ਸਹਪਾਠੀ ਸੀ। ਜਦੋਂ ਕੋਨਸਤਾਂਤਿਨ ਛੇਵੇਂ ਗਰੇਡ ਵਿੱਚ ਸੀ ਉਹਦਾ ਪਿਤਾ ਪਰਵਾਰ ਨੂੰ ਛੱਡ ਕਰ ਚਲਿਆ ਗਿਆ, ਤਾਂ ਉਹ ਨਿਜੀ ਸਬਕ ਦੇਣ ਰਾਹੀਂ ਰੋਟੀ ਕਮਾਣ ਲਈ ਮਜਬੂਰ ਹੋ ਗਿਆ ਸੀ। 1912 ਵਿੱਚ ਉਸ ਨੇ ਕੀਵ ਯੂਨੀਵਰਸਿਟੀ ਦੇ, ਕੁਦਰਤੀ ਇਤਹਾਸ ਵਿਭਾਗ ਵਿੱਚ ਪਰਵੇਸ਼ ਕੀਤਾ। 1914 ਵਿੱਚ ਕੋਨਸਤਾਂਤਿਨ ਪਾਸਤੋਵਸਕੀ ਮਾਸਕੋ ਦੇ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਚਲੇ ਗਏ। ਲੇਕਿਨ ਪਹਿਲੀ ਸੰਸਾਰ ਜੰਗ ਨੇ ਉਹਦੀ ਪੜ੍ਹਾਈ ਛਡਵਾ ਦਿੱਤੀ। ਸਭ ਤੋਂ ਪਹਿਲਾਂ ਉਹਨੇ ਮਾਸਕੋ ਵਿੱਚ ਇੱਕ ਟ੍ਰਾਲੀ ਵਾਲੇ ਦੇ ਰੂਪ ਵਿੱਚ ਕੰਮ ਕੀਤਾ, ਫਿਰ ਇੱਕ ਹਸਪਤਾਲ ਟ੍ਰੇਨ ਵਿੱਚ ਇੱਕ ਸਹਾਇਕ ਵਜੋਂ ਸੇਵਾ ਕੀਤੀ। 1915 ਦੇ ਦੌਰਾਨ, ਉਸ ਦੀ ਚਿਕਿਤਸਾ ਯੂਨਿਟ ਪੋਲੈਂਡ ਅਤੇ ਬੇਲਾਰੂਸ ਦੇ ਰਾਹੀਂ ਪਿੱਛੇ ਹੱਆ ਗਈ। ਆਪਣੇ ਦੋ ਭਰਾਵਾਂ ਦੀ ਫਰੰਟ ਉੱਤੇ ਮੌਤ ਦੇ ਬਾਅਦ, ਕੋਨਸਤਾਂਤਿਨ ਮਾਸਕੋ ਵਿੱਚ ਆਪਣੀ ਮਾਂ ਕੋਲ ਪਰਤ ਆਏ, ਲੇਕਿਨ ਜਲਦੀ ਬਾਅਦ ਉਹ ਘਰੋਂ ਨਿਕਲ ਤੁਰੇ ਅਤੇ ਕਈ ਨੌਕਰੀਆਂ ਵਿੱਚ ਹੱਥ ਅਜਮਾਈ ਕੀਤੀ। ਕਿਤਾਬਾਂਇਹ ਵੀ
|
Portal di Ensiklopedia Dunia