ਲਾਤੀਨੀ ਭਾਸ਼ਾ
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ[2] ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ। ਇਤਿਹਾਸਰੋਮਨ ਮਿੱਥ ਦੇ ਅਨੁਸਾਰ ਲਾਤੀਨੀ ਭਾਸ਼ਾ ਟ੍ਰੋਜਨ ਦੀ ਜੰਗ ਦੇ ਨੇੜੇ-ਤੇੜੇ ਲਾਤੀਨੀ ਕਬੀਲੇ ਦੁਆਰਾ ਬੋਲੀ ਜਾਂਦੀ ਸੀ। ਸ਼ਬਦਾਵਲੀ, ਵਰਤੋਂ, ਹਿੱਜਿਆਂ ਆਦਿ ਵਿੱਚ ਫ਼ਰਕ ਦੇ ਮੁਤਾਬਿਕ ਲਾਤੀਨੀ ਭਾਸ਼ਾ ਨੂੰ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪੁਰਾਣੀ ਲਾਤੀਨੀਲਾਤੀਨੀ ਦੀ ਸਭ ਤੋਂ ਪੁਰਾਣੀ ਕਿਸਮ ਪੁਰਾਣੀ ਲਾਤੀਨੀ ਹੈ। ਪੁਰਾਣੀ ਲਾਤੀਨੀ 75 ਈਸਵੀ ਪੂਰਵ ਤੋਂ ਪਹਿਲਾਂ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸਦੀ ਪ੍ਰਮਾਣਿਕਤਾ ਉਸ ਸਮੇਂ ਦੀਆਂ ਸਾਹਿਤਕ ਰਚਨਾਵਾਂ ਅਤੇ ਸ਼ਿਲਾਲੇਖਾਂ ਤੋਂ ਮਿਲਦੀ ਹੈ। ਇਸ ਕਾਲ ਵਿੱਚ ਇਤਰੁਸਕੀ ਲਿਪੀ ਤੋਂ ਲਾਤੀਨੀ ਲਿਪੀ ਵਿਕਸਿਤ ਹੋਈ। ਇਸਦੀ ਲਿਪੀ ਥੋੜ੍ਹੀ ਦੇਰ ਬਾਅਦ ਸੱਜੇ ਤੋਂ ਖੱਬੇ[3] ਦੀ ਜਗ੍ਹਾ ਖੱਬੇ ਤੋਂ ਸੱਜੇ ਹੋ ਗਈ।[4] ਕਲਾਸੀਕਲ ਲਾਤੀਨੀਕਲਾਸੀਕਲ ਲਾਤੀਨੀ 75 ਈਸਵੀ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਤੱਕ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਹ ਕਿਸਮ ਕਵੀਆਂ, ਇਤਿਹਾਸਕਾਰਾਂ ਅਤੇ ਸਾਹਿਤਕਾਰਾਂ ਨੇ ਚੇਤਨ ਤੌਰ ਉੱਤੇ ਬਣਾਈ, ਜਿਹਨਾਂ ਨੇ ਉਸ ਸਮੇਂ ਦੀਆਂ ਮਹਾਨ ਰਚਨਾਵਾਂ ਲਿਖੀਆਂ। ਇਹਨਾਂ ਵਿਅਕਤੀਆਂ ਦੀ ਪੜ੍ਹਾਈ ਵਿਆਕਰਨ ਸਕੂਲਾਂ ਵਿੱਚ ਹੁੰਦੀ ਸੀ। ਵਲਗਰ ਲਾਤੀਨੀਪਲੌਟਸ ਦੀਆਂ ਲਿਖਤਾਂ ਦੇ ਅਧਿਐਨ ਤੋਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਕਲਾਸੀਕਲ ਲਾਤੀਨੀ ਦੇ ਸਮੇਂ ਆਮ ਬੋਲ ਚਾਲ ਵਿੱਚ ਵਲਗਰ ਲਾਤੀਨੀ(sermo vulgi (ਲੋਕਾਂ ਦੀ ਭਾਸ਼ਾ) - ਸੀਸੇਰੋ) ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਭਾਸ਼ਾ ਲਿਖਤ ਵਿੱਚ ਨਹੀਂ ਵਰਤੀ ਜਾਂਦੀ ਸੀ ਇਸ ਲਈ ਇਹਦੇ ਸਿਰਫ਼ ਕੁਝ ਲਫ਼ਜ਼(ਕਲਾਸਕੀਲ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ) ਜਾਂ ਕਿਤੇ-ਕਿਤੇ ਕੰਧਾਂ ਉੱਤੇ ਉਕਰੇ ਵਾਕ ਹੀ ਮਿਲਦੇ ਹਨ।[5] ਮੱਧਕਾਲੀ ਲਾਤੀਨੀਮੱਧਕਾਲੀ ਲਾਤੀਨੀ ਉੱਤਰ-ਕਲਾਸੀਕਲ ਦੌਰ ਵਿੱਚ ਲਿਖਤ ਵਿੱਚ ਵਰਤੀ ਜਾਂਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਤੱਕ ਬੋਲ-ਚਾਲ ਦੀ ਲਾਤੀਨੀ ਰੋਮਾਂਸ ਭਾਸ਼ਾਵਾਂ ਵਿੱਚ ਵਿਕਸਿਤ ਹੋ ਗਈ ਸੀ ਪਰ ਅਕਾਦਮਿਕ ਹਲਕਿਆਂ ਵਿੱਚ ਹਾਲੇ ਵੀ ਲਾਤੀਨੀ ਦੀ ਵਰਤੋਂ ਹੁੰਦੀ ਸੀ। ਪੁਨਰਜਾਗਰਨ ਲਾਤੀਨੀਪੁਨਰਜਾਗਰਨ ਦੇ ਨਾਲ ਲਾਤੀਨੀ ਥੋੜ੍ਹੀ ਦੇਰ ਲਈ ਫਿਰ ਤੋਂ ਪ੍ਰਚੱਲਿਤ ਹੋ ਗਈ। ਇਸ ਦੌਰ ਵਿੱਚ ਮੱਧਕਾਲੀ ਲਾਤੀਨੀ ਦੀ ਜਗ੍ਹਾ ਉੱਤੇ ਦੁਬਾਰਾ ਤੋਂ ਕਲਾਸੀਕਲ ਲਾਤੀਨੀ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਦਾਂਤੇ ਆਲੀਗੀਏਰੀ ਅਤੇ ਜਿਓਵਾਨੀ ਬੋਕਾਸੀਓ ਵਰਗੇ ਲੇਖਕਾਂ ਨੇ ਲਾਤੀਨੀ ਵਿੱਚ ਰਚਨਾਵਾਂ ਲਿਖੀਆਂ। ਮੁੱਢਲੀ ਆਧੁਨਿਕ ਲਾਤੀਨੀਮੁੱਢਲੇ ਆਧੁਨਿਕ ਦੌਰ ਤੱਕ ਵੀ ਲਾਤੀਨੀ ਯੂਰਪੀ ਸੱਭਿਆਚਾਰ ਦੀ ਪ੍ਰਮੁੱਖ ਭਾਸ਼ਾ ਸੀ। 17ਵੀਂ ਸਦੀ ਦੇ ਅੰਤ ਤੱਕ ਵੀ ਜ਼ਿਆਦਾਤਰ ਕਿਤਾਬਾਂ ਅਤੇ ਲਗਭਗ ਸਾਰੇ ਹੀ ਦਸਤਾਵੇਜ਼ ਲਾਤੀਨੀ ਵਿੱਚ ਲਿਖੇ ਜਾਂਦੇ ਸਨ। ਆਧੁਨਿਕ ਲਾਤੀਨੀ19ਵੀਂ ਸਦੀ ਤੋਂ ਲੈਕੇ ਹੁਣ ਤੱਕ ਚੱਲ ਰਹੀ ਲਾਤੀਨੀ ਨੂੰ ਆਧੁਨਿਕ ਲਾਤੀਨੀ ਕਿਹਾ ਜਾਂਦਾ ਹੈ। ਆਧੁਨਿਕ ਦੌਰ ਵਿੱਚ ਲਾਤੀਨੀ ਦੀ ਵਰਤੋਂ ਵਧੇਰੇ ਤੌਰ ਉੱਤੇ ਵਾਕੰਸ਼ਾਂ ਦੇ ਪੱਧਰ ਉੱਤੇ ਹੀ ਕੀਤੀ ਜਾਂਦੀ ਹੈ। ਲਾਤੀਨੀ ਵਿੱਚ ਜ਼ਿਆਦਾ ਕਾਵਿ-ਸੰਗ੍ਰਹਿ ਅਤੇ ਉਸਤੋਂ ਬਿਨਾਂ ਵਾਰਤਕ ਜਾਂ ਹੋਰ ਰਚਨਾਵਾਂ ਵੀ ਲਿਖੀਆਂ ਗਈ। ਕੁਝ ਲਾਤੀਨੀ ਫ਼ਿਲਮਾਂ ਵੀ ਬਣਾਈਆਂ ਗਈਆਂ ਹਨ। ਧੁਨੀ ਵਿਗਿਆਨਪੁਰਾਤਨ ਲਾਤੀਨੀ ਧੁਨੀਆਂ ਦੇ ਉਚਾਰਨ ਬਾਰੇ ਕੋਈ ਪਹਿਲਾਂ ਦੇ ਸਬੂਤ ਨਹੀਂ ਮਿਲਦੇ। ਇਸਦਾ ਧੁਨੀ ਵਿਗਿਆਨ ਬਾਅਦ ਵਿੱਚ ਉਸਾਰਿਆ ਗਿਆ ਹੈ। ਇਸ ਲਈ ਪੁਰਾਣੇ ਲੇਖਕਾਂ ਦੇ ਉਚਾਰਨ ਬਾਰੇ ਟਿੱਪਣੀਆਂ, ਪੁਰਾਤਨ ਸ਼ਬਦ ਨਿਰੁਕਤੀਆਂ ਅਤੇ ਬਾਕੀ ਭਾਸ਼ਾਵਾਂ ਵਿੱਚ ਮੌਜੂਦ ਲਾਤੀਨੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।[6] ਵਿਅੰਜਨਪੁਰਾਤਨ ਲਾਤੀਨੀ ਦੀਆਂ ਵਿਅੰਜਨ ਧੁਨੀਆਂ ਹੇਠਲੇ ਟੇਬਲ ਵਿੱਚ ਦਿੱਤੀਆਂ ਗਈਆਂ ਹਨ।[7]
ਸਵਰ
ਅੰਕਪੁਰਾਤਨ ਸਮੇਂ ਵਿੱਚ ਲਾਤੀਨੀ ਵਿੱਚ ਅੰਕ ਅੱਖਰਾਂ ਨਾਲ ਲਿਖੇ ਜਾਂਦੇ ਸੀ। ਨੀਚੇ ਕੁਝ ਅੰਕ ਲਾਤੀਨੀ ਅੱਖਰਾਂ, ਰੋਮਨ ਅੰਕਾਂ, ਪੰਜਾਬੀ ਅੱਖਰਾਂ ਅਤੇ ਅਰਬੀ ਅੰਕਾਂ ਦੇ ਵਿੱਚ ਦਿੱਤੇ ਗਏ ਹਨ।
ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Latin language ਨਾਲ ਸਬੰਧਤ ਮੀਡੀਆ ਹੈ। ਭਾਸ਼ਾ ਸਬੰਧੀ ਕੁਝ ਸੰਦ
ਕੋਰਸ
ਵਿਆਕਰਨ
ਧੁਨੀ ਉਚਾਰ ਵਿਗਿਆਨ
ਲਾਤੀਨੀ ਭਾਸ਼ਾ ਵਿੱਚ ਖ਼ਬਰਾਂ
ਲਾਤੀਨੀ ਭਾਸ਼ਾ ਦੇ ਆਨਲਾਈਨ ਭਾਈਚਾਰੇ
|
Portal di Ensiklopedia Dunia