ਗਿਨੀਜ਼ ਵਰਲਡ ਰਿਕਾਰਡਜ਼
ਗਿਨੀਜ਼ ਵਰਲਡ ਰਿਕਾਰਡਜ਼, ਜੋ 2001 ਤੱਕ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਦੇ ਨਾਮ ਨਾਲ ਜਾਣੀ ਜਾਂਦੀ ਸੀ, ਇੱਕ ਹਵਾਲਾ ਕਿਤਾਬ ਹੈ ਜੋ ਸਾਲ-ਦਰ-ਸਾਲ ਛਪਦੀ ਹੈ ਅਤੇ ਜਿਸ ਵਿੱਚ ਦੁਨੀਆ ਦੇ ਰਿਕਾਰਡਾਂ ਦਾ ਸੰਗ੍ਰਹਿ ਹੁੰਦਾ ਹੈ। ਰੌਚਿਕ ਕਿੱਸਾਇਸ ਦੇ ਪ੍ਰਕਾਸ਼ਨ ਪਿੱਛੇ ਵੀ ਇੱਕ ਰੌਚਿਕ ਕਿੱਸਾ ਹੈ। ਹੋਇਆ ਇਉਂ ਕਿ ਆਇਰਲੈਂਡ ਦਾ ਇੱਕ ਧਨਾਢ ਵਿਅਕਤੀ ਸੀ ਸਰ ਡਿਊ ਬੀਪਰ। 1951 ‘ਚ ਉਸ ਦੇ ਮਨ ‘ਚ ਇਹ ਜਾਣਨ ਦੀ ਜਗਿਆਸਾ ਪੈਦਾ ਹੋਈ ਕਿ ਦੁਨੀਆ ‘ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਉੱਡਣ ਵਾਲਾ ਪੰਛੀ ਕਿਹੜਾ ਹੈ? ਇਸ ਦਾ ਉੱਤਰ ਜਾਣਨ ਲਈ ਉਸ ਨੂੰ ਦੋ ਦਰਜਨ ਕਿਤਾਬਾਂ ਫਰੋਲਣੀਆਂ ਪਈਆਂ ਅਤੇ ਮਹੀਨਿਆਂ ਦਾ ਸਮਾਂ ਲੱਗਿਆ। ਇਸ ਨਾਲ ਉਸ ਦੇ ਮਨ ‘ਚ ਖਿਆਲ ਆਇਆ ਕਿ ਕਾਸ਼! ਇੱਕ ਅਜਿਹੀ ਕਿਤਾਬ ਹੁੰਦੀ, ਜਿਸ ‘ਚ ਅਜਿਹੇ ਸਾਰੇ ਸਵਾਲਾਂ ਦੇ ਜਵਾਬ ਸ਼ਾਮਲ ਹੁੰਦੇ। ਸਰ ਡਿਊ ਬੀਪਰ ਦੇ ਇਸ ਖਿਆਲ ਨੂੰ ਅਮਲੀ ਜਾਮਾ ਪਹਿਨਾਉਣ ਦਾ ਬੀੜਾ ਉਸ ਦੇ ਦੋਸਤ ਨੋਰਸ ਅਤੇ ਭਰਾ ਰਾਕ ਮੈਕ ਵਿਸਟਰ ਨੇ ਚੁੱਕਿਆ। ਉਹ ਲੰਡਨ ‘ਚ ਉਹਨਾਂ ਦਿਨਾਂ ‘ਚ ਇੱਕ ਨਿਊਜ਼ ਏਜੰਸੀ ਚਲਾਉਂਦੇ ਸਨ। ਇਸ ਤਰ੍ਹਾਂ ਉਹਨਾਂ ਦੇ ਯਤਨਾਂ ਨਾਲ 1955 ‘ਚ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦਾ ਪਹਿਲਾ ਐਡੀਸ਼ਨ ਛਪ ਕੇ ਤਿਆਰ ਹੋਇਆ। ਦਰਜ ਜਾਣਕਾਰੀਆਂ ਦੀ ਪ੍ਰਮਾਣਕਤਾਜਿੱਥੋਂ ਤਕ ਇਸ ਕਿਤਾਬ ‘ਚ ਦਰਜ ਜਾਣਕਾਰੀਆਂ ਅਤੇ ਸੂਚਨਾਵਾਂ ਦੀ ਪ੍ਰਮਾਣਕਤਾ ਅਤੇ ਪੇਸ਼ ਤੱਥਾਂ ਦੀ ਭਰੋਸੇਯੋਗਤਾ ਦਾ ਸਵਾਲ ਹੈ, ਇਹ ਯਕੀਨਨ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਪ੍ਰਾਪਤ ਸੂਚਨਾਵਾਂ, ਜਾਣਕਾਰੀਆਂ ਅਤੇ ਤੱਥਾਂ ਦੀ ਪ੍ਰਮਾਣਕਤਾ ਅਤੇ ਭਰੋਸੇਯੋਗਤਾ ਨੂੰ ਜਾਂਚਣ-ਪਰਖਣ ਲਈ ਇਸ ਕਿਤਾਬ ਦੇ ਪ੍ਰਕਾਸ਼ਕਾਂ ਦਾ ਆਪਣਾ ਵਿਆਪਕ ਅੰਤਰਰਾਸ਼ਟਰੀ ਨੈੱਟਵਰਕ ਹੈ। ਜਾਣਕਾਰੀ ਬਾਰੇਪਹਿਲਾਂ ਇਸ ਦੇ ਸੰਪਾਦਕ ਆਪਣੇ ਦੋਸਤਾਂ, ਜਾਣਕਾਰਾਂ, ਪ੍ਰੋਰਫੈਸ਼ਨਲ ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਅਜਿਹੀਆਂ ਜਾਣਕਾਰੀਆਂ ਇਕੱਠੀਆਂ ਕਰਵਾਉਂਦੇ ਸਨ ਪਰ ਹੁਣ ਕਈ ਸਾਲਾਂ ਤੋਂ ਇਨ੍ਹਾਂ ਕੋਲ ਦੁਨੀਆ ਦੇ ਕੋਨੇ-ਕੋਨੇ ਤੋਂ ਅਨੋਖੀਆਂ ਜਾਣਕਾਰੀਆਂ ਖ਼ੁਦ ਪਹੁੰਚ ਜਾਂਦੀਆਂ ਹਨ। ਲੋਕ ਆਪਣਾ ਨਾਂ ਇਸ ਕਿਤਾਬ ‘ਚ ਦਰਜ ਕਰਵਾਉਣ ਲਈ ਅਜੀਬੋ-ਗਰੀਬ ਹਰਕਤਾਂ ਕਰਦੇ ਹਨ। ਉਂਜ ਇਸ ਦੇ ਪ੍ਰਕਾਸ਼ਕ ਇਨ੍ਹਾਂ ਕਾਰਨਾਮਿਆਂ ਦੀ ਆਪਣੇ ਪੱਧਰ ‘ਤੇ ਜਾਂਚ ਕਰਵਾਉਂਦੇ ਹਨ ਅਤੇ ਫਿਰ ਕਿਤੇ ਜਾ ਕੇ ਉਹਨਾਂ ਨੂੰ ਰਿਕਾਰਡ ‘ਚ ਸ਼ਾਮਲ ਕੀਤਾ ਜਾਂਦਾ ਹੈ। ਭਾਸ਼ਾਵਾਂ ਦੀ ਗਿਣਤੀਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਅੰਗਰੇਜ਼ੀ ਤੋਂ ਇਲਾਵਾ ਦੁਨੀਆ ਦੀਆਂ 26 ਭਾਸ਼ਾਵਾਂ ‘ਚ ਪ੍ਰਕਾਸ਼ਿਤ ਹੁੰਦੀ ਹੈ। ਇਸ ਕਿਤਾਬ ਦੇ ਵੀ ਆਪਣੇ ਨਾਂ ਰਿਕਾਰਡ ਹਨ। ਇੱਕ ਤਾਂ ਇਹ ਕਿ ਦੁਨੀਆ ‘ਚ ਇਸ ਤੋਂ ਵਧੇਰੇ ਰਿਕਾਰਡ ਹੋਰ ਕਿਸੇ ਕਿਤਾਬ ‘ਚ ਦਰਜ ਨਹੀਂ ਹਨ। ਦੂਜਾ ਰਿਕਾਰਡ ਇਸ ਕਿਤਾਬ ਨੇ ਸੰਨ 1974 ‘ਚ ਉਦੋਂ ਬਣਾਇਆ ਸੀ, ਜਦੋਂ ਦੇਖਦਿਆਂ ਹੀ ਦੇਖਦਿਆਂ ਇਸ ਕਿਤਾਬ ਦੀਆਂ 2 ਕਰੋੜ 39 ਲੱਖ ਕਾਪੀਆਂ ਵਿਕ ਗਈਆਂ ਸਨ। ਸਾਡੇ ਲਈ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀਆਂ ਦੁਆਰਾ ਬਣਾਏ ਗਏ ਕਈ ਰਿਕਾਰਡ ਵੀ ਇਸ ਕਿਤਾਬ ‘ਚ ਸ਼ਾਮਲ ਹਨ। ਹਵਾਲੇ
|
Portal di Ensiklopedia Dunia