ਚੰਦਰਸ਼ੇਖਰ ਸਿੰਘ
ਚੰਦਰਸ਼ੇਖਰ ਸਿੰਘ (1 ਜੁਲਾਈ 1927 – 8 ਜੁਲਾਈ 2007) ਭਾਰਤ ਦਾ ਨੌਵਾਂ ਪ੍ਰਧਾਨਮੰਤਰੀ ਸੀ। ਜੀਵਨੀਮੁੱਢਲਾ ਜੀਵਨਚੰਦਰਸ਼ੇਖਰ ਦਾ ਜਨਮ 1 ਜੁਲਾਈ 1927 ਨੂੰ ਪੂਰਬੀ ਉੱਤਰਪ੍ਰਦੇਸ਼ ਦੇ ਬਲਵਾਨ ਜਿਲ੍ਹੇ ਦੇ ਇਬਰਾਹਿਮਪੱਟੀ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਇਸ ਦੀ ਸਕੂਲੀ ਸਿੱਖਿਆ ਭੀਮਪੁਰਾ ਦੇ ਰਾਮ ਕਰਨ ਇੰਟਰ ਕਾਲਜ ਵਿੱਚ ਹੋਈ। ਉਸਨੇ "ਪੋਲੀਟੀਕਲ ਸਾਇੰਸ" ਵਿੱਚ ਐਮ ਏ ਦੀ ਡਿਗਰੀ ਇਲਾਹਾਬਾਦ ਯੂਨੀਵਰਸਿਟੀ ਤੋਂ ਹਾਸਲ ਕੀਤੀ। [1] ਉਸ ਨੂੰ ਵਿਦਿਆਰਥੀ ਰਾਜਨੀਤੀ ਵਿੱਚ ਇੱਕ ਫਾਇਰਬਰਾਂਡ ਜਾਣਿਆ ਜਾਂਦਾ ਸੀ ਅਤੇ ਡਾ. ਰਾਮ ਮਨੋਹਰ ਲੋਹੀਆ ਨਾਲ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਵਿਦਿਆਰਥੀ ਜੀਵਨ ਦੇ ਬਾਦ ਉਹ ਸਮਾਜਵਾਦੀ ਰਾਜਨੀਤੀ ਵਿੱਚ ਸਰਗਰਮ ਹੋਇਆ। ਚੰਦਰ ਸ਼ੇਖਰ ਸਿੰਘ ਦਾ ਵਿਆਹ ਦੂਜਾ ਦੇਵੀ ਨਾਲ ਹੋਇਆ।[2] ਰਾਜਨੀਤਿਕ ਜੀਵਨਕੈਰੀਅਰ ਦੀ ਸ਼ੁਰੂਆਤਉਹ ਸੋਸ਼ਲਿਸਟ ਅੰਦੋਲਨ ਵਿਚ ਸ਼ਾਮਲ ਹੋ ਗਿਆ ਅਤੇ ਪ੍ਰਜਾ ਸਮਾਜਵਾਦੀ ਪਾਰਟੀ (ਪੀ.ਐਸ.ਪੀ.), ਜ਼ਿਲ੍ਹਾ ਬਲੀਆ ਦਾ ਸਕੱਤਰ ਚੁਣਿਆ ਗਿਆ। ਇੱਕ ਸਾਲ ਦੇ ਅੰਦਰ, ਉਹ ਉੱਤਰ ਪ੍ਰਦੇਸ਼ ਵਿੱਚ ਪੀ ਐਸ ਪੀ ਦੀ ਰਾਜ ਇਕਾਈ ਦਾ ਸੰਯੁਕਤ ਸਕੱਤਰ ਚੁਣਿਆ ਗਿਆ। 1955-56 ਵਿਚ, ਉਸ ਨੇ ਰਾਜ ਵਿਚ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਸੀ। ਸੰਸਦ ਮੈਂਬਰ ਦੇ ਤੌਰ ਤੇ ਉਸ ਦੇ ਕੈਰੀਅਰ ਦੀ ਸ਼ੁਰੂਆਤ 1962 ਵਿਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਨਾਲ ਹੋਈ। ਉਹ ਅਚਾਰੀਆ ਨਰੇਂਦਰ ਦੇਵ ਦੇ ਸੰਪਰਕ ਵਿਚ ਆ ਗਿਆ, ਜੋ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵਿਚ ਤੇਜ਼-ਤਰਾਰ ਸਮਾਜਵਾਦੀ ਨੇਤਾ ਸੀ। ਹਵਾਲੇ
|
Portal di Ensiklopedia Dunia