ਖ਼ਾਲਿਦ ਹੁਸੈਨ (ਕਹਾਣੀਕਾਰ)

ਖ਼ਾਲਿਦ ਹੁਸੈਨ
ਖ਼ਾਲਿਦ ਹੁਸੈਨ
ਖ਼ਾਲਿਦ ਹੁਸੈਨ (ਵਿਚਕਾਰ), ਪੰਜਾਬੀ ਲੇਖਕਾਂ ਸੁਲਤਾਨਾ ਬੇਗਮ ਅਤੇ ਹਰਵਿੰਦਰ ਸਿੰਘ ਨਾਲ, ਚੰਡੀਗੜ੍ਹ ਵਿਖੇ
ਖ਼ਾਲਿਦ ਹੁਸੈਨ 2024 ਵਿੱਚ।

ਖ਼ਾਲਿਦ ਹੁਸੈਨ (ਜਨਮ 02 ਅਪਰੈਲ 1945)[1] ਪੰਜਾਬੀ ਅਤੇ ਉਰਦੂ ਦਾ ਉਘਾ ਕਹਾਣੀਕਾਰ ਹੈ। ਉਹ ਹਿੰਦੀ, ਗੋਜ਼ਰੀ, ਪਹਾੜੀ, ਕਸ਼ਮੀਰੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਵੀ ਗਿਆਤਾ ਹਨ। ਖ਼ਾਲਿਦ ਹੁਸੈਨ ਨੂੰ 'ਸੂਲਾਂ ਦਾ ਸਾਲਣ' ਕਹਾਣੀ ਸੰਗ੍ਰਹਿ ਲਈ 2021 ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਹੈ।

ਜੀਵਨੀ

ਖ਼ਾਲਿਦ ਹੁਸੈਨ ਦਾ ਜਨਮ 02 ਅਪਰੈਲ 1945 ਨੂੰ ਬਰਤਾਨਵੀ ਭਾਰਤ ਦੇ ਸ਼ਹਿਰ ਊਧਮਪੁਰ (ਜੰਮੂ) ਵਿੱਚ ਹੋਇਆ। 1947 ਦੇ ਫ਼ਸਾਦਾਂ ਵਿੱਚ ਉਸ ਦੇ ਪਰਿਵਾਰ ਦੇ ਨੌਂ ਜੀਅ ਮਾਰੇ ਗਏ ਸਨ।[1] ਉਸਨੇ ਆਪਣੀ ਮਾਂ, ਭੂਆ, ਇੱਕ ਭਰਾ ਤੇ ਭੈਣ ਨਾਲ, ਸੱਤ ਸਾਲ ਸ਼ਰਨਾਰਥੀ ਕੈਂਪਾਂ ਵਿੱਚ ਕੱਟੇ ਅਤੇ ਆਖਰ ਸ੍ਰੀਨਗਰ ਪਹੁੰਚੇ, ਜਿਥੇ ਉਹ ਪੜ੍ਹਿਆ ਅਤੇ ਵੱਡਾ ਹੋਇਆ।

ਕਿਤਾਬਾਂ

ਉਰਦੂ ਕਹਾਣੀ ਸੰਗ੍ਰਹਿ

  • ਠੰਡੀ ਕਾਂਗੜੀ ਦਾ ਧੂੰਆਂ
  • ਇਸ਼ਤਿਹਾਰੋਂ ਵਾਲੀ ਹਵੇਲੀ
  • ਸਤੀਸਰ ਕਾ ਸੂਰਜ

ਪੰਜਾਬੀ ਕਹਾਣੀ ਸੰਗ੍ਰਹਿ

  • 'ਉੱਤੇ ਜਿਹਲਮ ਵਗਦਾ ਰਿਹਾ
  • ਗੋਰੀ ਫ਼ਸਲ ਦੇ ਸੌਦਾਗਰ
  • ਡੂੰਘੇ ਪਾਣੀਆਂ ਦਾ ਦੁੱਖ
  • ਬਲਦੀ ਬਰਫ਼ ਦਾ ਸੇਕ
  • ਸੂਲਾਂ ਦਾ ਸਾਲਣ
  • ਇਸ਼ਕ ਮਲੰਗੀ

ਹੋਰ

  • ਸਾਹਿਤ ਸੰਵਾਦ
  • ਮੇਰੇ ਰੰਗ ਦੇ ਅੱਖਰ (ਖੋਜ ਭਰਪੂਰ ਲੇਖ)
  • ਗੁਆਚੀ ਝਾਂਜਰ ਦੀ ਚੀਖ (ਨਾਵਲਿਟ)
  • ਨੂਰੀ ਰਿਸ਼ਮਾ (ਜੀਵਨੀ ਹਜ਼ਰਤ ਮੁਹੰਮਦ ਬੱਚਿਆਂ ਲਈ)
  • ਮਾਟੀ ਕੁਦਮ ਕਰੇਂਦੀ ਯਾਰ (ਸਵੈ-ਜੀਵਨੀ)[1]

ਵੇੱਬਸਾਈਟ

khalidhussain

ਫ਼ੇਸਬੁੱਕ ਲਿੰਕ

[1]

ਹਵਾਲੇ

  1. 1.0 1.1 1.2 31 ਮਾਰਚ 2014 "ਸਾਂਝੇ ਪੰਜਾਬ ਦਾ ਕਹਾਣੀਕਾਰ ਖ਼ਾਲਿਦ ਹੁਸੈਨ". ਪੰਜਾਬੀ ਟ੍ਰਿਬਿਊਨ. Retrieved 2014-08-06. {{cite web}}: Check |url= value (help)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya