ਗੁਰਦੇਵ ਸਿੰਘ ਰੁਪਾਣਾ
ਗੁਰਦੇਵ ਸਿੰਘ ਰੁਪਾਣਾ (13 ਅਪਰੈਲ 1936 - 5 ਦਸੰਬਰ 2021) ਪੰਜਾਬੀ ਦਾ ਗਲਪਕਾਰ ਸੀ। ਗੁਰਦੇਵ ਸਿੰਘ ਦਾ ਜਨਮ 13 ਅਪਰੈਲ 1936 ਨੂੰ ਪਿੰਡ ਰੁਪਾਣਾ (ਜ਼ਿਲਾ- ਸ਼੍ਰੀ ਮੁਕਤਸਰ ਸਾਹਿਬ) ਵਿਖੇ ਪਿਤਾ ਮੱਘਰ ਸਿੰਘ ਤੇ ਮਾਤਾ ਪੰਜਾਬ ਕੋਰ ਦੇ ਘਰ ਹੋਇਆ। ਉਸ ਦਾ ਪੇਸ਼ਾ ਅਧਿਆਪਨ ਰਿਹਾ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਸਾਹਿਤਕਾਰ ਸੀ। ਉਸ ਨੂੰ ਆਮ ਖਾਸ (ਕਹਾਣੀ ਸੰਗ੍ਰਹਿ) ਲਈ 2019 ਢਾਹਾਂ ਪੁਰਸਕਾਰ ਅਤੇ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲ਼ ਚੁੱਕਾ ਹੈ। ਗੁਰਦੇਵ ਸਿੰਘ ਰੁਪਾਣਾ ਦਾ ਅਸਲ ਨਾਂ ਗੁਰਦੇਵ ਸਿੰਘ ਵਿਰਕ ਹੈ। ਪਿੰਡ ਵਿਚ ਬਹੁਤੇ ਵਿਰਕ ਹੋਣ ਕਾਰਨ ਉਨ੍ਹਾਂ ਦੇ ਸਕੂਲ ਵਿਚ ਹੀ ਸੱਤ ਗੁਰਦੇਵ ਸਿੰਘ ਵਿਰਕ ਸਨ। ਇਸ ਲਈ ਜਦੋਂ ਗੁਰਦੇਵ ਸਿੰਘ ਨੇ ਆਪਣੀਆਂ ਕਹਾਣੀਆਂ ਛਪਵਾਉਣੀਆਂ ਸ਼ੁਰੂ ਕੀਤੀਆਂ ਤਾਂ ਪਿੰਡ ਰੁਪਾਣੇ ਕਰਕੇ ਉਸ ਨੇ ਆਪਣਾ ਨਾਂ 'ਗੁਰਦੇਵ ਸਿੰਘ ਰੁਪਾਣਾ' ਰੱਖ ਲਿਆ।[1] ਜਨਮ ਅਤੇ ਸਿੱਖਿਆ1936 ਦੇ ਵਿਸਾਖੀ ਵਾਲੇ ਦਿਨ ਮੁਕਤਸਰ ਨੇੜਲੇ ਪਿੰਡ ਰੁਪਾਣਾ ਵਿਚ ਜਨਮੇ ਗੁਰਦੇਵ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ, ਮੈਟਰਿਕ ਖਾਲਸਾ ਹਾਈ ਸਕੂਲ ਮੁਕਸਤਰ ਤੋਂ ਅਤੇ ਬੀ.ਏ. ਸਰਕਾਰੀ ਕਾਲਜ ਮੁਕਤਸਰ ਤੋਂ ਪਾਸ ਕੀਤੀ।[2] ਗੁਰਦੇਵ ਸਿੰਘ ਰੁਪਾਣਾ ਇੱਕ ਅਧਿਆਪਕ ਵਜੋਂ ਰਿਟਾਇਰ ਹੋ ਚੁੱਕਾ ਹੈ। ਉਸ ਨੇ ਬੀ. ਏ. ਸਰਕਾਰੀ ਕਾਲਜ ਮੁਕਤਸਰ ਤੋਂ ਪਾਸ ਕਰਕੇ ਬੀ. ਐਡ. ਚੰਡੀਗੜ੍ਹ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ. ਏ. ਦਿੱਲੀ ਯੂਨੀਵਰਸਿਟੀ ਤੋਂ ਪਹਿਲੇ ਦਰਜੇ ਵਿੱਚ ਕੀਤੀ। ਪੀ-ਐਚ.ਡੀ. ਕਾਦਰ ਯਾਰ ਤੇ ਤਿਰਲੋਕ ਸਿੰਘ ਕੰਵਰ ਗਾਈਡ ਦੀ ਰਹਿਨੁਮਾਈ ਵਿੱਚ ਕੀਤੀ। ਰੁਪਾਣਾ ਨੇ ਪਹਿਲੀ ਕਹਾਣੀ “ਦੇਵਤੇ ਪੁੱਜ ਨਾ ਸਕੇ” ਕਾਲਜ ਪੜ੍ਹਦੇ ਸਮੇਂ ਦੌਰਾਨ 'ਪੰਜ ਦਰਿਆ' ਰਸਾਲੇ,ਜਿਸ ਦੇ ਸੰਪਾਦਕ ਪ੍ਰੋਫੈਸਰ ਮੋਹਨ ਸਿੰਘ ਸਨ ਨੂੰ ਭੇਜੀ ਸੀ ਜੋ ਉਹਨਾਂ ਨੇ "ਦਰਾਉਪਤੀ" ਦੇ ਨਾਮ ਤੇ ਛਾਪੀ ਸੀ। ਸਾਹਿਤ ਰਚਨਾ1970 ਵਿਚ ‘ਇਕ ਟੋਟਾ ਔਰਤ’ ਨਾਮੀ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਦੇ ਸਾਹਿਤਕ ਜਗਤ ਵਿਚ ਪ੍ਰਵੇਸ਼ ਪਾਉਣ ਵਾਲੇ ਰੁਪਾਣੇ ਦੇ ਹੁਣ ਤਕ ਛਪੇ ਛੇ ਸੰਗ੍ਰਹਿਆਂ (ਅੱਖ ਦਾ ਜਾਦੂ, ਡਿਫੈਂਸ ਲਾਈਨ, ਸ਼ੀਸ਼ਾ ਤੇ ਹੋਰ ਕਹਾਣੀਆਂ, ਰਾਂਝਾ ਵਾਰਿਸ ਹੋਇਆ, ਆਮ ਖ਼ਾਸ) ਵਿਚ ਸ਼ਾਮਿਲ ਕਹਾਣੀਆਂ ਦੀ ਗਿਣਤੀ ਮਸਾਂ ਪੰਜਾਹਾਂ ਨੂੰ ਢੁਕਦੀ ਹੈ। ‘ਜਲਦੇਵ’, ‘ਆਸੋ ਦਾ ਟੱਬਰ’, ‘ਗੋਰੀ’, ‘ਸ਼੍ਰੀਪਰਵਾ’ ਵਰਗੇ ਨਾਵਲਾਂ ਤੋਂ ਇਲਾਵਾਂ ‘ਟੁੱਟਦੇ ਬੰਧਨ’ (ਨਿਬੰਧ), ‘ਵੀਰਾਨੇ ਤੇ ਬਹਾਰਾਂ’ (ਦੋਸਤੋਵਸਕੀ ਦੀਆਂ ਕਹਾਣੀਆਂ) ਉਸ ਦੀ ਬੁਚਕੀ ਦਾ ਹੀ ਨਹੀਂ, ਪੰਜਾਬੀ ਜਗਤ ਦਾ ਸਰਮਾਇਆ ਹਨ। ‘ਗੋਰੀ’ ਨਾਵਲ ਵਿਚਲੀ ਅੱਥਰੀ ਰੌਂਅ ਅਤੇ ਅਥਾਹ ਰਵਾਨੀ ਵਾਲੀ ਬਿਰਤਾਂਤਕਾਰੀ ਦੀ ਕੋਈ ਹੋਰ ਮਿਸਾਲ ਪੰਜਾਬੀ ਗਲਪ ਨੇ ਅਜੇ ਸਿਰਜਣੀ ਹੈ।ਪੰਜਾਬੀ ਕਹਾਣੀ ਵਿਚ ਉਸ ਨੂੰ ਅਮਰ ਬਣਾਉਣ ਲਈ ਦੇਸ਼ ਵੰਡ ਨਾਲ ਸੰਬੰਧਿਤ ਉਸ ਦੀਆਂ ਦੋ ਕਹਾਣੀਆਂ ‘ਹਵਾ’ ਅਤੇ ‘ਸ਼ੀਸ਼ਾ’ ਹੀ ਕਾਫ਼ੀ ਹਨ।[3] ਰਚਨਾਵਾਂਕਹਾਣੀ ਸੰਗ੍ਰਹਿ
ਨਾਵਲ
ਅਖਬਾਰਾਂ ਵਿੱਚ ਪ੍ਰਕਾਸ਼ਤ ਰਚਨਾਵਾਂ
ਗੈਰ-ਗਲਪ
ਇਨਾਮ
ਹਵਾਲੇ
|
Portal di Ensiklopedia Dunia