ਕੌਰਪਸ ਡੀਲੈਕਟਾਈਕੌਰਪਸ ਡੀਲੈਕਟਾਈ (ਲਾਤੀਨੀ ਭਾਸ਼ਾ: “ਜੁਰਮ ਦਾ ਸ਼ਰੀਰ”) ਪੱਛਮੀ ਨਿਆਂ ਸ਼ਾਸਤਰ ਨਾਲ ਸਬੰਧਿਤ ਹੈ ਅਤੇ ਇਸ ਅਨੁਸਾਰ ਕਾਨੂੰਨੀ ਮਾਮਲਿਆਂ ਵਿੱਚ ਕਿਸੇ ਵੀ ਦੋਸ਼ੀ ਦਾ ਜੁਰਮ ਸਾਬਿਤ ਕਰਨ ਲਈ ਅਤੇ ਉਸਨੂੰ ਸਜ਼ਾ ਦਵਾਉਣ ਲਈ ਮੁਕੱਦਮੇ ਲਈ ਅਦਾਲਤ ਵਿੱਚ ਸਬੂਤ ਪੇਸ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਸਾਬਿਤ ਕੀਤਾ ਜਾ ਸਕੇ ਕਿ ਅਸਲ ਵਿੱਚ ਜੁਰਮ ਹੋਇਆ ਹੈ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਕਾਤਿਲ ਸਾਬਿਤ ਕਰਨ ਲਈ ਕਤਲ ਦਾ ਸਬੂਤ ਜਾਣੇ ਕਿ ਲਾਸ਼ ਦਾ ਹੋਣਾ ਜ਼ਰੂਰੀ ਹੈ। ਹਾਲਾਂਕਿ, ਲਾਸ਼ ਨਾ ਮਿਲਣ ਦੀ ਸੂਰਤ ਵਿੱਚ ਵੀ ਇੱਕ ਇਨਸਾਨ ਨੂੰ ਅਪਰਾਧੀ ਠਹਿਰਾਇਆ ਜਾ ਸਕਦਾ ਹੈ ਬਸ਼ਰਤੇ ਕਿ ਮੌਕਾ-ਏ- ਵਾਰਦਾਤ ਤੋਂ ਕਾਫੀ ਹਾਲਾਤੀ ਸਬੂਤ ਮਿਲੇ ਹੋਣ ਜੋ ਕਿ ਇਸ ਸਿੱਟੇ ਤੇ ਪਹੁੰਚਣ ਲਈ ਉਪਯੁਕਤ ਹੋਣ ਕਿ ਸਵਾਲੀ ਨੇ ਗੁਨਾਹ ਕੀਤਾ ਹੈ। ਇਹ ਖਿਆਲ ਕੀ ਦੋਸ਼ੀ ਨੂੰ ਸਿਰਫ ਇਕ਼ਬਾਲ-ਏ-ਜੁਰਮ ਦੇ ਅਧਾਰ ਤੇ ਸਜ਼ਾ ਨਾ ਦਿੱਤੀ ਜਾਵੇ ਸਤਾਰਵੀਂ ਸਦੀ ਵਿੱਚ ਸ਼ੁਰੂ ਹੋਇਆ ਜਦੋਂ ਪੈਰੀ ਨਾਂ ਦੇ ਇੱਕ ਕਾਤਿਲ ਨੂੰ, ਉਸਦੀ ਮਾਂ ਅਤੇ ਭਰਾ ਨੂੰ ਉਸਦੇ ਇਕ਼ਬਾਲ-ਏ-ਜੁਰਮ ਤੇ ਸਜ਼ਾ ਸੁਣਾ ਦਿੱਤੀ ਗਈ ਸੀ ਜਦੋਂ ਕਿ ਬਾਦ ਵਿੱਚ ਇਹ ਪਾਇਆ ਗਿਆ ਕਿ ਜਿਸ ਵਿਅਕਤੀ ਦੀ ਮੌਤ ਦੀ ਸਜ਼ਾ ਉਸਨੁ ਦਿੱਤੀ ਗਈ, ਓਹ ਅਸਲ ਵਿੱਚ ਜਿੰਦਾ ਸੀ। ਕੌਰਪਸ ਡੀਲੈਕਟਾਈ ਦਾ ਸਿੱਧਾ ਤੇ ਸਰਲ ਮਤਲਬ ਹੈ ਓਹ ਕੋਈ ਵੀ ਸਬੂਤ ਤਾ ਟੁਕੜਾ ਜੋ ਇਹ ਸਾਬਿਤ ਕਰ ਸਕੇ ਕਿ ਜੁਰਮ ਹੋਇਆ ਹੈ। ਇਸ ਲਈ ਬਲੈਕ ਲਾਅ ਦੀ ਡਿਕਸ਼ਨਰੀ ਕੌਰਪਸ ਡੀਲੈਕਟਾਈ ਨੂੰ ਗੁਨਾਹ ਦੇ ਹੋਣ ਦੇ ਪੱਕੇ ਚਿੰਨ੍ਹ ਵਜੋਂ ਦਰਸ਼ਾਉਂਦੀ ਹੈ। ਮੰਤਵਇਸਦਾ ਮੰਤਵ ਸਜ਼ਾ ਜਾਂ ਕਿਸੇ ਹੋਰ ਤਰ੍ਹਾਂ ਦਾ ਦਬਾਅ ਪਾ ਕੇ ਕਿਸੇ ਇਨਸਾਨ ਉਸ ਗੁਨਾਹ ਲਈ ਜਿਸ ਨਾਲ ਉਸਦਾ ਕੋਈ ਲੈਣਾ-ਦੇਣਾ ਹੀ ਨਹੀਂ ਹੈ, ਕਰਾਏ ਗਾਏ ਇਕ਼ਬਾਲ-ਏ-ਜੁਰਮ ਤੋਂ ਬਚਾਓ ਕਰਨਾ ਹੈ। ਕੌਰਪਸ ਡੀਲੈਕਟਾਈ ਨੂੰ ਅਕਸਰ ਕਿਸੇ ਵੀ ਇਨਸਾਨ ਦੇ ਇਕ਼ਬਾਲ-ਏ-ਜੁਰਮ ਹੋਣ ਦੇ ਬਾਵਜੂਦ ਉਸਦੇ ਗੁਨਾਹ ਲਈ ਸਜ਼ਾ ਮਿਲਣ ਤੋਂ ਪਹਿਲਾਂ ਇੱਕ ਵਾਧੂ ਸਬੂਤ ਵਜੋਂ ਲਿਆ ਜਾਂਦਾ ਹੈ। ਇਹ ਗੁਨਾਹ ਨਾਲ ਜੁੜੀ ਹਰ ਇੱਕ ਚੀਜ਼ ਜੋ ਕੇ ਅਦਾਲਤ ਵਿੱਚ ਸਬੂਤ ਵਾਂਗ ਪੇਸ਼ ਹੋਈ ਹੈ, ਉਸ ਲਈ ਸਬੂਤ ਨਹੀਂ ਮੰਗਦਾ। ਪਰ ਇਹ ਇੱਕ ਸੁਤੰਤਰ ਸਬੂਤ ਜ਼ਰੂਰ ਚਾਹੁੰਦਾ ਹੈ, ਜੋ ਸਾਬਿਤ ਕਰ ਸਕੇ ਕਿ ਇਲਜ਼ਾਮ ਸਹੀ ਹੈ ਤੇ ਜੁਰਮ ਹੋਇਆ ਹੈ। ਇਸਦਾ ਅਸਲ ਮੰਤਵ ਝੂਠੇ ਦੋਸ਼ਾਂ ਨੂੰ ਰੋਕਣਾ ਅਤੇ ਨਿਰਦੋਸ਼ੀਆਂ ਨੂੰ ਸਜ਼ਾ ਤੋਂ ਬਚਾਉਣਾ ਹੈ।[1] ਅਸੂਲਕੌਰਪਸ ਡੀਲੈਕਟਾਈ ਸਬੂਤ ਮੰਗਦਾ ਹੈ ਜੋ ਸਾਬਿਤ ਕਰ ਸਕਣ ਕਿ-
ਹਵਾਲੇ
|
Portal di Ensiklopedia Dunia