ਗੋਵਿੰਦ ਮਿਸ਼ਰਾਗੋਵਿੰਦ ਮਿਸ਼ਰਾ (ਜਨਮ 1 ਅਗਸਤ 1939) ਇੱਕ ਭਾਰਤੀ ਨਾਵਲਕਾਰ ਹੈ, ਜਿਸ ਨੇ 53 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਹ ਇੰਡੀਅਨ ਰੈਵੀਨਿਊ ਸਰਵਿਸ (ਆਈਆਰਐਸ) ਦੇ ਨਾਲ ਸਿਵਲ ਸੇਵਕ ਵੀ ਸੀ ਅਤੇ 1997 ਵਿੱਚ ਕੇਂਦਰੀ ਡਾਇਰੈਕਟ ਟੈਕਸਸ ਦੇ ਚੇਅਰਪਰਸਨ ਵਜੋਂ ਸੇਵਾਮੁਕਤ ਹੋਇਆ ਸੀ। ਸਾਲਾਂ ਦੌਰਾਨ, ਉਸਨੇ 11 ਨਾਵਲ, 14 ਛੋਟਾ ਕਹਾਣੀ ਸੰਗ੍ਰਹਿ, ਪੰਜ ਯਾਤਰਾ ਲੇਖ, ਪੰਜ ਸਾਹਿਤਕ ਲੇਖ ਸੰਗ੍ਰਹਿ, ਇੱਕ ਕਵਿਤਾ ਸੰਗ੍ਰਹਿ ਅਤੇ ਬੱਚਿਆਂ ਲਈ 2 ਕਹਾਣੀਆਂ ਦੀਆਂ ਕਿਤਾਬਾਂ ਲਿਖੀਆਂ ਹਨ।[1] ਉਸ ਦੀਆਂ ਰਚਨਾਵਾਂ ਬਾਰੇ ਕਈ ਯੂਨੀਵਰਸਿਟੀਆਂ ਵਿੱਚ ਖੋਜ ਕੀਤੀ ਗਈ ਹੈ। ਉਨ੍ਹਾਂ ਨੂੰ ਕੋਰਸ ਦੀਆਂ ਕਿਤਾਬਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਉਸ ਦੀਆਂ ਰਚਨਾਵਾਂ ਥੀਏਟਰ ਵਿੱਚ ਮੰਚਨ ਕੀਤੀਆਂ ਗਈਆਂ ਹਨ, ਅਤੇ ਟੀ ਵੀ ਸੀਰੀਅਲਾਂ ਲਈ ਉਸ ਦੀਆਂ ਰਚਨਾਵਾਂ 'ਤੇ ਫਿਲਮਾਂ ਵੀ ਬਣਾਈਆਂ ਗਈਆਂ ਹਨ। ਉਸ ਨੂੰ ਸਭ ਤੋਂ ਵੱਕਾਰੀ ਹਿੰਦੀ ਪੁਰਸਕਾਰਾਂ, ਵਿਆਸ ਸਨਮਾਨ (1998) ਅਤੇ ਸਾਹਿਤ ਅਕਾਦਮੀ ਅਵਾਰਡ (2008) ਨਾਲ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਸਾਲ 2013 ਵਿੱਚ ਸਰਸਵਤੀ ਸਨਮਾਨ ਉਸਦੀ 2008 ਵਿੱਚ ਪ੍ਰਕਾਸ਼ਤ ਕਿਤਾਬ ਧੂਲ ਪੌਧੋਂ ਪਰ ਲਈ ਮਿਲਿਆ ਸੀ। 1991 ਵਿੱਚ ਹਰਿਵੰਸ਼ ਰਾਏ ਬੱਚਨ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲਾ ਉਹ ਦੂਸਰਾ ਹਿੰਦੀ ਲੇਖਕ ਸੀ।[1] ਜੀਵਨੀਗੋਵਿੰਦ ਮਿਸ਼ਰਾ ਦਾ ਜਨਮ 1 ਅਗਸਤ 1939 ਨੂੰ ਅਟਰਾ, ਬਾੰਦਾ, ਸੰਯੁਕਤ ਪ੍ਰਾਂਤ (ਹੁਣ ਉੱਤਰ ਪ੍ਰਦੇਸ਼) ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਮਾਧਵ ਪ੍ਰਸਾਦ ਮਿਸ਼ਰਾ ਅਤੇ ਮਾਤਾ ਦਾ ਨਾਮ ਸੁਮਿੱਤਰਾ ਦੇਵੀ ਮਿਸ਼ਰਾ ਸੀ। ਉਸ ਦਾ ਬਚਪਨ ਪਿੰਡ ਦੇ ਕੁਦਰਤੀ ਮਾਹੌਲ ਵਿੱਚ ਬਤੀਤ ਹੋਇਆ ਸੀ। ਉਸਦੇ ਮਾਪੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨ। ਉਸਦੀ ਮੁਢਲੀ ਵਿਦਿਆ ਬਾੰਦਾ, ਉੱਤਰ ਪ੍ਰਦੇਸ਼ ਵਿੱਚ ਪੂਰੀ ਹੋਈ, ਇਸ ਤੋਂ ਬਾਅਦ ਉਸਨੇ ਉਨ੍ਹਾਂ ਦਿਨਾਂ ਵਿੱਚ "ਪੂਰਬ ਦਾ ਆਕਸਫੋਰਡ" ਵਜੋਂ ਜਾਣੀ ਜਾਂਦੀ ਅਲਾਹਾਬਾਦ ਯੂਨੀਵਰਸਿਟੀ ਤੋਂ ਬੀ.ਏ ਅਤੇ ਐਮ.ਏ. (ਅੰਗਰੇਜ਼ੀ) ਕੀਤੀ ਜੋ ਸੀ। ਉਸਨੇ ਦੋ ਸਾਲ, ਗ੍ਰੈਜੂਏਟ ਕਲਾਸਾਂ ਨੂੰ ਪੜ੍ਹਾਇਆ ਅਤੇ 1962 ਵਿੱਚ ਉਹ ਇੰਡੀਅਨ ਰੈਵੀਨਿਊ ਸਰਵਿਸ ਵਿੱਚ ਸ਼ਾਮਲ ਹੋਇਆ ਜਿੱਥੋਂ ਉਹ 1997 ਵਿੱਚ ਕੇਂਦਰੀ ਡਾਇਰੈਕਟ ਟੈਕਸਸ ਦੇ ਚੇਅਰਮੈਨ, ਵਜੋਂ ਸੇਵਾਮੁਕਤ ਹੋਇਆ। ਇਸ ਤੋਂ ਬਾਅਦ ਉਹ ਭੋਪਾਲ ਚਲਾ ਗਿਆ।[1] ਵਿਆਸ ਸਨਮਾਨ ਨਾਲ ਉਸ ਨੂੰ 1998 ਵਿੱਚ, ਉਸ ਦੀ ਰਚਨਾ 'ਪਾਂਚ ਆਂਗਨੋ ਵਾਲਾ ਘਰ " ਨੂੰ ਸਨਮਾਨਿਤ ਕੀਤਾ ਗਿਆ ਸੀ।[2] ਇਹ ਬਾਅਦ ਵਿੱਚ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਕੀਤੀ ਗਈ ਸੀ ਅਤੇ ਅੰਗਰੇਜ਼ੀ ਅਨੁਵਾਦ ਪੈਨਗੁਇਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਹਵਾਲੇ
|
Portal di Ensiklopedia Dunia