ਕੋਸ ਮੀਨਾਰ![]() ![]() ![]() ਕੋਸ ਮੀਨਾਰ ਉਨ੍ਹਾਂ ਮੀਲ ਪੱਥਰਾਂ ਲਈ ਵਰਤਿਆ ਜਾਂਦਾ ਨਾਮ ਹੈ, ਜਿਹਨਾਂ ਦਾ ਨਿਰਮਾਣ 16ਵੀਂ ਸਦੀ ਦੇ ਅਫ਼ਗਾਨ ਸ਼ਾਸਕ ਸ਼ੇਰ ਸ਼ਾਹ ਸੂਰੀ ਨੇ ਅਤੇ ਹੋਰ ਮੁਗ਼ਲ ਸ਼ਾਸਕਾਂ ਨੇ, ਜਿਆਦਾਤਰ 1556 ਤੋਂ 1707 ਦੌਰਾਨ ਸ਼ਾਹਰਾਹਾਂ ਤੇ ਕਰਵਾਇਆ ਸੀ। ਇਨ੍ਹਾਂ ਦਾ ਨਿਰਮਾਣ ਤੇ ਵਾਟ ਦੀਆਂ ਨਿਸ਼ਾਨੀਆਂ ਵਜੋਂ ਕਰਵਾਇਆ ਗਿਆ ਸੀ। ਇਹ ਮੀਨਾਰ ਮਜ਼ਬੂਤ ਗੋਲ ਥੰਮ੍ਹ ਹਨ, ਜਿਹਨਾਂ ਦੀ ਉੱਚਾਈ 30 ਫੁੱਟ ਹੈ। ਇਹ ਨਿੱਕੀਆਂ ਇੱਟਾਂ ਤੇ ਕਲੀ ਚੂਨੇ ਨਾਲ ਬਣਾਏ ਹੋਏ ਹਨ। ਇਮਾਰਤ ਕਲਾ ਪੱਖੋਂ ਭਾਵੇਂ ਇਹ ਮੀਨਾਰ ਬਹੁਤੀ ਪ੍ਰਭਾਵਸ਼ਾਲੀ ਨਹੀਂ ਪਰ ਮੀਲ ਪੱਥਰ ਹੋਣ ਨਾਤੇ ਵੱਡੀ ਸਲਤਨਤ ਵਿੱਚ ਸੰਚਾਰ ਅਤੇ ਆਵਾਜਾਈ ਦਾ ਇੱਕ ਅਹਿਮ ਹਿੱਸਾ ਸਨ। ਮੁਗ਼ਲ ਰਾਜ ਕਾਲ ਦੌਰਾਨ ਪੱਛਮ ਵਿੱਚ ਆਗਰਾ ਤੋਂ ਅਜਮੇਰ ਵਾਇਆ ਜੈਪੁਰ, ਉੱਤਰ ਵਿੱਚ ਆਗਰਾ ਤੋਂ ਲਾਹੌਰ ਵਾਇਆ ਦਿੱਲੀ ਅਤੇ ਦੱਖਣ ਵਿੱਚ ਮੰਡੂ ਵਾਇਆ ਸ਼ਿਵਪੁਰੀ ਸ਼ਾਹੀ ਮਾਰਗਾਂ ਤੇ ਕੋਸ ਮੀਨਾਰ ਬਣਵਾਏ ਗਏ ਸਨ। ਆਧੁਨਿਕ ਭਾਰਤੀ ਮੁੱਖ ਸੜਕਾਂ ਇਨ੍ਹਾਂ ਮਿਨਾਰਾਂ ਦੀ ਨਿਸ਼ਾਨਦੇਹੀ ਅਨੁਸਾਰ ਲਗਭਗ ਉਨ੍ਹਾਂ ਹੀ ਰੂਟਾਂ ਤੇ ਬਣੀਆਂ ਹਨ। ਇਤਿਹਾਸਕੋਸ ਇੱਕ ਪ੍ਰਾਚੀਨ ਭਾਰਤੀ ਦੂਰੀ ਮਾਪਣ ਲਈ ਵਰਤੀ ਜਾਂਦੀ ਇਕਾਈ ਸੀ। ਇਹ 1.8 ਕਿਮੀ (1.1 ਮੀ) ਜਾਂ 3.2 ਕਿਮੀ (2.0 ਮੀ) ਦੀ ਪ੍ਰਤਿਨਿਧ ਹੋ ਸਕਦੀ ਹੈ। ਮੀਨਾਰ ਫ਼ਾਰਸੀ ਦਾ ਸ਼ਬਦ ਹੈ ਜੋ ਗੁੰਬਦ ਲਈ ਵਰਤਿਆ ਜਾਂਦਾ ਹੈ। ਅਬੁਲ ਫ਼ਜ਼ਲ ਨੇ ਅਕਬਰਨਾਮਾ ਵਿੱਚ 1575 ਵਿੱਚ ਲਿਖਿਆ ਹੈ ਕਿ ਅਕਬਰ ਨੇ ਆਗਰਾ ਤੋਂ ਅਜਮੇਰ ਦੇ ਰਸਤੇ ਤਕ ਯਾਤਰੀਆਂ ਦੀ ਸਹੂਲਤ ਲਈ ਸਰਾਵਾਂ ਬਣਾਏ ਜਾਣ ਲਈ ਇੱਕ ਫੁਰਮਾਨ ਜਾਰੀ ਕੀਤਾ ਸੀ।[1][2] ਵਰਤਮਾਨ ਹਾਲਤਸਮੇਂ ਅਤੇ ਪੂਰੀ ਸੰਭਾਲ ਨਾ ਹੋਣ ਕਾਰਣ ਜਿਆਦਾਤਰ ਕੋਸ ਮੀਨਾਰ ਖਤਮ ਹੋਣ ਕਿਨਾਰੇ ਹਨ।[3] Photo Gallery
ਇਹ ਵੀ ਵੇਖੋhttps://pa.wikipedia.org/wiki/%E0%A8%AE%E0%A9%80%E0%A8%B2_%E0%A8%AA%E0%A9%B1%E0%A8%A5%E0%A8%B0 ਹਵਾਲੇ
|
Portal di Ensiklopedia Dunia