ਗ਼ਿਆਸੁੱਦੀਨ ਤੁਗ਼ਲਕ
![]() ![]() ਗ਼ਿਆਸੁੱਦੀਨ ਤੁਗ਼ਲਕ ਜਾਂ ਗ਼ਾਜ਼ੀ ਮਲਿਕ ਮੁਸਲਮਾਨੀ ਤੁਗ਼ਲਕ ਵੰਸ਼ (ਤੁਰਕ ਮੂਲ) ਦਾ ਸੰਸਥਾਪਕ ਅਤੇ ਪਹਿਲਾ ਸੁਲਤਾਨ ਸੀ ਜਿਸਨੇ ਦਿੱਲੀ ਸਲਤਨਤ ਉੱਤੇ 8 ਸਤੰਬਰ, 1320 ਤੋਂ ਫ਼ਰਵਰੀ, 1325 ਤੱਕ ਰਾਜ ਕੀਤਾ। ਇਹਨੇ ਦਿੱਲੀ ਦੇ ਤੀਜੇ ਸ਼ਹਿਰ ਤੁਗ਼ਲਕਾਬਾਦ ਦੀ ਨੀਂਹ ਰੱਖੀ।[1] ਜਨਮ ਅਤੇ ਹੋਰ ਜਾਣਕਾਰੀਤੁਗ਼ਲਕ ਵੰਸ਼ ਦਾ ਸੰਸਥਾਪਕ ਗਿਆਸੁੱਦੀਨ ਤੁਗ਼ਲਕ ਖ਼ਿਲਜੀ ਸੁਲਤਾਨ ਜਲਾਲੁਦੀਨ ਦੇ ਰਾਜ ਕਾਲ ਵਿੱਚ ਇੱਕ ਮਾਮੂਲੀ ਸੈਨਿਕ ਅਹੁਦੇ ਤੇ ਕੰਮ ਕਰਦਾ ਸੀ। ਉਸਦਾ ਅਸਲੀ ਨਾਮ ਗ਼ਾਜ਼ੀ ਤੁਗ਼ਲਕ ਜਾਂ ਗ਼ਾਜੀ ਬੇਗ ਤੁਗ਼ਲਕ ਸੀ। ਉਸਦੇ ਪਿਤਾ ਦਾ ਸੰਬੰਧ ਕਨੌਰ ਜਾਤੀ ਨਾਲ ਸੀ ਅਤੇ ਉਸਦੀ ਮਾਤਾ ਪੰਜਾਬ ਦੀ ਜੱਟ ਇਸਤਰੀ ਸੀ। ਆਪਣੀ ਯੋਗਤਾ ਦੇ ਕਾਰਨ ਉਹ 1305 ਈ: ਵਿੱਚ ਦੀਪਾਲਪੁਰ ਦਾ ਸੂਬੇਦਾਰ ਬਣ ਗਿਆ। ਮੰਗੋਲਾਂ ਦੇ ਵਿਰੁੱਧ ਉਸਨੇ ਸਫਲ ਹਮਲੇ ਦੀ ਅਗਵਾਈ ਕੀਤੀ ਸੀ। ਅਲਾਉੱਦੀਨ ਖ਼ਿਲਜੀ ਦਾ ਉੱਤਰਾਧਿਕਾਰੀ ਖੁਸਰੋ ਸ਼ਾਹ ਹਿੰਦੂਆਂ ਪ੍ਰਤੀ ਹਮਦਰਦੀ ਰੱਖਦਾ ਸੀ। ਕਹਿੰਦੇ ਹਨ ਕਿ ਉਸਨੇ ਕਈ ਮਸਜਿਦਾਂ ਢਾਹ ਦਿੱਤੀਆਂ ਤੇ ਕੁਰਾਨ ਦਾ ਵੀ ਅਪਮਾਨ ਕੀਤਾ ਸੀ। ਗਿਆਸੁਦੀਨ ਤੁਗ਼ਲਕ ਨੇ ਉਸਦਾ ਕਤਲ ਕਰਵਾ ਕੇ 1320 ਈ: ਵਿੱਚ ਰਾਜਗੱਦੀ ਪ੍ਰਾਪਤ ਕੀਤੀ। ਉਸਨੇ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ ਤੇ ਹਿੰਦੂ ਵਿਰੋਧੀ ਨੀਤੀਆਂ ਕਾਰਨ ਰਾਜ ਦੇ ਮੁਸਲਿਮ ਅਮੀਰਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ ਸੀ। ਸ਼ਾਸ਼ਨ ਕਾਲਜਦੋਂ ਗਿਆਸੁਦੀਨ ਗੱਦੀ ਤੇ ਬੈਠਾ ਤਾਂ ਅਲਾਉਦੀਨ ਖ਼ਿਲਜੀ ਦੀਆਂ ਅਨੇਕਾ ਸੈਨਿਕ ਕਾਰਵਾਈਆਂ ਕਾਰਨ ਰਾਜ ਦਾ ਖ਼ਜਾਨਾ ਖਾਲੀ ਹੋ ਚੁੱਕਾ ਸੀ। ਉਸਦੇ ਨਿਕੰਮੇ ਅਤੇ ਅਯੋਗ ਉੱਤਰਾਧਿਕਾਰੀਆਂ ਦੇ ਕਾਰਨ ਸਾਮਰਾਜ ਵਿੱਚ ਅਸ਼ਾਂਤੀ ਤੇ ਅਰਾਜਕਤਾ ਫੈਲੀ ਹੋਈ ਸੀ। ਲੋਕਾਂ ਵਿੱਚ ਰਾਜੇ ਦਾ ਡਰ ਤੇ ਪ੍ਰਭਾਵ ਖ਼ਤਮ ਹੋ ਚੁੱਕਿਆ ਸੀ। ਉਸਦੇ ਇਨ੍ਹਾਂ ਸਾਰਿਆਂ ਸਮ਼ੱਸਿਆਵਾਂ ਦਾ ਹੱਲ ਕਰਨ ਦਾ ਯਤਨ ਕੀਤਾ। ਇਸਦੇ ਸਮੇਂ ਵਿੱਚ ਮਸ਼ਹੂਰ ਸੂਫੀ ਸੰਤ ਨਿਜ਼ਾਮੁੱਦੀਨ ਔਲੀਆ ਵੀ ਸੀ, ਜਿਸਨੂੰ ਗਿਆਸੁੱਦੀਨ ਨੇ ਮਹਿਬੂਬ-ਏ-ਇਲਾਹੀ ਦਾ ਖਿਤਾਬ ਦਿੱਤਾ ਸੀ। ਸੈਨਿਕ ਪ੍ਰਾਪਤੀਆਂਵਾਰੰਗਲ ਦੇ ਵਿਰੁੱਧ ਹਮਲਾ
ਉੜੀਸਾ ਨੂੰ ਲੁੱਟਣਾ
ਮੌਤ1324 ਵਿੱਚ, ਤੁਗਲਕ ਨੇ ਆਪਣਾ ਧਿਆਨ ਬੰਗਾਲ ਵੱਲ ਮੋੜਿਆ, ਜੋ ਉਦੋਂ ਘਰੇਲੂ ਯੁੱਧ ਦੇ ਵਿਚਕਾਰ ਸੀ। ਜਿੱਤ ਤੋਂ ਬਾਅਦ, ਉਸਨੇ ਨਸੀਰੁੱਦਨ ਨੂੰ ਇੱਕ ਜਾਗੀਰ ਰਾਜ ਵਜੋਂ ਪੱਛਮੀ ਬੰਗਾਲ ਦੀ ਗੱਦੀ 'ਤੇ ਬਿਠਾਇਆ, ਅਤੇ ਪੂਰਬੀ ਬੰਗਾਲ ਨੂੰ ਆਪਣੇ ਨਾਲ ਮਿਲਾ ਲਿਆ ਗਿਆ। ਦਿੱਲੀ ਵਾਪਸ ਆਉਂਦੇ ਸਮੇਂ ਇਸ ਨੇ ਤਿਰਹੂਤ (ਉੱਤਰੀ ਬਿਹਾਰ) ਨਾਲ ਲੜਾਈ ਕੀਤੀ। ਗਿਆਸੁੱਦੀਨ ਨੂੰ ਲੈ ਕੇ ਨਿਜ਼ਾਮੁੱਦੀਨ ਔਲੀਆ ਨੇ ਭਵਿੱਖਬਾਣੀ ਕੀਤੀ ਕਿ ਗਿਆਸੁੱਦੀਨ ਹੁਣ ਕਦੇ ਵੀ ਮੁੜ ਕੇ ਨਹੀਂ ਆਵੇਗਾ, ਜਦੋਂ ਇਹ ਗੱਲ ਗਿਆਸੁੱਦੀਨ ਤੱਕ ਪਹੁੰਚੀ ਤਾਂ ਉਸਨੇ ਨਿਜ਼ਾਮੁੱਦੀਨ ਔਲੀਆ ਨੂੰ ਸਜਾ ਦੇਣ ਦੀ ਸੋਚੀ ਅਤੇ ਉਸਨੇ ਜਲਦੀ ਦਿੱਲੀ ਵਾਪਸ ਆਉਣਾ ਚਾਹਿਆ। ਉਸਦੇ ਸਵਾਗਤ ਲਈ ਇੱਕ ਲੱਕੜੀ ਦਾ ਮਹਿਲ ਬਣਵਾਇਆ ਗਿਆ। ਜਦੋਂ ਉਹ ਦਿੱਲੀ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਨਿਜ਼ਾਮੁੱਦੀਨ ਔਲੀਆ ਨੂੰ ਚਿਤਾਵਨੀ ਦਿੱਤੀ ਕਿ ਉਹ ਦਿੱਲੀ ਛੱਡ ਕੇ ਭੱਜ ਜਾਵੇ ਤਾਂ ਔਲੀਆ ਨੇ ਫ਼ਾਰਸੀ ਵਿੱਚ ਕਿਹਾ ਹਨੁਜ ਦਿੱਲੀ ਦੂਰ ਅਸਤ ਭਾਵ ਕਿ ਦਿੱਲੀ ਹਲੇ ਦੂਰ ਹੈ।[2] ਫਰਵਰੀ 1325 ਵਿੱਚ ਅਫਗਾਨਪੁਰ(ਨੇੜੇ ਤੁਗ਼ਲਕਾਬਾਦ) ਵਿਖੇ, ਉਸਦੇ ਸਵਾਗਤ ਲਈ ਵਰਤਿਆ ਜਾਣ ਵਾਲਾ ਲੱਕੜ ਦਾ ਮਹਿਲ ਢਹਿ ਗਿਆ, ਜਿਸ ਨਾਲ ਉਸਦੀ ਅਤੇ ਉਸਦੇ ਦੂਜੇ ਪੁੱਤਰ ਪ੍ਰਿੰਸ ਮਹਿਮੂਦ ਖਾਨ ਦੀ ਮੌਤ ਹੋ ਗਈ। ਇਬਨ ਬਤੂਤਾ ਨੇ ਦਾਅਵਾ ਕੀਤਾ ਕਿ ਇਹ ਇੱਕ ਸਾਜ਼ਿਸ਼ ਸੀ, ਜੋ ਉਸਦੇ ਵਜ਼ੀਰ ਜੌਨਾ ਖਾਨ ਦੁਆਰਾ ਰਚੀ ਗਈ ਸੀ।[3] ਹਵਾਲੇ
|
Portal di Ensiklopedia Dunia