ਖਮਾਣੋਂ
ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਪੰਜਾਬ) ਵਿੱਚ ਇੱਕ ਨਗਰ ਪੰਚਾਇਤ ਹੈ। ਖਮਾਣੋਂ ਲੁਧਿਆਣੇ ਅਤੇ ਚੰਡੀਗੜ੍ਹ ਨੂੰ ਜੋੜਦੀ ਸੜਕ ਦੇ ਉੱਤੇ ਵੱਸਿਆ ਹੋਇਆ ਹੈ। ਖਮਾਣੋਂ ਕਸਬਾ ਤੇ ਬਲਾਕ ਵੀ ਹੈ ਤੇ ਤਹਿਸੀਲ ਹੈਡਕੁਆਰਟਰ ਵੀ। ਇਸ ਬਲਾਕ ਵਿੱਚ 76 ਪਿੰਡ ਹਨ। ਇਸ ਬਲਾਕ ਵਿੱਚ ਕੋਈ ਵੀ ਵੱਡੀ ਸਨਅਤ ਨਹੀਂ ਹੈ। ਝੋਨਾ ਤੇ ਕਣਕ ਮੁੱਖ ਫਸਲਾਂ ਹਨ। ਪੁਰਾਤੱਤਵ ਵਿਭਾਗ ਵੱਲੋਂ ਖੋਜੇ ਗਏ ਕੁਝ ਅਵਸ਼ੇਸ਼ ਪਿੰਡ ਸੰਘੋਲ ਵਿੱਚ ਹਨ ਜੋ ਕਿ ਇਸ ਬਲਾਕ ਦਾ ਹਿੱਸਾ ਹੈ। ਇਸ ਬਲਾਕ ਵਿੱਚ ਫਤਹਿਗੜ੍ਹ ਸਾਹਿਬ ਸੈਂਟਰਲ ਕੋਅਪਰੇਟਿਵ ਬੈਂਕ ਦੀਆਂ 7 ਬਰਾਂਚਾਂ ਤੇ ਪਰਾਇਮਰੀ ਐਗਰੀਕਲਚਰਲ ਲੈਂਡ ਡਿਵੈਲਪਮੈਂਟ ਬੈਂਕ ਦੀ ਇੱਕ ਬਰਾਂਚ ਹੈ। ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਬਣਨ ਨਾਲ ਖਮਾਣੋਂ ਨੂੰ ਸਬ-ਡਿਵੀਜ਼ਨ ਬਣਾ ਦਿੱਤਾ ਗਿਆ। ਇਸ ਤਰਾਂ ਇਸ ਸਬ ਡਿਵੀਜ਼ਨ ਵਿੱਚ ਹੁਣ 76 ਪਿੰਡ ਹਨ। ਤਿੰਨ ਪਿੰਡ ਖਮਾਣੋਂ ਕਲਾਂ,ਖਮਾਣੋਂ ਖੁਰਦ ਤੇ ਖਮਾਣੋਂ ਕਮਲੀ ਨੂੰ ਮਿਲਾ ਕੇ ਨਗਰ ਖਮਾਣੋਂ ਨਗਰ ਪੰਚਾਇਤ ਬਣਾਈ ਗਈ ਹੈ। 1763 ਵਿੱਚ ਸਰਹੰਦ ਦੇ ਸੂਬੇਦਾਰ ਨੂੰ ਹਰਾਉਣ ਤੋਂ ਮਗਰੋਂ ਹਯਾਤਪੁਰ ਦਾ ਕਿਲ੍ਹਾ ਜਿੱਥੇ ਹੁਣ ਪਿੰਡ ਖਮਾਣੋਂ ਖੁਰਦ ਸਥਿਤ ਹੈ ਡਾਲੇਵਾਲੀਆ ਮਿਸਲ ਦੇ ਹਿੱਸੇ ਆਇਆ। ਖਮਾਣੋਂ ਕਸਬੇ ਦਾ ਨਾਂ ਸੂਬੇਦਾਰ ਸਰਹਿੰਦ ਦੀ ਭਤੀਜੀ ਬੇਗਮ ਖੇਮੋ ਦੇ ਨਾਂ ਤੇ ਦੱਸਿਆ ਜਾਂਦਾ ਹੈ ਜਿਸ ਨੂੰ ਇਹ ਪਿੰਡ ਦਾਜ ਵਿੱਚ ਮਿਲੇ ਸਨ ਅਤੇ ਸਿੱਖਾਂ ਨੇ ਆਪਣੀ ਰਵਾਇਤ ਅਨੁਸਾਰ ਔਰਤ ਹੋਣ ਕਾਰਨ ਬੇਗਮ ਦੀ ਜਾਨ ਬਖਸ਼ੀ ਕਰ ਕੇ ਉਸ ਨੂੰ ਉਸ ਦੀ ਇੱਛਾ ਅਨੁਸਾਰ ਬਹਿਲੋਲਪੁਰ ਵਿਖੇ ਸੁਰੱਖਿਅਤ ਪਹੁੰਚਾਇਆ। ਜਨ-ਅੰਕੜੇ2011 ਦੀ ਜਨਗਨਣਾ ਦੇ ਅਨੁਸਾਰ ਖਮਾਣੋਂ ਦੀ ਜਨਸੰਖਿਆ 10,135 ਹੈ, ਜਿਹਨਾਂ ਵਿੱਚੋਂ 53% ਮਰਦ ਹਨ ਅਤੇ 47% ਔਰਤਾਂ ਹਨ।[1] ਇੱਥੇ 6 ਸਾਲ ਤੋਂ ਘੱਟ ਉਮਰ ਦੇ ਬਚਿੱਆ ਦੀ ਗਿਣਤੀ 999 ਹੈ। ਮਰਦਾਂ ਵਿੱਚ ਸਾਖਰਤਾ ਦਰ 87.87% ਹੈ ਅਤੇ ਔਰਤਾਂ ਵਿੱਚ 80.84 ਹੈ।[1] ਹਵਾਲੇਵਾਲੇ
|
Portal di Ensiklopedia Dunia