ਖਾੜੀ![]() ![]() ![]() ![]() ਖਾੜੀ ਕਿਸੇ ਮਹਾਂਸਗਰ ਜਾਂ ਸਾਗਰ ਨਾਲ਼ ਜੁੜਿਆ ਹੋਇਆ ਇੱਕ ਵੱਡਾ ਜਲ-ਪਿੰਡ ਹੁੰਦੀ ਹੈ ਜੋ ਕਿ ਨੇੜਲੀ ਜ਼ਮੀਨ ਦੇ ਕੁਝ ਛੱਲਾਂ ਰੋਕਣ ਅਤੇ ਕਈ ਵਾਰ ਹਵਾਵਾਂ ਘਟਾਉਣ ਕਾਰਨ ਬਣੇ ਭੀੜੇ ਲਾਂਘੇ ਨਾਲ਼ ਬਣਦੀ ਹੈ।[1] ਕਈ ਵਾਰ ਇਹ ਝੀਲਾਂ ਜਾਂ ਟੋਭਿਆਂ ਦਾ ਲਾਂਘਾ ਵੀ ਹੁੰਦੀ ਹੈ। ਇੱਕ ਵੱਡੀ ਖਾੜੀ ਨੂੰ ਖ਼ਲੀਜ, ਗਲਫ਼, ਸਾਗਰ ਜਾਂ ਉਪ-ਸਾਗਰ ਵੀ ਕਿਹਾ ਜਾ ਸਕਦਾ ਹੈ। ਕੋਵ ਜਾਂ ਗੋਲ ਤਟ-ਖਾੜੀ ਇੱਕ ਬਹੁਤ ਭੀੜਾ ਅਤੇ ਗੋਲਾਕਾਰ ਜਾਂ ਅੰਡਾਕਾਰ ਤਟਵਰਤੀ ਲਾਂਘਾ ਹੁੰਦਾ ਹੈ। ਇਸਨੂੰ ਵੀ ਕਈ ਵਾਰ ਖਾੜੀ ਕਿਹਾ ਜਾ ਸਕਦਾ ਹੈ। ਖਾੜੀਆਂ ਇਨਸਾਨੀ ਸੱਭਿਆਚਾਰਾਂ ਦੇ ਇਤਿਹਾਸ ਵਿੱਚ ਬਹੁਤ ਅਹਿਮ ਰਹੀਆਂ ਹਨ ਕਿਉਂਕਿ ਇਹ ਮੱਛੀਆਂ ਫੜਨ ਲਈ ਸੁਰੱਖਿਅਤ ਸਿੱਧ ਹੁੰਦੀਆਂ ਹਨ। ਉਸ ਤੋਂ ਬਾਅਦ ਇਹ ਸਮੁੰਦਰੀ ਵਪਾਰ ਦੇ ਵਿਕਾਸ ਵਿੱਚ ਲਾਹੇਵੰਦ ਸਿੱਧ ਹੋਈਆਂ ਕਿਉਂਕਿ ਇਹਨਾਂ ਵੱਲੋਂ ਦਿੱਤੀ ਗਈ ਸੁਰੱਖਿਅਤ ਲੰਗਰ-ਗਾਹ ਨੇ ਇੱਥੇ ਬੰਦਰਗਾਹਾਂ ਬਣਾਉਣ ਵਿੱਚ ਮਦਦ ਕੀਤੀ। ਕਿਸੇ ਵੀ ਖਾੜੀ ਵਿੱਚ ਮੱਛੀਆਂ ਅਤੇ ਹੋਰ ਸਮੁੰਦਰੀ ਪ੍ਰਾਣੀ ਹੋ ਸਕਦੇ ਹਨ ਅਤੇ ਕਈ ਵਾਰ ਦੋ ਖਾੜੀਆਂ ਬਿਲਕੁਲ ਨਾਲ਼ ਲੱਗਦੀਆਂ ਹੋ ਸਕਦੀਆਂ ਹਨ। ਮਿਸਾਲ ਵਜੋਂ, ਜੇਮਜ਼ ਖਾੜੀ ਹਡਸਨ ਖਾੜੀ ਦੇ ਲਾਗੇ ਹੈ। ਬੰਗਾਲ ਦੀ ਖਾੜੀ ਜਾਂ ਹਡਸਨ ਖਾੜੀ ਵਰਗੀਆਂ ਵੱਡੀਆਂ ਖਾੜੀਆਂ ਵਿੱਚ ਭਾਂਤ-ਭਾਂਤ ਦੀ ਸਮੁੰਦਰੀ ਭੂ-ਬਣਤਰ ਹੋ ਸਕਦੀ ਹੈ।
ਹਵਾਲੇ
|
Portal di Ensiklopedia Dunia