ਚਿੱਪੀ (ਅਦਾਕਾਰਾ)
ਚਿੱਪੀ (ਕੰਨੜ ਨਾਟਕਾਂ ਵਿੱਚ ਸ਼ਿਲਪਾ ਦੇ ਨਾਮ ਨਾਲ ਜਾਣੀ ਜਾਂਦੀ ਹੈ) ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਦੱਖਣੀ ਭਾਰਤ ਦੀਆਂ ਫ਼ਿਲਮਾਂ ਵਿੱਚ ਆਪਣੇ ਕੰਮ ਕਰਕੇ ਜਾਣੀ ਜਾਂਦੀ ਹੈ।[1] ਪਹਿਲਾਂ ਉਸ ਨੇ ਮਲਿਆਲਮ ਅਤੇ ਕੰਨੜ ਫ਼ਿਲਮਾਂ 'ਚ ਕੰਮ ਕੀਤਾ। ਉਸ ਨੇ ਜਨੁਮਦਾ ਜੋਦੀ (1996) ਵਿੱਚ ਆਪਣੀ ਅਦਾਕਾਰੀ ਲਈ ਸਰਬੋਤਮ ਅਭਿਨੇਤਰੀ - ਕੰਨੜ ਅਤੇ ਕਰਨਾਟਕ ਸਟੇਟ ਫਿਲਮ ਅਵਾਰਡ ਲਈ ਫਿਲਮਫੇਅਰ ਅਵਾਰਡ ਜਿੱਤਿਆ। ਉਸ ਨੇ ਕਈ ਕੰਨੜ ਸੁਪਰਹਿੱਟ ਫਿਲਮਾਂ ਜਿਵੇਂ ਭੂਮੀ ਥਾਇਆ ਚੋਚਲਾਮਾਗਾ (1998), ਮੁੰਗਰੀਨਾ ਮਿੰਚੂ (1997) ਅਤੇ ਇਧੂ ਐਂਥ ਪ੍ਰੇਮਾਵਈਆ (1999) ਵਿੱਚ ਕੰਮ ਕੀਤਾ ਹੈ। ਸ਼ਿਲਪਾ ਅਤੇ ਰਮੇਸ਼ ਅਰਵਿੰਦ ਦੀ ਜੋੜੀ ਕੰਨੜ ਸਿਨੇਮਾ ਦੀ ਇੱਕ ਸਰਬੋਤਮ ਆਨਸਕਰੀਨ ਜੋੜੀ ਮੰਨੀ ਜਾਂਦੀ ਹੈ। ਉਸ ਨੇ ਕਈ ਮਲਿਆਲਮ ਟੀ.ਵੀ. ਸੀਰੀਜ਼ ਵਿੱਚ ਵੀ ਕੰਮ ਕੀਤਾ ਜਿਸ ਵਿੱਚ ਸਟ੍ਰੀਜਿਜਨਮ, ਸੱਤ੍ਰੀ ਓਰੂ ਸੈਨਥਵਾਨਮ, ਆਕਾਸ਼ਾਦੁਥੂ ਹੈ। ਕੈਰੀਅਰਚਿੱਪੀ ਨੇ ਆਪਣੀ ਫ਼ਿਲਮ ਦੀ ਸ਼ੁਰੂਆਤ 1993 ਵਿੱਚ ਭਰਥਾਨ ਦੀ ਨਿਰਦੇਸ਼ਿਤ ਪਧਿਅਮ ਨਾਲ ਕੀਤੀ ਸੀ, ਮਮੂੱਟੀ ਦੀ ਸਹਿ-ਅਭਿਨੇਤਰੀ ਸੀ। ਉਸ ਨੇ ਕਈ ਮਲਿਆਲਮ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਅਤੇ ਕੁਝ ਮੁੱਖ ਭੂਮਿਕਾਵਾਂ ਵਿੱਚ ਕੰਮ ਕੀਤਾ ਹੈ। ਬਾਅਦ ਵਿੱਚ ਉਸ ਨੇ 1996 ਵਿੱਚ ਕੰਨੜ ਬਲਾਕਬਸਟਰ ਫ਼ਿਲਮ, ਜਨੂਮਦਾ ਜੋਦੀ ਵਿੱਚ ਵੀ ਕੰਮ ਕੀਤਾ, ਜਿਸ ਨੇ ਕੰਨੜ ਫ਼ਿਲਮ ਇੰਡਸਟਰੀ ਦੇ ਕਈ ਰਿਕਾਰਡ ਤੋੜ ਦਿੱਤੇ ਅਤੇ ਪੰਜ ਸੌ ਦਿਨਾਂ ਤੱਕ ਸਫਲਤਾਪੂਰਵਕ ਪ੍ਰਦਰਸ਼ ਕੀਤਾ। ਉਸ ਨੂੰ ਕਰਨਾਟਕ ਰਾਜ ਫਿਲਮ ਦਾ ਸਰਵਸ੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਉਸ ਫ਼ਿਲਮ ਵਿੱਚ ਨਿਭਾਈ ਭੂਮਿਕਾ ਰਾਹੀਂ ਉਸ ਨੇ ਆਪਣੇ ਆਪ ਨੂੰ ਕੰਨੜ ਸਿਨੇਮਾ ਵਿੱਚ ਇੱਕ ਮੁੱਖ ਅਦਾਕਾਰ ਵਜੋਂ ਸਥਾਪਤ ਕੀਤਾ। ਵਿਆਹ ਤੋਂ ਬਾਅਦ, ਉਸ ਨੇ ਆਪਣਾ ਧਿਆਨ ਮਲਿਆਲਮ ਟੈਲੀਵਿਜ਼ਨ ਸੀਰੀਅਲਾਂ ਵਿੱਚ ਤਬਦੀਲ ਕਰ ਦਿੱਤਾ। ਉਹ ਸਤ੍ਰਿਜਨਮ ਵਿੱਚ ਆਪਣੀ ਭੂਮਿਕਾ ਮਯਾਮਾ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਬਾਅਦ ਵਿੱਚ, ਉਸ ਨੇ ਆਪਣੇ ਪ੍ਰੋਡਕਸ਼ਨ ਹਾਊਸ (ਅਵੰਥਿਕਾ ਕ੍ਰਿਏਸ਼ਨਸ) ਦੇ ਅਧੀਨ ਕਈ ਸੀਰੀਅਲਾਂ ਵਿੱਚ ਕੰਮ ਕੀਤਾ। ਉਸ ਨੂੰ ਕਈ ਮਸ਼ਹੂਰ ਮਲਿਆਲਮ ਸੋਪ ਓਪੇਰਾ ਵਿੱਚ ਅਭਿਨੈ ਦੇ ਲਈ ਬਹੁਤ ਸਾਰੀ ਪ੍ਰਸੰਸਾ ਪ੍ਰਾਪਤ ਹੋਈ ਅਤੇ ਮਲਿਆਲਮ ਸੀਰੀਅਲ ਇੰਡਸਟਰੀ ਦੀ ਇੱਕ ਉੱਤਮ ਮਹਿਲਾ ਅਭਿਨੇਤਰੀ ਹੈ। ਉਸ ਨੇ ਕੁਝ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ ਹੈ। ਹੁਣ ਉਹ ਵਨਮਬਾਡੀ ਅਤੇ ਮੌਨਾ ਰਾਗਮ (ਟੀ.ਵੀ ਸੀਰੀਜ਼) ਦੀ ਨਿਰਮਾਤਾ ਵੀ ਹੈ ਅਤੇ ਉਹ ਇਸ 'ਚ ਅਦਾਕਾਰੀ ਕਰ ਰਹੀ ਹੈ।[2] ਨਿੱਜੀ ਜੀਵਨਚਿੱਪੀ ਦਾ ਜਨਮ ਕੇਰਲਾ ਦੇ ਤਿਰੂਵਨੰਤਪੁਰਮ ਵਿਖੇ ਸ਼ਾਜੀ ਅਤੇ ਥੈਂਕੈਮ 'ਚ ਹੋਇਆ ਸੀ। ਚਿੱਪੀ ਦੀ ਇੱਕ ਭੈਣ, ਦ੍ਰਿਸ਼ਿਆ ਹੈ।[3] ਉਸ ਦਾ ਨਿਰਮਾਤਾ ਐਮ. ਰੈਂਜਿਥ ਨਾਲ ਵਿਆਹ ਹੋਇਆ ਅਤੇ ਉਸ ਦੀ ਇੱਕ ਬੇਟੀ ਅਵੰਥਿਕਾ ਹੈ। ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia