ਪ੍ਰੋਫ਼ੈਸਰ ਮੋਹਨ ਸਿੰਘ

ਮੋਹਨ ਸਿੰਘ
ਮੋਹਨ ਸਿੰਘ (ਖੱਬੇ), ਸੰਤ ਸਿੰਘ ਸੇਖੋਂ (ਸੱਜੇ)
ਮੋਹਨ ਸਿੰਘ (ਖੱਬੇ), ਸੰਤ ਸਿੰਘ ਸੇਖੋਂ (ਸੱਜੇ)
ਜਨਮ(1905-08-20)20 ਅਗਸਤ 1905
ਹੋਤੀ ਮਰਦਾਨ (ਹੁਣ ਪਾਕਿਸਤਾਨ)
ਮੌਤ3 ਮਈ 1978(1978-05-03) (ਉਮਰ 72)
ਲੁਧਿਆਣਾ
ਕਿੱਤਾਕਵੀ, ਅਧਿਆਪਕ ਅਤੇ ਸੰਪਾਦਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ ਏ ਫ਼ਾਰਸੀ, ਉਰਦੂ
ਕਾਲ1928 - 1978
ਸ਼ੈਲੀਕਵਿਤਾ
ਵਿਸ਼ਾਪਿਆਰ, ਸਮਾਜਕ ਅਨਿਆਂ ਅਤੇ ਕਾਣੀ ਵੰਡ
ਸਾਹਿਤਕ ਲਹਿਰਪ੍ਰਗਤੀਵਾਦ
ਪ੍ਰਮੁੱਖ ਕੰਮਸਾਵੇ ਪੱਤਰ, ਕੁਸੰਭੜਾ, ਅਧਵਾਟੇ, ਵੱਡਾ ਵੇਲਾ, ਜੰਦਰੇ, ਬੂਹੇ

ਪ੍ਰੋ. ਮੋਹਨ ਸਿੰਘ (20 ਅਕਤੂਬਰ, 1905 - 3 ਮਈ, 1978)[1] ਪੰਜਾਬੀ ਦਾ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸੀ। ਵਧੇਰੇ ਕਰਕੇ ਉਸ ਦੀ ਪਛਾਣ ਕਵੀ ਕਰਕੇ ਹੈ।

ਜੀਵਨੀ

ਮੋਹਨ ਸਿੰਘ 20 ਅਕਤੂਬਰ, 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ਵਿੱਚ ਪੈਦਾ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਰਾਵਲਪਿੰਡੀ ਨੇੜੇ ਧਮਿਆਲ ਹੈ। ਉਨ੍ਹਾਂ ਦੀ ਮਾਤਾ ਦਾ ਨਾਮ ਭਾਗਵੰਤੀ ਸੀ ਅਤੇ ਪਿਤਾ ਦਾ ਨਾਮ ਸ. ਜੋਧ ਸਿੰਘ ਸੀ ਜੋ ਇੱਕ ਸਰਕਾਰੀ ਡਾਕਟਰ ਸਨ। ਉਨ੍ਹਾਂ ਨੇ ਆਪਣੇ ਬਚਪਨ ਦਾ ਕਾਫੀ ਸਮਾਂ ਪਿੰਡ ਧਮਿਆਲ ਵਿੱਚ ਬਿਤਾਇਆ। ਉਨ੍ਹਾਂ ਦਾ ਆਪਣੀ ਪਤਨੀ ਨਾਲ ਬਹੁਤ ਪਿਆਰ ਸੀ ਪਤਨੀ ਦੀ ਬੇਵਕਤੀ ਮੌਤ ਤੋਂ ਬਾਅਦ ਉਹ ਦੀ ਭਾਵੁਕਤਾ ਦੀ ਨੁਹਾਰ ਹੋਰ ਵੀ ਤਿੱਖੀ ਹੋ ਗਈਅ ਅਤੇ ਉਨ੍ਹਾਂ ਦਾ ਜਿਆਦਾਤਰ ਸਮਾਂ ਸਾਹਿਤਕ ਕਿਰਤਾਂ ਵਿੱਚ ਬੀਤਣ ਲੱਗਾ। ਮੋਹਨ ਸਿੰਘ ਸਵੇਰ ਦੇ ਸਮੇਂ ਨੂੰ ਪੂਰਬ ਦੀ ਗੁਜਰੀ ਕਹਿੰਦਾ ਹੈ ਅਤੇ ਰਾਤ ਦੇ ਸਮੇਂ ਨੂੰ ਮੋਤੀਆਂ ਜੜੀ ਅਟਾਰੀ ਕਹਿੰਦਾ ਹੈ।[2]

ਸਿੱਖਿਆ

ਪ੍ਰੋ ਮੋਹਨ ਸਿੰਘ ਨੇ ਫ਼ਾਰਸੀ ਭਾਸ਼ਾ ਵਿੱਚ ਐਮ ਏ ਦੀ ਡਿਗਰੀ ਕੀਤੀ। ਫਿਰ ਮੋਹਨ ਸਿੰਘ ਨੇ ਖਾਲਸਾ ਕਾਲਜ ਅਮ੍ਰਿਤਸਰ ਵਿੱਚ ਅਧਿਆਪਨ ਦਾ ਕਾਰਜ ਕੀਤਾ। ਇਸ ਕਲਾਜ ਵਿੱਚ ਹੀ ਉਨ੍ਹਾਂ ਦੀ ਮੁਲਾਕਾਤ ਡਾ.ਵਰਿਆਮ ਸਿੰਘ ਸੰਧੂ ਅਤੇ ਪ੍ਰੋ.ਸੰਤ ਸਿੰਘ ਸੇਖੋਂ ਨਾਲ ਹੋਈ ਅਤੇ ਉਹ ਮਿੱਤਰ ਬਣ ਗਏ।[3]

ਕਰੀਅਰ

ਮੋਹਨ ਸਿੰਘ ਨੇ ਆਪਣੇ ਸਾਹਿਤਕ ਖੇਤਰ ਦੀ ਸ਼ੁਰੂਆਤ ਕਵਿਤਾ ਲਿਖਣ ਤੋਂ ਕੀਤੀ। ਆਪਣੀ ਦੂਜੇ ਕਾਵਿ ਸੰਗ੍ਰਿਹ ਸਵੈ ਪੱਤਰ ਨਾਲ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਪਛਾਣ ਬਣ ਗਈ।[4] ਕਵਿਤਾ ਲਿਖਣ ਦੇ ਨਾਲ ਨਾਲ ਉਨ੍ਹਾਂ ਨੇ ਗਜ਼ਲਾਂ ਵੀ ਲਿਖੀਆਂ। ਮੋਹਨ ਸਿੰਘ ਨੇ ਪੰਜਾਬੀ ਮੈਗਜੀਨ ਪੰਜ ਦਰਿਆ ਦੀ ਸੰਪਾਦਨਾ ਕੀਤੀ। ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਅਗਸਤ 1939 ਦੇ ਅੰਕ ਨਾਲ 'ਪੰਜ ਦਰਿਆ' ਦਾ ਪ੍ਰਵੇਸ਼ ਹੁੰਦਾ ਹੈ। ਇਹ ਪੱਤਰ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਦੇਸ਼ ਵੰਡ ਦਾ ਸ਼ਿਕਾਰ ਹੋ ਕੇ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ। 2 ਅਪ੍ਰੈਲ, 1964 ਦੇ ਅੰਕ ਵਿੱਚ ਮੋਹਨ ਸਿੰਘ ਦਾ ਆਖ਼ਰੀ ਸੰਪਾਦਕੀ ‘ਦਰਿਆਵਾਂ ਦੇ ਮੋੜ’ ਛਪਿਆ। ਉਹ ਖਾਲਸਾ ਕਾਲਜ ਅਮ੍ਰਿਤਸਰ, ਸਿੱਖ ਨੈਸ਼ਨਲ ਕਾਲਜ ਲਾਹੌਰ, ਅਤੇ ਖਾਲਸਾ ਕਾਲਜ ਪਟਿਆਲਾ ਵਿੱਚ ਅਧਿਆਪਨ ਦਾ ਕਾਰਜ ਕਰਦੇ ਰਹੇ।[5]

ਸਨਮਾਨ

  • ਸਾਹਿਤ ਅਕਾਦਮੀ ਪੁਰਸਕਾਰ - ਵੱਡਾ ਵੇਲਾ ਲਈ
  • ਸੋਵੀਅਤਲੈਂਡ ਨਹਿਰੂ ਪੁਰਸਕਾਰ- ਜੈ ਮੀਰ ਲਈ

ਮੌਤ

3 ਮਈ, 1978 ਈ ਨੂੰ 78 ਸਾਲ ਦੀ ਉਮਰ ਵਿੱਚ ਪ੍ਰੋ ਮੋਹਨ ਦੀ ਮੌਤ ਲੁਧਿਆਣਾ ਵਿੱਚ ਹੋਈ।

ਰਚਨਾਵਾਂ

ਕਾਵਿ ਸੰਗ੍ਰਹਿ[6]

  • ਚਾਰ ਹੰਝੂ-1932
  • ਸਾਵੇ ਪੱਤਰ -1936
  • ਕੁਸੰਭੜਾ-1939
  • ਅਧਵਾਟੇ -1943
  • ਕੱਚ-ਸੱਚ -1950
  • ਆਵਾਜ਼ਾਂ -1954
  • ਵੱਡਾ ਵੇਲਾ -1958
  • ਜੰਦਰੇ -1964
  • ਜੈਮੀਰ-1968
  • ਬੂਹੇ- 1977
  • ਨਨਕਾਇਣ- 1971
  • ਛੱਤੋ ਦੀ ਬੇਰੀ-
  • ਪੰਜ ਪਾਣੀ

ਅਨੁਵਾਦ

ਮਹਾਂਕਾਵਿ

  • ਨਨਕਾਇਣ- 1971 (ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ )

ਕਹਾਣੀਆਂ

ਕਾਵਿ ਨਮੂਨਾ

ਮੈਂ ਸਾਇਰ ਰੰਗ ਰੰਗੀਲਾ ਮੈਂ ਪਲ ਪਲ ਰੰਗ ਵਟਾਵਾਂ।

ਜੇ ਵੱਟਦਾ ਰਹਾਂ ਤਾਂ ਜੀਵਾਂ ਜੇ ਖਲਾ ਤਾਂ ਮਰ ਜਾਵਾਂ।

ਹਵਾਲੇ

  1. http://www.punjabi-kavita.com/ProfessorMohanSingh.php
  2. "study online".
  3. "sahit snsar".
  4. "sahit sansar".
  5. "study online".
  6. "sahit snsar".

ਬਾਹਰਲੇ ਸ੍ਰੋਤ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya