ਛਾਤੀ (ਨਾਰੀ)
ਛਾਤੀ (ਨਾਰੀ), ਦੁੱਧ ਦੇਣ ਵਾਲੇ ਪ੍ਰਾਣੀ ਦੇ ਢਿੱਡ ਤੋਂ ਉੱਪਰੀ ਹਿੱਸਾ ਹੁੰਦਾ ਹੈ ਜੋ ਸਜੇ ਅਤੇ ਖੱਬੇ ਪਾਸੇ ਹੁੰਦੀ ਹੈ। ਮਾਦਾ ਦੇ ਇਸ ਹਿੱਸੇ ਵਿੱਚ ਦੁੱਧ ਹੁੰਦਾ ਹੈ ਜੋ ਛੋਟੇ ਬੱਚਿਆਂ ਨੂੰ ਪਿਲਾਇਆ ਜਾਂਦਾ ਹੈ।[2] ਮਰਦ ਅਤੇ ਔਰਤ ਇੱਕ ਹੀ ਗਰਭ ਵਿੱਦਿਆ ਟਿਸ਼ੂ ਤੋਂ ਛਾਤੀ ਦਾ ਵਿਕਾਸ ਹੁੰਦਾ ਹੈ। ਪਰ ਚੜਦੀ ਜਵਾਨੀ ਕਾਰਨ ਮਾਦਾ ਦੇ ਲਿੰਗ ਹਾਰਮੋਨ, ਖ਼ਾਸ ਕਰ ਕੇ ਐਸਟਰੋਜਨ, ਇਸ ਦੀ ਛਾਤੀ ਦਾ ਵਿਕਾਸ ਕਰਦੇ ਹਨ ਜੋ ਮਰਦਾਂ ਵਿੱਚ ਟੇਸਟੋਸਟੇਰੋਨ ਦੀ ਵੱਧ ਮਾਤਰਾ ਹੋਣ ਦੇ ਕਾਰਨ ਨਹੀਂ ਵਾਪਰਦਾ। ਨਤੀਜੇ ਵਜੋਂ, ਔਰਤ ਦੀ ਛਾਤੀ ਮਰਦਾਂ ਤੋਂ ਵੱਧ ਸ੍ਰੇਸ਼ਟ ਹੁੰਦੀ ਹੈ। ਮਨੁੱਖ ਇਕੱਲੇ ਜਾਨਵਰ ਹਨ ਜਿਨ੍ਹਾਂ ਕੋਲ ਸਥਾਈ ਛਾਤੀ ਹੈ। ਛੋਟੇ ਬੱਚਿਆਂ ਨੂੰ ਦੁੱਧ ਦੇਣ ਤੋਂ ਇਲਾਵਾ, ਨਾਰੀਆਂ ਦੀ ਛਾਤੀਆਂ ਦੇ ਕਈ ਸਮਾਜਿਕ ਅਤੇ ਜਿਨਸੀ ਵਿਸ਼ੇਸ਼ਤਾਵਾਂ ਹਨ। ਉਹ ਇਕ ਨਾਰੀ ਦੀ ਖੁਬਸੂਰਤੀ ਅਤੇ ਜਿਨਸੀ ਆਕਰਸ਼ਣ ਬਹੁਤ ਜਿਆਦਾ ਪ੍ਰਭਾਵ ਕਰ ਸਕਦੇ ਹਨ। ਕਈ ਕੌਮਾਂ ਨਾਰੀ ਦੀ ਨੰਗੀ ਛਾਤੀ ਨੂੰ ਅਸ਼ਲੀਲ ਅਤੇ ਬੇਈਮਾਨ ਸਮਜਦੇ ਹਨ। ਛਾਤੀ, ਖਾਸ ਕਰਕੇ ਨਿੱਪਲ, ਸਰੀਰ ਦੀ ਇਕ ਸੰਵੇਦਨਸ਼ੀਲ ਹਿੱਸਾ ਹੈ। ਸ਼ਬਦਾਵਲੀਛਾਤੀ ਲਈ ਕਈ ਆਮ ਸ਼ਬਦ ਹਨ ਜੋ ਨਿਮਰ ਤੋਂ ਲੈਕੇ ਅਸ਼ਲੀਲ ਹੋ ਸਕਦੇ ਹਨ। ਕੋਈ ਸ਼ਬਦਾਂ ਨਾਰੀਆਂ ਦੇ ਵਲ ਅਪਮਾਨਜਨਕ ਅਤੇ ਸੈਕਸਿਸਟ ਮੰਨੇ ਜੰਦੇ ਹਨ। ਸਮਾਜ ਅਤੇ ਸਭਿਆਚਾਰਆਮਈਸਾਈ ਧਰਮ ਦੇ ਵਿੱਚ ਕਈ ਚਿੱਤਰਕਾਰੀਆਂ ਹਨ, ਜਿਸ ਵਿੱਚ ਔਰਤਾਂ ਦੇ ਛਾਤੀਆਂ ਉਹਨਾਂ ਦੇ ਹੱਥਾਂ ਜਾਂ ਇੱਕ ਥਾਲੀ ਦੇ ਵਿੱਚ ਹਨ। ਇਸ ਦਾ ਮਤਲਬ ਹੈ ਕਿ ਉਹ ਛਾਤੀਆਂ ਕੱਟ ਕੇ ਸ਼ਹੀਦ ਹੋਏ ਸਨ। ਇਸਦੀ ਇੱਕ ਉਦਾਹਰਣ ਸਿਸਲੀ ਦੀ ਸੇਂਟ ਅਗਾਥਾ ਹੈ।[3] ![]() ਫ਼ੈਮੈਨ ਇੱਕ ਫ਼ੈਮੀਨਿਸਟ ਰਾਜਨੈਤਿਕ ਗਰੁੱਪ ਹੈ ਜਿਸ ਦੇ ਸਮਰਥਕ ਨੰਗੀਆਂ ਛਾਤੀਆਂ ਨਾਲ ਵਿਰੋਧ ਕਰਦੇ ਹਨ। ਉਹ ਧਰਮਾਂ, ਲਿੰਗਵਾਦ, ਅਤੇ ਲੈਂਗਿਕ ਤਸਕਰੀ ਦਾ ਵਿਰੋਧ ਕਰਦੇ ਹਨ। ਇਸ ਕੱਮ ਵਿੱਚ ਉਹਨਾ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਜਾਂਦਾ ਹਨ।[4] ![]() ਕਮੇਡੀ ਦੇ ਵਿੱਚ ਨਾਰੀਆਂ ਦੀਆਂ ਛਾਤੀਆਂ ਦੇ ਬਾਰੇ ਕਈ ਕਮੇਡੀਅਨ ਮਜਾਕ ਕਰਦੇ ਹਨ, ਖਾਸ ਕਰ ਅਮਰੀਕਾ ਵਿੱਚ। ਆਮ ਸਮਾਜ ਵਿੱਚ ਵੀ ਨਾਰੀਆਂ ਦੀਆਂ ਛਾਤੀਆਂ ਦੇ ਬਾਰੇ ਮਜਾਕ ਬਣਦੇ ਹਨ, ਪਰ ਇਹਨੂੰ ਚੰਗਾ ਨਹੀਂ ਮੰਨਿਆ ਜਾਂਦਾ। ਕਲਾ ਦਾ ਇਤਿਹਾਸਯੂਰਪ ਦਾ ਲਿਖੇਆ ਹੋਇਆ ਇਤਿਹਾਸ ਤੋਂ ਪਹਿਲਾਂ ਕਈ ਸਮਾਜ ਸੀ ਜਿੱਥੇ ਔਰਤਾਂ ਦਿਆਂ ਬੁੱਤਤਰਾਸ਼ੀਆਂ ਸਿਗੇ। ਇਹ ਬੁੱਤਤਰਾਸ਼ੀਆਂ ਦੀਆਂ ਛਾਤੀਆਂ ਅਸਲੀਅਤ ਤੋਂ ਕਾਫੀ ਵੱਡੇ ਹਨ। ਵੀਨਸ ਵਿਲਨਡੋਰਫ਼ ਵਾਲੀ ਇਸ ਦਾ ਇਕ ਉਦਾਹਰਨ ਹੈ। ਵੀਨਸ ਦੀਆਂ ਕਾਫ਼ੀ ਪੁਰਾਣੀਆਂ ਮੂਰਤੀਆਂ ਹਨ ਜੇਨਾ ਵਿੱਚ ਲੱਕ ਅਤੇ ਛਾਤੀ ਆਮ ਤੌਰ ਤੋਂ ਜਾਦਾ ਵੱਡੀਆਂ ਹਨ। ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਛਾਤੀਆਂ ਨਾਲ ਸਬੰਧਤ ਮੀਡੀਆ ਹੈ। ![]() ਵਿਕੀਕਿਤਾਬਾਂ ਉੱਤੇ ਇੱਕ ਕਿਤਾਬ ਹੈ ਇਸ ਵਿਸ਼ੇ ਬਾਰੇ
![]() ਵਿਕੀਸਰੋਤ ਉੱਤੇ en:1911 Encyclopædia Britannica/Breast ਲਿਖਤ ਮੌਜੂਦ ਹੈ |
Portal di Ensiklopedia Dunia