ਖੂਈਆਂ ਸਰਵਰ
ਖੂਈਆਂ ਸਰਵਰ ਭਾਰਤੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਖੂਈਆਂ ਸਰਵਰ ਅਤੇ ਤਹਿਸੀਲ ਅਬੋਹਰ ਦਾ ਇੱਕ ਪਿੰਡ ਹੈ।[1] ਇਤਿਹਾਸਖੂਈਆਂ ਸਰਵਰ ਪਿੰਡ ਦੀ ਨੀਂਹ ਅਜ਼ਾਦੀ ਤੋਂ ਕਈ ਸਾਲ ਪਹਿਲਾ ਮੁਸਲਮਾਨਾਂ ਵੱਲੋਂ ਕੀਤੀ ਗਈ। ਅਜ਼ਾਦੀ ਤੋਂ ਬਾਅਦ ਇਹ ਪਿੰਡ ਭਾਰਤ ਹਿੱਸੇ ਆਇਆ। ਇਸ ਪਿੰਡ ਵਿੱਚ ਪੁਰਾਣੀਆਂ ਇਮਾਰਤਾਂ ਹਾਲੇ ਵੀ ਮੌਜੂਦ ਹਨ। ਇਸ ਪਿੰਡ ਵਿੱਚਲੀ ਸਾਰੀ ਆਬਾਦੀ ਪਾਕਿਸਤਾਨੋਂ ਆਈ ਹੈ। ![]() ![]() ਬੋਲੀਇਸ ਪਿੰਡ ਵਿੱਚ ਤਕਰੀਬਨ ਸਾਰੇ ਲੋਕਾਂ ਵੱਲੋਂ ਪੰਜਾਬੀ ਹੀ ਬੋਲੀ ਜਾਂਦੀ ਹੈ। ਇਸ ਪਿੰਡ ਵਿੱਚ ਪੁਰਾਣੇ ਬਜ਼ੁਰਗ ਉਰਦੂ ਜ਼ੁਬਾਨ ਦੀ ਮਾਲੂਮਾਤ ਰੱਖਦੇ ਹਨ। ਇਸ ਪਿੰਡ ਦੇ ਗੁਆਂਡੀ ਪਿੰਡ ਬਿਸ਼ਨੋਈਆਂ ਅਤੇ ਜਾਟਾਂ ਦੇ ਹੋਣ ਕਰਕੇ ਇੱਥੇ ਬਾਗੜੀ ਬੋਲੀ ਵੀ ਸਮਝੀ ਜਾਂਦੀ ਹੈ। ਬਿਰਾਦਰੀਆਂਇਸ ਪਿੰਡ ਵਿੱਚ ਅੱਧੀ ਗਿਣਤੀ ਕੰਬੋਜ ਜਾਤੀ ਦੀ ਹੈ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਮਹਾਜਨ ਅਤੇ ਰਾਅ ਸਿੱਖ ਵੱਡੀ ਗਿਣਤੀ ਵਿੱਚ ਹਨ।[ਹਵਾਲਾ ਲੋੜੀਂਦਾ] ਬੈਂਕਇਸ ਪਿੰਡ ਵਿੱਚ 5 ਬੈਂਕ ਹਨ:
ਸਕੂਲਇਸ ਪਿੰਡ ਵਿੱਚ ਸਿੱਖਿਆ ਦੇ ਲਈ 5 ਸਕੂਲ ਹਨ:
ਧਾਰਮਿਕ ਸਥਾਨ
ਸਿਹਤ ਸੰਸਥਾਵਾਂਪਿੰਡ ਵਿੱਚ 3 ਡਿਸਪੈਂਸਰੀਆਂ ਹਨ।
ਲੋਕਾਂ ਦੇ ਕਿੱਤੇਇਥੋਂ ਦੇ ਲੋਕ ਮੁੱਖ ਤੌਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ। ਇੱਥੋਂ ਦੀ 75 ਫ਼ੀਸਦੀ ਜਮੀਨ ਵਿੱਚ ਬਾਗ਼ ਲੱਗਿਆ ਹੋਇਆ ਹੈ। ਤੇ ਲੋਕ ਬਾਗ਼ਬਾਨੀ ਵੱਲ ਵਧੇਰੇ ਧਿਆਨ ਦਿੰਦੇ ਹਨ। ਮਹਾਜਨ ਲੋਕ ਆਮ ਕਰਕੇ ਦੁਕਾਨਦਾਰੀ ਹੀ ਕਰਦੇ ਹਨ। ਖੂਈਆਂ ਸਰਵਰ ਪਿੰਡ ਆਪਣੇ ਕਿਨੂੰਆਂ ਦੇ ਬਾਗ਼ ਕਰਕੇ ਕਾਫ਼ੀ ਮਸ਼ਹੂਰ ਹੈ। ਆਵਾਜਾਈ ਸਹੂਲਤਾਂਪਿੰਡ ਜੀ.ਟੀ ਰੋਡ ਤੇ ਹੈ ਅਤੇ ਅਬੋਹਰ ਤੋਂ ਗੰਗਾਨਗਰ ਰੋੜ (NH15) ਤੇ ਪੈਂਦਾ ਹੈ। ਪਿੰਡ ਤੋਂ ਦੋ ਕਿਲੋਮੀਟਰ ਤੇ ਹੀ ਪੰਜਕੋਸੀ ਰੇਲਵੇ ਸਟੇਸ਼ਨ ਹੈ। ਨੇੜਲੇ ਸਥਾਨਇਸ ਪਿੰਡ ਤੋਂ ਇਤਿਹਾਸਕ ਗੁਰੂਦੁਆਰਾ ਬੁੱਢਤੀਰਥ ਸਾਹਿਬ ਹਰੀਪੁਰਾ 5 ਕਿਲੋਮੀਟਰ ਤੇ ਸਥਿਤ ਹੈ। ਇੱਥੇ ਹਰ ਮਹੀਨੇ ਮੱਸਿਆਂ ਲੱਗਦੀ ਹੈ। ਇੱਥੋ 6 ਕਿਲੋਮੀਟਰ ਤੇ ਹੀ ਪਿੰਡ ਪੰਜਕੋਸੀ ਹੈ ਜਿੱਥੋਂ ਦੇ ਬਲਰਾਮ ਜਾਖੜ ਅਤੇ ਸੁਨੀਲ ਜਾਖੜ ਹਨ। ਹਵਾਲੇ
|
Portal di Ensiklopedia Dunia