ਗਾਮਾ ਕਿਰਨ![]() ਗਾਮਾ ਕਿਰਨਾਹਟ (ਗਾਮਾ ਕਿਰਨਾਂ ਵੀ ਕਹਿੰਦੇ ਹਨ) ਇੱਕ ਪ੍ਰਕਾਰ ਦੇ ਬਿਜਲਈ ਚੁੰਬਕੀ ਵਿਕਿਰਨ ਜਾਂ ਫੋਟਾਨ ਹਨ, ਜੋ ਉਚ-ਆਵਰਤੀ ਉਪ-ਅਣੂਵਿਕ ਕਣਾਂ ਦੇ ਆਪਸੀ ਟਕਰਾਓ ਨਾਲ ਨਿਕਲਦੀਆਂ ਹਨ, ਜਿਵੇਂ ਇਲੈਕਟਰਾਨ-ਪਾਜੀਟਰਾਨ ਵਿਨਾਸ਼, ਜਾਂ ਰੇਡੀਉਧਰਮੀ ਵਿਨਾਸ਼ (radioactive decay)। ਇਨ੍ਹਾਂ ਨੂੰ ਬਿਜਲਈ ਚੁੰਬਕੀ ਵਿਕਿਰਨ, ਜਿਨ੍ਹਾਂ ਦਾ ਸਭ ਤੋਂ ਜਿਆਦਾ ਉਰਜਾ ਪੱਧਰ ਅਤੇ ਸਭ ਤੋਂ ਜਿਆਦਾ ਆਵਰਤੀ, ਅਤੇ ਹੇਠਲਾ ਤਰੰਗ ਲੰਬਾਈ ਹੋਵੇ, ਅਤੇ ਬਿਜਲਈ ਚੁੰਬਕੀ ਵਰਣਕਰਮ ਦੇ ਅੰਦਰ ਹੋਣ, ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਯਾਨੀ ਕਿ ਉੱਚਤਮ ਊਰਜਾ ਦੇ ਫੋਟਾਨ। ਆਪਣੇ ਉੱਚੇ ਊਰਜਾ ਪੱਧਰ ਦੇ ਕਾਰਨ, ਜੈਵਿਕ ਕੋਸ਼ਿਕਾ ਦੁਆਰਾ ਸੋਖ ਲਏ ਜਾਣ ਉੱਤੇ ਅਤਿਅੰਤ ਨੁਕਸਾਨ ਪਹੁੰਚਾ ਸਕਦੀਆਂ ਹਨ। ਖੋਜੀਫਰਾਂਸ ਦੇ ਭੌਤਿਕ ਵਿਗਿਆਨੀ ਪਾਲ ਵਿਲਿਰਡ ਨੇ ਇਨ੍ਹਾਂ ਕਿਰਨਾਂ ਦਾ 1900 ਵਿੱਚ ਪਤਾ ਲਗਾਇਆ| ਪ੍ਰਮਾਣੂ ਕਿਰਿਆ ਜਾਂ ਵਿਸਫੋਟ ਹੋਣ ਨਾਲ ਇਹ ਕਿਰਨਾਂ ਪੈਦਾ ਹੁੰਦੀਆਂ ਹਨ| ਇਨ੍ਹਾਂ ਵਿੱਚ ਊਰਜਾ ਬਹੁਤ ਤੇਜ਼ ਹੁੰਦੀ ਹੈ| ਜੇਕਰ ਇਹ ਮਨੁੱਖੀ ਸਰੀਰ ਵਿਚੋਂ ਲੰਘ ਜਾਣ ਤਾਂ ਮਨੁੱਖੀ ਸੈੱਲਾਂ ਦਾ ਬਹੁਤ ਘਾਣ ਹੁੰਦਾ ਹੈ|
ਹਵਾਲੇ
|
Portal di Ensiklopedia Dunia