ਗੁਰਦੁਆਰਾ ਮੰਜੀ ਸਾਹਿਬ (ਅੰਬਾਲਾ)ਗੁਰਦੁਆਰਾ ਮੰਜੀ ਸਾਹਿਬ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਹੈ। ਇਹ ਗੁਰਦੁਆਰਾ ਉਸ ਜਗਾ ਤੇ ਬਣਿਆ ਹੈ, ਜਿਥੇ ਗੁਰੂ ਹਰਿਗੋਬਿੰਦ ਜੀ ਅੰਬਾਲੇ ਆ ਕੇ ਰਹੇ ਸਨ। ਇਹ ਗੁਰਦੁਆਰਾ ਚੰਡੀਗੜ੍ਹ ਤੋਂ 48 ਲਿਕੋਮੀਟਰ ਦੂਰ, ਜੀ ਟੀ ਰੋਡ ਉੱਤੇ ਹੈ।ਅੰਬਾਲਾ ਸ਼ਹਿਰ ਦਾ ਇਹ ਪ੍ਮੁੱਖ ਗੁਰਦਵਾਰਾ ਹੈ।ਗੁਰੂ ਹਰਗੋਬਿੰਦ ਬਾਦਸਾਹ ਜਹਾਗੀਰ ਨੂੰ ਮਿਲਣ ਜਾਦੇ ਸਮੇਂ ਰਸਤੇ ਵਿੱਚ ਇੱਥੇ ਠਹਿਰੇ। ਉਸ ਵਕਤ ਇਹ ਇਲਾਕਾ ਪਿੰਡ ਖੁਰਮਪੁਰ ਦੇ ਨਾ ਨਾਲ ਜਾਣਿਆ ਜਾਂਦਾ ਸੀ।ਪਾਣੀ ਦੀ ਘਾਟ ਕਾਰਨ ਗੁਰੂ ਜੀ ਨੇ ਇੱਥੇ ਬਾਉਲੀ ਖੁਦਵਾਣ ਦਾ ਹੁਕਮ ਕੀਤਾ।ਵਾਪਸੀ ਤੇ ਫਿਰ ਗੁਰੂ ਸਾਹਿਬ ਇੱਥੇ ਠਹਿਰੇ।ਉਦੋਂ ਬਾਉਲੀ ਤਿਆਰ ਹੋ ਗਈ ਸੀ।1702 ਵਿੱਚ ਗੁਰੂ ਗੋਬਿੰਦ ਸਿੰਘ ਦੇ ਇਥੇ ਠਹਿਰਾ ਕਰਨ ਦਾ ਜਿਕਰ ਹੈ।ਸਥਾਨਕ ਲੋਕਾ ਦਾ ਮੰਨਣਾ ਹੈ ਕਿ ਬੰਦਾ ਬਹਾਦਰ ਛਟ-ਬਨੂਰ ਵਲ ਵਧਦੇ ਹੋਏ 1710 ਵਿੱਚ ਇੱਥੇ ਪੜਾਅ ਕੀਤਾ।ਅਠਾਰਵੀਂ ਸਦੀ ਦੇ ਮਗਰਲੇ ਅੱਧ ਵਿੱਚ ਨਿਸਾਨਚੀਆ ਮਿਸਲ ਦੇ ਸਰਦਾਰ ਮਿਹਰ ਸਿੰਘ ਨੇ ਬਾਉਲੀ ਦਾ ਪੁਨਰ ਨਿਰਮਾਣ ਕਰਵਾਈਆ।ਮਹਾਰਾਜਾ ਹੀਰਾ ਸਿੰਘ ਨੇ ਹੜਾ ਦੀ ਮਾਰ ਹੇਠ ਆਏ ਇਸ ਅਸਥਾਨ ਦੀ 1843-1911 ਦੇ ਕਾਰਜਕਾਲ ਦੌਰਾਨ ਸੇਵਾ ਕਰਵਾਈ।1947 ਵਿੱਚ ਦੇਸ ਦੀ ਵੰਡ ਤੋਂ ਬਾਦ ਇਲਾਕੇ ਦੇ ਵਿਸਥਾਰ ਨਾਲ 12 ਮਈ 1951 ਨੂੰ ਮੌਜੂਦਾ ਇਮਾਰਤ ਦੀ ਨੀਂਹ ਰੱਖੀ ਗਈ।ਮੁੱਖ ਇਮਾਰਤ ਵਿੱਚ ਤਿੰਨ ਮੰਜਲਾ ਡਿਉੜੀ ਤੋਂ ਇਲਾਵਾ ਇੱਕ ਖੁਲਾ ਸਾਨਦਾਰ ਆਇਤਾਕਾਰ ਹਾਲ ਸਾਮਲ ਹੈ।ਹਾਲ ਦੇ ਅੰਦਰ ਹੀ ਮੰਜੀ ਸਾਹਿਬ ਸਥਿਤ ਹੈ।ਬਾਉਲੀ ਹਾਲ ਦੇ ਕਿਨਾਰੇ ਤੇ ਹੈ।ਜੂਨ ਦੇ ਮਹੀਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਉਤਸਵ ਮੁੱਖ ਗੁਰਪੁਰਬ ਇੱਥੇ ਬੜੇ ਉਤਸਾਹ ਪੂਰਵਕ ਮਨਾਇਆ ਜਾਂਦਾ ਹੈ।[1] ਬਾਹਰੀ ਲਿੰਕallaboutsikhs.com ਤੇ ਗੁਰਦੁਆਰਾ ਮੰਜੀ ਸਾਹਿਬ (ਅੰਬਾਲਾ) ਦੇ ਬਾਰੇ Archived 2010-12-06 at the Wayback Machine.
|
Portal di Ensiklopedia Dunia