ਰਾਮ ਮਨੋਹਰ ਲੋਹੀਆ
ਰਾਮ ਮਨੋਹਰ ਲੋਹੀਆ ⓘ,(23 ਮਾਰਚ 1910 – 12 ਅਕਤੂਬਰ 1967) ਭਾਰਤ ਦੇ ਸਤੰਤਰਤਾ ਸੰਗਰਾਮ ਦੇ ਸੈਨਾਪਤੀ, ਰੈਡੀਕਲ ਚਿੰਤਕ ਅਤੇ ਸਮਾਜਵਾਦੀ ਰਾਜਨੇਤਾ ਸਨ।[1] ਜੀਵਨੀਆਰੰਭਿਕ ਜੀਵਨ ਅਤੇ ਸਿੱਖਿਆਰਾਮ ਮਨੋਹਰ ਲੋਹੀਆ ਦਾ ਜਨਮ 23 ਮਾਰਚ 1910 ਨੂੰ ਉੱਤਰ ਪ੍ਰਦੇਸ਼ ਦੇ ਫੈਜਾਬਾਦ ਜਨਪਦ ਵਿੱਚ (ਵਰਤਮਾਨ - ਅੰਬੇਦਕਰ ਨਗਰ ਜਨਪਦ) ਅਕਬਰਪੁਰ ਵਿੱਚ ਹੋਇਆ ਸੀ।ਲੋਹੀਆ ਜੀ ਦੇ ਦਾਦਾ ਜੀ ਸ਼ੇਓ-ਨਰਾਇਣ ਕੌਮੀ ਲਹਿਰ ਵਿੱਚ ਦਿਲਚਸਪੀ ਰੱਖਦੇ ਸਨ ਤੇ ਉਹ ਕਾਂਗਰਸ ਦੇ ਵੀ ਨੇੜੇ ਸਨ।ਇਹ ਕਿਹਾ ਜਾਂਦਾ ਹੈ ਕਿ ੧੯੨੧ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਉਹਨਾ ਦੇ ਘਰ ਅਕਬਰਪੁਰ ਆਏ ਸਨ,ਲੋਹੀਆ ਜੀ ਜੋ ਉਸ ਸਮੇਂ ਮਹਿਜ ੧੧ ਸਾਲਾਂ ਦੇ ਸਨ ਨੇ ਨਹਿਰੂ ਜੀ ਨੂੰ ਪਹਿਲੀ ਵਾਰ ਦੇਖਿਆ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਹੀਰਾ ਲਾਲ ਅਧਿਆਪਕ ਅਤੇ ਸੱਚੇ ਰਾਸ਼ਟਰਭਗਤ ਸਨ। ਢਾਈ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦੀ ਮਾਤਾ (ਚੰਦਾ ਦੇਵੀ) ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਾਦੀ ਦੇ ਇਲਾਵਾ ਸਰਯੂਦੇਈ, (ਪਰਵਾਰ ਦੀ ਨੈਣ) ਨੇ ਪਾਲਿਆ।ਚੰਦਾ ਦੇਵੀ ਪਛਮੀ ਚਮਪਾਰਨ ਦੀ ਮਾਰਵਾੜੀ ਪਰਿਵਾਰ ਵਿਚੋਂ ਸਨ।ਉਹਨਾਂ ਦਾ ਪਰਿਵਾਰ ਗਾਂਧੀ ਜੇ ਦੇ ਚੰਪਾਰਣ ਸਤਿਆਗ੍ਰਹ ਨਾਲ ਹਮਦਰਦੀ ਰੱਖਦਾ ਸੀ। ਟੰਡਨ ਪਾਠਸ਼ਾਲਾ ਵਿੱਚ ਚੌਥੀ ਤੱਕ ਪੜ੍ਹਨ ਦੇ ਬਾਅਦ ਵਿਸ਼ਵੇਸ਼ਵਰ ਨਾਥ ਹਾਈ ਸਕੂਲ ਵਿੱਚ ਦਾਖਲ ਹੋਏ ਪਰ ਉਥੋਂ ਥੋੜੇ ਸਮੇਂ ਬਾਅਦ ਹੀ ਉਹ ਬੰਬਈ ਚਲੇ ਗਏ ਕਿਓਂਕਿ ਉਹਨਾਂ ਦੇ ਪਿਤਾ ਜੀ ਨੇ ਆਪਣਾ ਕਾਰੋਬਾਰ ਉਥੇ ਤਬਦੀਲ ਕਰ ਲਿਆ ਸੀ।ਉਹ ਕਾਫੀ ਹੋਸ਼ਿਆਰ ਵਿੱਦਿਆਰਥੀ ਸਨ ਤੇ ਉਹਨਾਂ ੧੯੨੫ ਵਿੱਚ ਮਾਰਵਾੜੀ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਪਹਿਲੇ ਦਰਜੇ ਨਾਲ ਪਾਸ ਕੀਤਾ।ਬੰਬਈ ਵਿੱਚ ਹੋਣ ਕਾਰਣ ਉਹ ਹੋਲੀ-ਹੋਲੀ ਕੌਮੀ ਲਹਿਰ ਦਾ ਅਸਰ ਕਬੂਲਣ ਲਗੇ।ਅਗਸਤ ੧੯੨੦ ਵਿੱਚ ਲੋਕਮਾਨਿਆ ਗੰਗਾਧਰ ਤਿਲਕ ਦੀ ਮੌਤ ਸਮੇਂ ਮਜਦੂਰਾਂ ਤੇ ਲੋਕਾਂ ਵਲੋਂ ਵਿਸ਼ਾਲ ਹੜਤਾਲ ਨੂੰ ਉਹਨਾਂ ਅੱਖੀ ਵੇਖਿਆ ਸੀ।ਲੋਹੀਆ ਜੀ ਨੇ ਗਾਂਧੀ ਜੀ ਦੇ ਨਾ-ਮਿਲਵਰਤਨ ਲਹਿਰ ਦੇ ਸੱਦੇ ਨੂੰ ਹੁੰਗਾਰਾ ਭਰਿਆ ਤੇ ਇੱਕ ਸਾਲ ਲਈ ਸਕੂਲ ਛੱਡ ਦਿੱਤਾ ਸੀ।ਉਨ੍ਹਾਂ ਦੇ ਪਿਤਾ ਜੀ ਗਾਂਧੀਜੀ ਦੇ ਸਾਥੀ ਸਨ। ਜਦੋਂ ਉਹ ਗਾਂਧੀ-ਜੀ ਨੂੰ ਮਿਲਣ ਜਾਂਦੇ ਤਾਂ ਰਾਮ ਮਨੋਹਰ ਨੂੰ ਵੀ ਆਪਣੇ ਨਾਲ ਲੈ ਜਾਇਆ ਕਰਦੇ ਸਨ। ਇਸ ਦੇ ਕਾਰਨ ਗਾਂਧੀ-ਜੀ ਦੀ ਵਿਰਾਟ ਸ਼ਖਸੀਅਤ ਦਾ ਉਨ੍ਹਾਂ ਉੱਤੇ ਗਹਿਰਾ ਅਸਰ ਹੋਇਆ। ਪਿਤਾ ਜੀ ਦੇ ਨਾਲ 1918 ਵਿੱਚ ਅਹਮਦਾਬਾਦ ਕਾਂਗਰਸ ਸਮਾਗਮ ਵਿੱਚ ਪਹਿਲੀ ਵਾਰ ਸ਼ਾਮਿਲ ਹੋਏ।੧੨ਵੀ ਜਮਾਤ ਪਾਸ ਕਰਣ ਲਈ ਲੋਹੀਆ ਜੀ ਨੇ ਬਨਾਰਸ ਹਿੰਦੂ ਵਿਸ਼੍ਵਵਿਦ੍ਆਲਆਂ ਵਿੱਚ ੧੯੨੫ ਦੇ ਸਾਲ ਦਾਖਲਾ ਲਿਆ।੧੯੨੭ ਨੂੰ ਉਹ ਉਚੇਰੀ ਵਿਦਿਆ ਲਈ ਕਲਕੱਤਾ ਚਲੇ ਗਏ ਤੇ ਉਥੋਂ ਵਿਦਿਆ ਸਾਗਰ ਕਾਲਜ ਤੋਂ ਬੀ.ਏ (ਆਨਰਜ਼)ਦੀ ਡਿਗਰੀ ਪ੍ਰਾਪਤ ਕੀਤੀ।੧੯੨੯ ਵਿੱਚ ਉਹ ਇੰਗਲੈਂਡ ਪੜਣ ਲਈ ਗਏ ਪਰ ਉਹ ਛੇਤੀ ਹੀ ਜਰਮਨ ਚਲੇ ਗਏ।ਜਰਮਨ ਵਿੱਚ ਲੋਹੀਆ ਚਾਰ ਸਾਲ ਪੜੇ ਤੇ ਮਾਸਟਰ ਦੀ ਡਿਗਰੀ ਕਰਣ ਪਿਛੋਂ ਉਹਨਾ ਉਥੋਂ ਹੀ 'ਲੂਣ ਸਤਿਆਗ੍ਰਹ' ਵਿਸ਼ੇ ਤੇ ਡਾਕਟਰ ਦੀ ਉਪਾਧੀ ਹਾਸਲ ਕੀਤੀ। ਹਵਾਲੇ
.Ram manohar lohia,The Man and his Ism,written by Grish-mishra and Braj Kumar Pande. |
Portal di Ensiklopedia Dunia