ਕੇਰਲ
ਕੇਰਲਾ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਰਾਜ ਹੈ। ਇਹ ਭਾਰਤ ਦੇ ਦੱਖਣ-ਪੂਰਬ ਵਿੱਚ ਸਥਿਤ ਹੈ। ਇਸ ਦਾ ਖੇਤਰਫਲ 38,863 ਵਰਗ ਕਿਲੋਮੀਟਰ ਹੈ। ਕੇਰਲਾ ਦੀ ਰਾਜਧਾਨੀ ਤੀਰੂਵੰਥਪੁਰਮ ਹੈ। ਕੇਰਲਾ ਦੀ ਮੁੱਖ ਭਾਸ਼ਾ ਮਲਿਆਲਮ ਹੈ। ਇਹ ਕਲਾਕਾਰਾਂ ਅਤੇ ਵਿਦਵਾਨਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਕੇਰਲਾ ਦੇ ਨਾਂ ਦਾ ਮਤਲਬ ਸ਼ਾਂਤੀ ਦਾ ਸ਼ਹਿਰ ਹੈ। ਕੇਰਲਾ ਜਿਸ ਨੂੰ ਨਾਰੀਅਲ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਸੰਨ 1498 ਵਿੱਚ ਵਾਸਕੋ ਦਾ ਗਾਮਾ ਇੱਥੇ ਪੁੱਜਿਆ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਕੇਰਲਾ ਦੀ ਮੁੱਖ ਭੂਮਿਕਾ ਰਹੀ ਹੈ। ਇਤਿਹਾਸਇਸ ਦਾ ਪਹਿਲਾ ਨਾਂ ਕੇਰਲਾਪੁਤਰਾ, ਮੌਰੀਆ ਰਾਜਪਾਟ ਅਸ਼ੋਕ ਦੇ ਪੱਥਰ ਵਾਲੇ ਫ਼ਰਮਾਨ ਤੋਂ ਤੀਜੀ ਸਦੀ ਵਿੱਚ ਪਿਆ ਸੀ। ਅਸ਼ੋਕ ਮਹਾਨ ਦੇ ਸਮੇਂ ਕੇਰਲਾਪੁਤਰਾ ਦੀ ਧਰਤੀ ਚਾਰ ਆਜ਼ਾਦ ਰਾਜਿਆਂ ਦੇ ਅਧਿਕਾਰ ਹੇਠ ਸੀ। ਇਨ੍ਹਾਂ ਤੋਂ ਇਲਾਵਾ ਹੋਰ ਖੇਤਰ ਚੋਲ ਸਾਮਰਾਜ, ਪਾਂਡਿਆ ਸ਼ਾਸਕ ਅਤੇ ਸਤਿਆਪੁਤਰ ਸ਼ਾਸਕ ਕੋਲ ਸਨ। ਸੰਨ 1795 ਵਿੱਚ ਕੇਰਲਾ ਦਾ ਸਾਰਾ ਖੇਤਰ ਹੀ ਬਰਤਾਨਵੀ ਰਾਜ ਦੇ ਅਧੀਨ ਹੋ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਨ 1956 ਵਿੱਚ ਕੇਰਲਾ ਦੀਆਂ ਸਾਰੀਆਂ ਰਿਆਸਤਾਂ ਨੂੰ ਇਕੱਠੀਆਂ ਕਰ ਦਿੱਤਾ ਗਿਆ। ਚੇਰਾਸ ਰਾਜੇ ਦੇ ਸ਼ਾਸਨ ਸਮੇਂ ਚਾਰੇ ਰਿਆਸਤਾਂ ਦੀ ਸਾਂਝੀ ਭਾਸ਼ਾ ਅਤੇ ਸੱਭਿਆਚਾਰ ਸੀ ਜਿਹੜਾ ਤਾਮਿਲਾਕਾਮ ਦੇ ਨਾਂ ਨਾਲ ਪ੍ਰਸਿੱਧ ਸੀ। ਅੰਗਰੇਜ਼ੀ ਪ੍ਰਭਾਵ ਹੇਠ ਕੇਰਲਾ ਦੀ ਰਾਜਧਾਨੀ ਕੋਚੀ ਬਣੀ ਤੇ ਯੂਰਪੀਅਨ ਸੰਨ 1505 ਵਿੱਚ ਇੱਥੇ ਕਾਬਜ਼ ਹੋ ਗਏ। ਸੰਨ 1729 ਤੋਂ 1758 ਤਕ ਮਹਾਰਾਜਾ ਮਾਰਥਾਂਦਾ ਵਰਮਾ ਨੇ ਤੀਰੂਵੰਥਪੁਰਮ ਨੂੰ ਸ਼ਹਿਰੀ ਸਰੂਪ ਦੇ ਕਿ ਇਸ ਨੂੰ ਰਾਜਧਾਨੀ ਘੋਸ਼ਿਤ ਕੀਤਾ। ਧਰਮਕੇਰਲਾ ਵਿੱਚ ਹਿੰਦੂ ਮਿਥਿਹਾਸ ਦਾ ਬੋਲਬਾਲਾ ਰਿਹਾ ਹੈ। ਰਿਗਵੇਦ ਦੇ ਅਦਿਤਿਆ ਵਿਸ਼ਨੂੰ ਦਾ ਵੇਦ, ਕੇਰਲਾ ਵਿੱਚ ਹੀ ਮਿਲਦਾ ਹੈ ਜਿਸ ਦੀ ਭਾਸ਼ਾ ਸੰਸਕ੍ਰਿਤ ਤੋਂ ਵੀ ਪੁਰਾਣੀ ਮੰਨੀ ਜਾਂਦੀ ਹੈ। ਬੁੱਧ ਧਰਮ ਅਤੇ ਜੈਨ ਮੱਤ ਕੇਰਲਾ ਵਿੱਚ ਬਹੁਤ ਪਹਿਲਾਂ ਆ ਚੁੱਕੇ ਸਨ। ਓਨਮ ਮੇਲਾਓਨਮ ਮੇਲਾ ਇੱਥੇ ਦਾ ਬਹੁਤ ਮਸ਼ਹੂਰ ਮੇਲਾ ਹੈ ਜਿਸ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਮਹਾਂਬਲੀ ਰਾਜੇ ਨੇ ਸ਼ੁਰੂ ਕੀਤਾ ਸੀ ਜਿਸ ਨਾਲ ਧਰਤੀ ਉੱਤੇ ਖ਼ੁਸ਼ਹਾਲੀ ਆਉਂਦੀ ਹੈ। ਫ਼ਸਲਇਥੇ ਨਾਰੀਅਲ, ਕੇਲਾ, ਰਬੜ, ਚਾਹ, ਕੌਫ਼ੀ ਤੇ ਕਟਹਲ ਮੁੱਖ ਫ਼ਸਲਾਂ ਹਨ। ਧਰਤੀ ਮੁੱਖ ਤੌਰ ’ਤੇ ਕਾਲੀ ਹੈ। ਸਾਖਰਤਾ ਦਰਕੇਰਲਾਂ ਦੀ ਸਾਖਰਤਾ ਦਰ ਭਾਰਤ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਕੇਰਲਾ ਦੀਆਂ ਔਰਤਾਂ ਸਾਊ ਤੇ ਸੱਭਿਆਚਾਰਕ ਹਨ। ਉਹ ਬਹੁਤੀਆਂ ਗੱਲਾਂ ਨਹੀਂ ਕਰਦੀਆਂ ਅਤੇ ਚੁੱਪ-ਚਾਪ ਆਪਣਾ ਕੰਮ ਕਰਦੀਆਂ ਰਹਿੰਦੀਆਂ ਹਨ। ਇੱਥੇ ਲੜਕੀਆਂ ਨੂੰ ਨਨਜ਼ ਬਣਾਇਆ ਕੇ ਅਧਿਆਤਮਕ ਕੋਰਸ ਕਰਵਾਏ ਜਾਂਦੇ ਹਨ। ਨਨਜ਼ ਨੂੰ ਸਾਰੇ ਭਾਰਤ ਵਿੱਚ ਈਸਾਈ ਸਕੂਲਾਂ ਵਿੱਚ ਅਧਿਆਪਕ ਦੇ ਤੌਰ ’ਤੇ ਭੇਜਿਆ ਜਾਂਦਾ ਹੈ। ਕੋਚੀਨ ਯੂਨੀਵਰਸਿਟੀ ਇੱਥੋਂ ਦੀ ਮੁੱਖ ਯੂਨੀਵਰਸਿਟੀ ਹੈ। ਦੇਖਣ ਯੋਗ ਸਥਾਨ
ਵਰਕਾਲਾ ਬੀਚ ਬਹੁਤ ਭੀੜ-ਭੜੱਕੇ ਵਾਲੀ ਲੰਮੀ ਬੀਚ ਹੈ। ਇੱਕ ਇਸਤਰੀ ਦਾ ਚਿੱਟੇ ਪੱਥਰ ਨਾਲ ਬਣਾਇਆ ਗਿਆ ਵੱਡ-ਆਕਾਰੀ ਬੁੱਤ ਬੀਚ ਦੀ ਸ਼ਾਨ ਹੈ। ਨੇੜੇ ਹੀ ਲਾਲ ਪੱਥਰ ਨਾਲ ਬਣਿਆ ਆਦਮੀ ਦਾ ਬੁੱਤ ਹੈ।
ਵਿਸ਼ੇਸ਼ ਪੁਰਸ਼ਕੇਰਲਾ ਵਿੱਖੇ ਅੱਠਵੀਂ ਸਦੀ ਵਿੱਚ ਜਨਮੇ ਆਦਿਸ਼ੰਕਰ ਨੇ ਭਾਰਤ ਦੇ ਬਾਕੀ ਸੂਬਿਆਂ ਦੀ ਯਾਤਰਾ ਕਰ ਕੇ ਵੇਦਾਂ-ਵੇਦਾਂਤਾਂ ਦੇ ਫਲਸਫ਼ੇ ਨੂੰ ਪ੍ਰਫੁੱਲਿਤ ਕੀਤਾ। ਹਵਾਲੇ
|
Portal di Ensiklopedia Dunia