ਐਕਸ ਕਿਰਨਐਕਸ ਕਿਰਨ (ਜਾਂ ਐਕਸ ਰੇ) ਇੱਕ ਪ੍ਰਕਾਰ ਦੀ ਬਿਜਲ-ਚੁੰਬਕੀ ਵਿਕਿਰਨ ਹੈ, ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈ.ਮੀ. ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ () 3ਕੇ ਲਈ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖ਼ਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰੋਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸ ਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਂਅ ਉੱਤੇ ਆਧਾਰਿਤ ਹੈ। ਰੋਂਟਜਨ ਈਕਵੇਲੇਂਟ ਮੈਨ (Röntgen equivalent man / REM) ਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।[1][2] ਲਾਭਐਕਸ-ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ। ਉਤਪਾਦਨਐਕਸ ਕਿਰਨਾਂ ਬਿਜਲਈ ਤੌਰ ਤੇ ਨਿਰਪੱਖ ਹੁੰਦੀਆਂ ਹਨ ਅਤੇ ਇਲੈੱਕਟ੍ਰਿਕ ਜਾਂ ਚੁੰਬਕੀ ਖੇਤਰ ਦੁਆਰਾ ਪ੍ਰਭਾਵਿਤ ਨਹੀਂ ਹੁੰਦੀਆਂ। ਇਹ ਬਹੁਤ ਪ੍ਰਭਾਵਸ਼ਾਲੀ ਅਤੇ ਅਦਿੱਖ ਹੁੰਦੀਆਂ ਹਨ। ਉਹ ਲੱਕੜ, ਮਾਸ, ਇਬੋਨਾਈਟ ਆਦਿ ਵਿਚੋਂ ਲੰਘ ਸਕਦੀਆਂ ਹਨ, ਪਰ ਇਹ ਮਨੁੱਖੀ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ। ਜਦੋਂ ਇੱਕ ਤੇਜ਼ ਰਫਤਾਰ ਇਲੈਕਟ੍ਰੌਨ ਕਿਸੇ ਐਟਮ ਤੇ ਸਟਰਾਇਕ ਕਰਦਾ ਹੈ(ਟਕਰੇਗਾ), ਤਾਂ ਉਹ ਉਸ ਦੇ ਨਿਊਕਲੀਅਸ ਕਾਰਨ ਇੱਕ ਆਕਰਸ਼ਕ ਸ਼ਕਤੀ ਦਾ ਅਨੁਭਵ ਕਰਦਾ ਹੈ। ਇਸ ਘਟਨਾ ਦੇ ਬਾਅਦ ਉਹ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕ ਜਾਵੇਗਾ। ਜਿੰਨੀ ਜਿਆਦਾ ਟੱਕਰ ਹੋਵੇਗੀ, ਉਨ੍ਹਾਂ ਜਿਆਦਾ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕੇਗਾ। ਇਸ ਟੱਕਰ ਦੇ ਕਾਰਨ, ਇਲੈਕਟ੍ਰੌਨ ਆਪਣੀ ਕੁਝ ਗਤੀਆਤਮਕ ਊਰਜਾ ਗੁਆ ਬੈਠਦਾ ਹੈ, ਜੋ ਐਕਸਰੇ ਫੋਟੋਨ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਅਤੇ ਹੁਣ ਐਕਸ ਕਿਰਨਾਂ ਦਾ ਉਤਪਾਦਨ ਇਸ ਸਿਧਾਂਤ 'ਤੇ ਅਧਾਰਤ ਹੈ, ਕਿ ਜਦੋਂ ਵੀ ਇੱਕ ਤੇਜ਼ ਰਫਤਾਰ ਇਲੈਕਟ੍ਰਾਨ ਹੋਰ ਤੇਜ਼ ਹੁੰਦਾ ਹੈ ਜਾਂ ਡੀ-ਐਕਸਰਲੇਟ ਹੋ ਜਾਂਦਾ ਹੈ, ਤਦ ਇਹ ਜ਼ਿਆਦਾਤਰ ਐਕਸ ਕਿਰਨਾਂ ਦੇ ਰੂਪ ਵਿੱਚ ਇਲੈਕਟ੍ਰੋਮੈਗਨੈਟਿਕ ਊਰਜਾ(ਬਿਜਲਚੁੰਬਕੀ ਊਰਜਾ) ਨੂੰ ਫੈਲਾਉਂਦਾ ਹੈ। ਖੋਜੀਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ ਵਿਲਹਮ ਰੋਂਟਜਨ ਨੇ 1895 ਵਿੱਚ ਲੱਭਿਆ।
ਹਵਾਲੇ
|
Portal di Ensiklopedia Dunia