ਸਰਸਵਤੀ ਸਨਮਾਨਸਰਸਵਤੀ ਸਨਮਾਨ (ਹਿੰਦੀ: सरस्वती सम्मान) ਭਾਰਤ ਦੇ ਸੰਵਿਧਾਨ ਦੀ VIII ਸੂਚੀ ਵਿੱਚ ਸੂਚੀਬੱਧ 22 ਭਾਰਤੀ ਭਾਸ਼ਾਵਾਂ ਵਿੱਚੋਂ ਕਿਸੇ ਵੀ ਵਿੱਚ ਵਧੀਆ ਵਾਰਤਕ ਜਾਂ ਕਵਿਤਾ ਦੇ ਸਾਹਿਤਕ ਕੰਮ ਲਈ ਦਿੱਤਾ ਜਾਣ ਵਾਲਾਂ ਇੱਕ ਸਲਾਨਾ ਪੁਰਸਕਾਰ ਹੈ।[1][2] ਇਸਦਾ ਨਾਮ ਗਿਆਨ ਦੀ ਭਾਰਤੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਡੇ ਸਾਹਿਤਕ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਸਰਸਵਤੀ ਸਨਮਾਨ ਦੀ ਸ਼ੁਰੂਆਤ 1991 ਵਿੱਚ ਕੇ ਕੇ ਬਿਰਲਾ ਫਾਉਂਡੇਸ਼ਨ ਦੁਆਰਾ ਕੀਤੀ ਗਈ ਸੀ। ਇਸ ਤਹਿਤ 10 ਲੱਖ ਰੁਪਏ ਸਨਮਾਨ ਰਾਸੀ, ਪ੍ਰਸ਼ਸਤੀ ਪੱਤਰ ਅਤੇ ਪ੍ਰਤੀਕ ਚਿਹਨ ਸ਼ਾਮਲ ਹਨ।[1][2][3] ਉਮੀਦਵਾਰਾਂ ਨੂੰ ਇੱਕ ਪੈਨਲ (ਜਿਸ ਵਿੱਚ ਵਿਦਵਾਨ ਅਤੇ ਸਾਬਕਾ ਪੁਰਸਕਾਰ ਜੇਤੂ ਸ਼ਾਮਲ ਹੁੰਦੇ ਹਨ) ਦੁਆਰਾ ਪਿਛਲੇ ਦਸ ਸਾਲਾਂ ਵਿੱਚ ਪ੍ਰਕਾਸ਼ਿਤ ਸਾਹਿਤਕ ਰਚਨਾਵਾਂ ਦੇ ਅਧਾਰ 'ਤੇ ਚੁਣਿਆ ਜਾਂਦਾ ਹੈ। ਪਹਿਲਾ ਸਰਸਵਤੀ ਸਨਮਾਨ ਹਿੰਦੀ ਦੇ ਸਾਹਿਤਕਾਰ ਡਾ. ਹਰੀਵੰਸ਼ ਰਾਏ ਬੱਚਨ ਨੂੰ ਉਨ੍ਹਾਂ ਦੀ ਚਾਰ ਖੰਡਾਂ, ਕ੍ਯਾ ਭੂਲੂੰ ਕ੍ਯਾ ਯਾਦ ਕਰੂੰ, ਨੀੜ ਕਾ ਨਿਰਮਾਣ ਫਿਰ, ਬਸੇਰੇ ਸੇ ਦੂਰ, ਦਸ਼ਦ੍ਵਾਰ ਸੇ ਸੋਪਾਨ ਤਕ - ਵਿੱਚ ਲਿਖੀ ਆਤਮਕਥਾ ਲਈ ਦਿੱਤਾ ਗਿਆ ਸੀ।[4] ਸਨਮਾਨਿਤ
ਟਿੱਪਣੀਆਂ
ਬਾਹਰੀ ਲਿੰਕ
|
Portal di Ensiklopedia Dunia