ਖਤਰਾਏ ਖੁਰਦਖਤਰਾਏ ਖੁਰਦ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਹਰਸ਼ਾ ਛੀਨਾ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਅੰਮ੍ਰਿਤਸਰ ਤੋਂ ਉੱਤਰ ਵੱਲ 21 ਕਿਲੋਮੀਟਰ ਦੂਰ ਸਥਿਤ ਹੈ। ਹਰਸ਼ਾ ਛੀਨਾ ਤੋਂ 11 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 254 ਕਿਲੋਮੀਟਰ ਦੂਰ ਹੈ। ਖਤਰਾਏ ਖੁਰਦ ਉੱਤਰ ਵੱਲ ਅਜਨਾਲਾ ਤਹਿਸੀਲ, ਪੂਰਬ ਵੱਲ ਮਜੀਠਾ ਤਹਿਸੀਲ, ਪੂਰਬ ਵੱਲ ਫਤਿਹਗੜ੍ਹ ਚੂੜੀਆਂ ਤਹਿਸੀਲ, ਦੱਖਣ ਵੱਲ ਵੇਰਕਾ-5 ਤਹਿਸੀਲ ਨਾਲ ਘਿਰਿਆ ਹੋਇਆ ਹੈ। ਖਤਰਾਏ ਖੁਰਦ ਦੀ ਸਥਾਨਕ ਭਾਸ਼ਾ ਪੰਜਾਬੀ ਹੈ। ਇਤਿਹਾਸਭਾਰਤ ਦੇ ਅਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਆਗੂ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਮਾਤਾ ਰਾਮ ਕੌਰ ਦੇ ਪੇਕਾ ਇਸੇ ਪਿੰਡ, ਖਤਰਾਏ ਖੁਰਦ[4], ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਸ ਦੇ ਪਿਤਾ ਭਾਈ ਕਰਮ ਸਿੰਘ ਭਕਨਾ ਪਿੰਡ ਦੇ ਵਾਸੀ ਸਨ। ਉਸਦੀ ਉਮਰ ਅਜੇ ਇੱਕ ਸਾਲ ਦੀ ਵੀ ਨਹੀਂ ਸੀ ਕਿ ਪਿਤਾ ਦੀ ਮੌਤ ਹੋ ਗਈ। ਉਹ ਦਾਦਕਾ ਪਿੰਡ ਵਿੱਚ ਹੀ ਵੱਡਾ ਹੋਇਆ। ਨੇੜੇ ਦੇ ਪਿੰਡਤੇਰਾ ਖੁਰਦ (1 ਕਿਲੋਮੀਟਰ), ਝੰਡੇਰ (1 ਕਿਲੋਮੀਟਰ), ਲਸ਼ਕਰੀ ਨੰਗਲ (2 ਕਿਲੋਮੀਟਰ), ਤੇੜਾ ਕਲਾਂ (3 ਕਿਲੋਮੀਟਰ), ਘੁਕੇਵਾਲੀ (3 ਕਿਲੋਮੀਟਰ) ਖਤਰਾਏ ਖੁਰਦ ਦੇ ਨੇੜਲੇ ਪਿੰਡ ਹਨ। ਨੇੜੇ ਦੇ ਸ਼ਹਿਰਅੰਮ੍ਰਿਤਸਰ, ਬਟਾਲਾ, ਤਰਨਤਾਰਨ, ਕਾਦੀਆਂ ਖਤਰਾਏ ਖੁਰਦ ਦੇ ਨੇੜੇ ਦੇ ਸ਼ਹਿਰ ਹਨ। ਮਰਦਮਸ਼ੁਮਾਰੀਖਤਰਾਏ ਖੁਰਦ ਪਿੰਡ ਦੀ ਕੁੱਲ ਆਬਾਦੀ 652 ਹੈ ਅਤੇ ਘਰਾਂ ਦੀ ਗਿਣਤੀ 117 ਹੈ। ਔਰਤਾਂ ਦੀ ਆਬਾਦੀ 48.6% ਹੈ। ਪਿੰਡ ਦੀ ਸਾਖਰਤਾ ਦਰ 63.3% ਹੈ ਅਤੇ ਔਰਤਾਂ ਦੀ ਸਾਖਰਤਾ ਦਰ 29.0% ਹੈ। ਆਬਾਦੀ
ਹਵਾਲੇ |
Portal di Ensiklopedia Dunia