ਗੰਧਕ![]() ![]() ਗੰਧਕ (ਅੰਗ੍ਰੇਜੀ: Sulfur) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 16 ਹੈ ਅਤੇ ਇਸਦਾ ਨਿਵੇਦਨ S ਨਾਲ ਕੀਤਾ ਜਾਂਦਾ ਹੈ| ਇਹ ਇੱਕ ਅਧਾਤ ਹੈ| ਇਸਦਾ ਪਰਮਾਣੂ ਭਾਰ 32.065 ਹੈ| ਇਹ ਇੱਕ ਬਹੁ- ਵੈਲੰਸੀ ਵਾਲੀ ਅਧਾਤ ਹੈ| ਗੰਧਕ ਦੇ ਕਣ ਅੱਠ ਪ੍ਰਮਾਣੂਆਂ ਦੇ ਟੇਢੇ ਮੇਢੇ ਗੋਲਿਆਂ ਦੀ ਮਾਲਾ ਦੀ ਸ਼ਕਲ ਬਣਾਉਂਦੇ ਹਨ। ਇਹਨਾਂ ਨੂੰ ਕਈ ਵਾਰ ਤਾਜ ਵੀ ਕਿਹਾ ਜਾਂਦਾ ਹੈ। ਇਹ ਗੋਲੇ ਵੱਖੇ ਵੱਖਰੇ ਤਰੀਕਿਆਂ ਨਾਲ ਜੁੜਕੇ ਦੋ ਬਲੌਰ ਬਣਦੇ ਹਨ। ਇਹਨਾਂ ਨੂੰ ਅਪਰੂਪ ਜਾਂ ਬਦਲਵੇਂ ਰੂਪ ਕਿਹਾ ਜਾਂਦਾ ਹੈ। ਗੰਧਕ ਦਾ ਵੱਡਾ ਹਿੱਸਾ ਚਕੋਰ ਜਾਂ ਸਮਚਤਰਭੁਜੀ ਗੰਧਕ ਦੇ ਰੂਪ ਵਿੱਚ ਮਿਲਦਾ ਹੈ। ਗੰਧਕ 4440C ਡਿਗਰੀ ਸੈਂਟੀਗਰੇਡ ਉੱਪਰ ਗੈਸ ਬਣ ਜਾਂਦੀ ਹੈ। 960C ਡਿਗਰੀ ਸੈਂਟੀਗਰੇਡ ਤੋਂ ਉੱਪਰ ਮਾਨੋਕਲੀਨਿਕ ਗੰਧਕ ਬਣਦੀ ਹੈ। ਇਸ ਗੰਧਕ ਦੇ ਕਰਿਸਟਲ {ਬਲੌਰ} ਲੰਮੇ, ਪਤਲੇ ਤੇ ਨੋਕਦਾਰ ਹੁੰਦੇ ਹਨ। ਇਹ ਇੱਕ ਸੁਈ ਦੀ ਤਰ੍ਹਾਂ ਦਿਸਦੇ ਹਨ। ਇਹ ਮਾਲੀਕਿਊਲ ਚਕੋਰ ਗੰਧਕ ਦੇ ਮੁਕਾਬਲੇ ਘੱਟ ਨੇੜਤਾ ਨਾਲ ਜੁੜੇ ਹੁੰਦੇ ਹਨ। ਇਸ ਵਾਸਤੇ ਇਹ ਘੱਟ ਸੰਘਣੇ ਹਨ। ![]() ਗੁਣਇਹ ਇੱਕ ਪੀ-ਬਲਾਕ ਤੱਤ ਹੈ ਅਤੇ ਆਕਸੀਜਨ ਟੱਬਰ ਦਾ ਹਿੱਸਾ ਹੈ| ਇਹ ਰਾਸਾਣਿਕ ਗੁਣਾਂ ਪਖੋਂ ਆਕਸੀਜਨ ਨਾਲ ਬਹੁਤ ਮਿਲਦਾ ਹੈ| ਉਤਪਾਦਨਗੰਧਕ ਦਾ ਉਤਪਾਦਨ ਚੱਟਾਨੀ ਬਾਲਣ ਤੋਂ ਕੀਤਾ ਜਾਂਦਾ ਹੈ। ਇਸ ਨੂੰ ਧਰਤੀ ਹੇਠਲੇ ਭੰਡਾਰਾਂ ਵਿੱਚੋਂ ਗਰਮ ਭਾਫ ਦੇ ਦਬਾਅ ਨਾਲ ਫਰਾਸ਼ ਵਿਧੀ ਰਾਹੀ ਕੱਢਿਆ ਜਾਂਦਾ ਹੈ। ਮਿਆਦੀ ਪਹਾੜਾ ਵਿੱਚ ਸਥਿਤੀਇਹ ਪੀਰੀਅਡ 3 ਅਤੇ ਸਮੂਹ 16ਵੇਂ ਵਿੱਚ ਸਥਿਤ ਹੈ| ਇਸ ਦੇ ਉੱਤੇ ਆਕਸੀਜਨ ਅਤੇ ਥੱਲੇ ਸਿਲੀਨੀਅਮ ਹੈ| ਇਸ ਦੇ ਖੱਬੇ ਪਾਸੇ ਫ਼ਾਸਫ਼ੋਰਸ ਅਤੇ ਸੱਜੇ ਪਾਸੇ ਕਲੋਰੀਨ ਹੈ| ਲਾਭ
ਬਾਹਰੀ ਕੜੀਆਂ
|
Portal di Ensiklopedia Dunia