ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ
ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਸਥਾਪਤ ਕੀਤੀ ਹੈ। ਇਸ ਯੂਨੀਵਰਸਿਟੀ ਰਾਹੀਂ ਜੜ੍ਹੀ-ਬੂਟੀਆਂ ਦੀ ਖੋਜ ਕਰ ਕੇ ਵਿਦਿਆਰਥੀਆਂ ਨੂੰ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਯੂਰਵੇਦ ਯੂਨੀਵਰਸਿਟੀ[1] ਵੱਲੋਂ ਆਯੂਰਵੇਦ ਪ੍ਰਣਾਲੀ ਨੂੰ ਹੋਰ ਪ੍ਰਫੂੱਲਤ ਕਰਨ ਲਈ ਕੀਤੇ ਜਾ ਰਹੇ ਉੱਪਰਾਲੇ ਕੀਤੇ ਜਾਂਦੇ ਹਨ। ਆਯੁਰਵੇਦ ਭਾਰਤ ਵਿੱਚ ਇੱਕ ਪ੍ਰਮਾਣਿਤ ਵਿਕਲਪਕ ਮੈਡੀਕਲ ਸਾਇੰਸ ਹੈ ਭਾਵੇਂ ਇਸ ਵਿੱਚ ਆਧੁਨਿਕ ਵਿਗਿਆਨ ਦੁਆਰਾ ਪ੍ਰਵਾਨਿਤ ਕੀਤੇ ਜਾਂਦੇ ਖੋਜ ਕਾਰਜਾਂ ਅਤੇ ਸਿੱਖਿਆ ਪ੍ਰਣਾਲੀ ਦੀ ਘਾਟ ਹੈ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਅਜਿਹੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਨਾਲ ਹੀ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਆਯੁਰਵੇਦ ਡਾਕਟਰਾਂ (ਬੀ.ਏ.ਐਮ.ਐਸ.) ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਸੂਬੇ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮੰਗ ਅਤੇ ਪੂਰਤੀ ਵਿੱਚ ਵੱਡਾ ਪਾੜਾ ਹੋਣ ਕਾਰਨ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਪ੍ਰਾਪਤ ਪ੍ਰਮਾਣਿਤ ਡਾਕਟਰ ਕਿਸੇ ਸੂਬੇ ਲਈ ਵੱਡਮੁੱਲੇ ਸਰੋਤ ਹੋ ਸਕਦੇ ਹਨ। ਪੰਜਾਬ ਵਿੱਚ ਪਹਿਲਾਂ ਹੀ ਵੱਖ-ਵੱਖ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਖੁੱਲ੍ਹੀਆਂ ਹੋਈਆਂ ਹਨ। ਕਾਲਜਾਂ ਦੀ ਸੂਚੀ
ਬਾਹਰੀ ਕਡ਼ੀਆਂਹਵਾਲੇ
|
Portal di Ensiklopedia Dunia