ਪੰਜਾਬੀ ਟ੍ਰਿਬਿਊਨ
ਪੰਜਾਬੀ ਟ੍ਰਿਬਿਊਨ ਪੰਜਾਬ, ਭਾਰਤ ਵਿੱਚ ਦ ਟ੍ਰਿਬਿਊਨ ਗਰੁੱਪ ਦਾ ਇੱਕ ਪੰਜਾਬੀ ਅਖ਼ਬਾਰ ਹੈ। ਇਹ ਅਖ਼ਬਾਰ 15 ਅਗਸਤ 1978 ਨੂੰ ਛਪਣਾ ਸ਼ੁਰੂ ਹੋਇਆ[2][3] ਅਤੇ ਇੰਟਰਨੈੱਟ ’ਤੇ ਇਸ ਦੀ ਵੈੱਬਸਾਈਟ 30 ਅਗਸਤ 2010 ਨੂੰ ਲਾਂਚ ਹੋਈ।[4] ਇਸ ਦੇ ਮੌਜੂਦਾ ਸੰਪਾਦਕ ਡਾ. ਸਵਰਾਜਬੀਰ ਹਨ।[5] ਇਤਿਹਾਸਪੰਜਾਬੀ ਟ੍ਰਿਬਿਊਨ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਦੀ ਸ਼ੁਰੂਆਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਦੇ ਰੂਪ ਵਿੱਚ ਕੀਤੀ ਸੀ। ਪੰਜਾਬੀ ਟ੍ਰਿਬਿਊਨ 15 ਅਗਸਤ 1978 ਤੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ। ‘ਟ੍ਰਿਬਿਊਨ’ ਉੱਤਰੀ ਭਾਰਤ ਦਾ ਪਹਿਲਾ ਅਖ਼ਬਾਰ ਸਮੂਹ ਹੈ ਜਿਸ ਨੂੰ ਇੱਕੋ ਸਮੇਂ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਅਖ਼ਬਾਰਾਂ ਛਾਪਣ ਦਾ ਮਾਣ ਹਾਸਲ ਹੈ। ਇਹ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਅਨੂਠਾ ਤਜ਼ਰਬਾ ਸੀ। ‘ਟ੍ਰਿਬਿਊਨ’ ਦੇ ਉਸ ਵੇਲੇ ਦੇ ਟਰੱਸਟੀਆਂ ਡਾ. ਤੁਲਸੀ ਦਾਸ (ਪ੍ਰਧਾਨ), ਸ੍ਰੀ ਡੀ.ਕੇ. ਮਹਾਜਨ, ਲੈਫਟੀਨੈਂਟ ਜਨਰਲ ਪੀ.ਐਸ. ਗਿਆਨੀ, ਸ੍ਰੀ ਐਚ.ਆਰ. ਭਾਟੀਆ, ਡਾ. ਮਹਿੰਦਰ ਸਿੰਘ ਰੰਧਾਵਾ ਅਤੇ ਉਸ ਵੇਲੇ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਦੇ ਯਤਨਾਂ ਸਦਕਾ ‘ਪੰਜਾਬੀ ਟ੍ਰਿਬਿਊਨ’ ਹੋਂਦ ਵਿੱਚ ਆਇਆ ਸੀ।[6] ਵਿਸ਼ੇਸ਼ਤਾਇਹ ਅਖ਼ਬਾਰ ਆਪਣੀ ਨਿੱਗਰ ਸਮੱਗਰੀ ਅਤੇ ਨਿਰਪੱਖ ਸੋਚ ਕਰਕੇ ਜਾਣਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ। ‘ਟ੍ਰਿਬਿਊਨ ਸਮੂਹ’ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਟਰੱਸਟ ਰਾਹੀਂ ਚਲਾਏ ਜਾ ਰਹੇ ਅਖ਼ਬਾਰ ਵਪਾਰਕ ਘਰਾਣਿਆਂ ਦੇ ਅਖ਼ਬਾਰਾਂ ਨਾਲੋਂ ਵਧੇਰੇ ਨਿਰਪੱਖ ਹੁੰਦੇ ਹਨ। ‘ਟ੍ਰਿਬਿਊਨ’ ਨੇ ਅਜਿਹੇ ਇਸ਼ਤਿਹਾਰ ਕਦੇ ਨਹੀਂ ਛਾਪੇ ਜਿਹੜੇ ਮਿਆਰ ਤੋਂ ਨੀਵੇਂ ਅਤੇ ਪੱਤਰਕਾਰੀ ਦੀ ਮਰਿਆਦਾ ਨੂੰ ਭੰਗ ਕਰਨ ਵਾਲੇ ਹੋਣ। ਪੱਤਰਕਾਰਪੰਜਾਬੀ ਟ੍ਰਿਬਿਊਨ ਦੇ ਮੁੱਖ ਪੱਤਰਕਾਰ ਹਨ:-
ਟਰੱਸਟੀਜ਼ਹੁਣ ਸ੍ਰੀ ਐੱਨ.ਐੱਨ. ਵੋਹਰਾ, ਆਈ.ਏ.ਐੱਸ. (ਰਿਟਾ.), ਜਸਟਿਸ ਐੱਸ.ਐੱਸ. ਸੋਢੀ, ਸਾਬਕਾ ਚੀਫ ਜਸਟਿਸ, ਇਲਾਹਾਬਾਦ ਹਾਈ ਕੋਰਟ, ਲੈਫਟੀਨੈਂਟ ਜਨਰਲ ਐੱਸ.ਐੱਸ. ਮਹਿਤਾ, ਸਾਬਕਾ ਜਨਰਲ ਆਫ਼ੀਸਰ ਕਮਾਂਡਿੰਗ-ਇਨ-ਚੀਫ, ਪੱਛਮੀ ਕਮਾਂਡ ਅਤੇ ਸ੍ਰੀ ਗੁਰਬਚਨ ਜਗਤ ਸਾਬਕਾ ਰਾਜਪਾਲ, ਮਨੀਪੁਰ, ਸਾਬਕਾ ਚੇਅਰਮੈਨ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਸਾਬਕਾ ਡਾਇਰੈਕਟਰ ਜਨਰਲ, ਬੀ.ਐੱਸ.ਐੱਫ., ਸਾਬਕਾ ਡਾਇਰੈਕਟਰ ਜਨਰਲ, ਜੰਮੂ ਕਸ਼ਮੀਰ ਪੁਲੀਸ ਟ੍ਰਿਬਿਊਨ ਦੇ ਟਰੱਸਟੀਜ਼ ਹਨ।[7] ਇਹ ਵੀ ਵੇਖੋਬਾਹਰੀ ਕੜੀਆਂਹਵਾਲੇ
|
Portal di Ensiklopedia Dunia