ਗ਼ੁਲਾਮ ਮੁਸਤੁਫ਼ਾ ਤਬੱਸੁਮ
ਗ਼ੁਲਾਮ ਮੁਸਤੁਫ਼ਾ ਤਬੱਸੁਮ (4 ਅਗਸਤ 1899 – 7 ਫਰਵਰੀ 1978) ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ ਸਨ। ਤਬੱਸਮ ਉਹਨਾਂ ਦਾ ਕਲਮੀ ਅਤੇ ਆਮ ਜਾਣਿਆ ਜਾਂਦਾ ਨਾਮ ਸੀ।[1] ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ਬੱਚਿਆਂ ਅਤੇ ਵੱਡਿਆਂ ਦੇ ਮਕਬੂਲ ਤਰੀਨ ਸ਼ਾਇਰ ਅਤੇ ਉਰਦੂ ਅਤੇ ਫ਼ਾਰਸੀ ਤੋਂ ਬਹੁਤ ਸਾਰੀਆਂ ਕਾਵਿ-ਰਚਨਾਵਾਂ ਦੇ ਪੰਜਾਬੀ ਵਿੱਚ ਅਨੁਵਾਦਕ ਸਨ। ਉਸਦੀ ਸ਼ੈਲੀ ਕਲਾਸੀਕਲ ਪਰੰਪਰਾ ਵਿੱਚ ਹੈ, ਜਿਸ ਵਿੱਚ ਆਧੁਨਿਕ ਜੀਵਨ ਦੇ ਦਿੱਤੇ ਦਰਦ ਅਤੇ ਦੁੱਖ ਦੀ ਡੂੰਘੀ ਚੇਤਨਾ ਸਮਾਈ ਹੋਈ ਹੈ।[2] ਉਹ ਲੀਲੋ ਨੁਹਾਰ ਮਾਸਕ ਦੇ ਸੰਪਾਦਕ ਅਤੇ ਬਰਾਡਕਾਸਟਰ ਵੀ ਰਹੇ। ਟੀ ਵੀ, ਰੇਡੀਓ ਤੋਂ ਪ੍ਰੋਗਰਾਮ "ਇਕਬਾਲ ਕਾ ਇੱਕ ਸ਼ਿਅਰ" ਕਰਦੇ ਸਨ। ਸੂਫ਼ੀ ਤਬੱਸੁਮ ਹਰ ਮੈਦਾਨ ਦੇ ਸ਼ਾਹਸਵਾਰ ਸਨ। ਨਜ਼ਮ, ਨਸਰ, ਗ਼ਜ਼ਲ, ਗੀਤ, ਫ਼ਿਲਮੀ ਨਗ਼ਮੇ ਹੋਣ ਜਾਂ ਬੱਚਿਆਂ ਦੀਆਂ ਨਜ਼ਮਾਂ। ਅਦਾਰਾ ਫ਼ਿਰੋਜ਼ ਸੰਨਜ਼ ਤੋਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ। ਜਿਵੇਂ ਅੰਜਮਨ, ਸਦ ਸ਼ਿਅਰ ਇਕਬਾਲ ਅਤੇ ਦੋਗੁਣਾ। ਇਲਾਵਾ ਅਜ਼ੀਂ ਬੱਚਿਆਂ ਦੇ ਲਈ ਬੇਸ਼ੁਮਾਰ ਕੁਤਬ ਲਿਖੀਆਂ। ਜਿਹਨਾਂ ਵਿੱਚ ਸ਼ਹਿਰਾ ਆਫ਼ਾਕ ਕਿਤਾਬਾਂ ਝੂਲਣੇ, ਟੋਟ ਬਟੋਟ, ਕਹਾਵਤੇਂ ਔਰ ਪਹੇਲੀਆਂ, ਸੁਣੋ ਗੱਪ ਸ਼ਬ ਵਗ਼ੈਰਾ ਸ਼ਾਮਿਲ ਹਨ। "ਝੂਲਣੇ" ਤੋ ਨੰਨ੍ਹੇ ਮੁੰਨੇ ਬੱਚਿਆਂ ਲਈ ਐਸੀ ਕਿਤਾਬ ਹੈ ਜੋ ਹਰ ਬੱਚਾ ਆਪਣੇ ਆਪਣੇ ਬਚਪਨ ਵਿੱਚ ਪੜ੍ਹਦਾ ਰਿਹਾ ਹੈ। ਤਬੱਸੁਮ ਦਾ ਜਨਮ ਕਸ਼ਮੀਰੀ ਪਿਛੋਕੜ ਦੇ ਮਾਪਿਆਂ ਦੇ ਘਰ, ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਸ ਨੇ ਲਾਹੌਰ ਵਿੱਚ ਫੋਰਮਨ ਕ੍ਰਿਸ਼ਚੀਅਨ ਕਾਲਜ (FCC) ਤੋਂ ਫ਼ਾਰਸੀ ਵਿੱਚ ਮਾਸਟਰ ਦੀ ਡਿਗਰੀ ਕੀਤੀ। ਉਹ ਆਪਣੇ ਪੂਰੇ ਕੈਰੀਅਰ ਲਈ ਸਰਕਾਰੀ ਕਾਲਜ ਲਾਹੌਰ ਦੇ ਨਾਲ ਹੀ ਰਹੇ ਫ਼ਾਰਸੀ ਸਟੱਡੀਜ਼ ਵਿਭਾਗ ਦੇ ਮੁਖੀ ਬਣਨ ਤੱਕ ਤਰੱਕੀ ਕੀਤੀ।[1] ਸ਼ਾਇਰੀ ਦਾ ਨਮੂਨਾਦੋਹੜੇਇਕ ਦੁਨੀਆ ਕਹੇ ਇਹ ਦੀਵਾਨਾ, ਇੱਕ ਕਹੇ ਇਹ ਝੱਲਾ ਹਵਾਲੇ
|
Portal di Ensiklopedia Dunia