ਜਗਜੀਤ ਸਿੰਘ (ਸਿਆਸਤਦਾਨ)ਚੌਧਰੀ ਜਗਜੀਤ ਸਿੰਘ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਨ।[1]
ਮੁੱਢਲਾ ਜੀਵਨਚੌਧਰੀ ਜਗਜੀਤ ਸਿੰਘ ਦਾ ਜਨਮ ਮਾਸਟਰ ਗੁਰਬੰਤਾ ਸਿੰਘ ਅਤੇ ਸੰਪੂਰਨ ਕੌਰ ਦੇ ਘਰ ਧਾਲੀਵਾਲ, ਜਲੰਧਰ, ਪੰਜਾਬ ਵਿਖੇ ਹੋਇਆ ਸੀ।[2] ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਉਸਦਾ ਅਧਿਕਾਰਤ ਰਾਜਨੀਤਿਕ ਵਾਰਸ ਬਣ ਗਿਆ। ਜਗਜੀਤ ਦੇ ਛੋਟੇ ਭਰਾ ਸੰਤੋਖ ਸਿੰਘ ਚੌਧਰੀ ਵੀ ਵੱਡੇ ਆਗੂ ਹਨ ਅਤੇ ਪੁੱਤਰ ਚੌਧਰੀ ਸੁਰਿੰਦਰ ਸਿੰਘ ਕਰਤਾਰਪੁਰ ਤੋਂ ਵਿਧਾਇਕ ਹਨ। ਰਾਜਨੀਤੀ![]() ਉਨ੍ਹਾਂ ਦਾ ਸਿਆਸੀ ਜੀਵਨ ਆਪਣੇ ਜੱਦੀ ਪਿੰਡ 'ਧਾਰੀਵਾਲ ਕਾਦੀਆਂ' ਦੇ ਸਰਪੰਚ ਵਜੋਂ ਸ਼ੁਰੂ ਹੋਇਆ ਅਤੇ ਫਿਰ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਬਲਾਕ ਸੰਮਤੀ ਦੇ ਚੇਅਰਮੈਨ, ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਵੀ ਸੰਭਾਲੇ ਹਨ।[3] ਉਹ ਪੰਜਾਬ ਦੇ ਕਿਰਤ ਅਤੇ ਰੁਜ਼ਗਾਰ ਬਾਰੇ ਕੈਬਨਿਟ ਮੰਤਰੀ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਵੀ ਰਹੇ। ਉਹ 1980, 1985, 1992, 1997 ਅਤੇ 2002 ਵਿੱਚ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਪੰਜ ਵਾਰ ਪੰਜਾਬ ਵਿਧਾਨ ਸਭਾ ਚੋਣ ਜਿੱਤੇ।[4] 1998 ਵਿੱਚ, ਉਸਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਵਜੋਂ ਵੀ ਸੇਵਾ ਕੀਤੀ।[5] ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਵੀ ਉਸ ਦਾ ਨਾਂ ਸਾਹਮਣੇ ਆਇਆ ਸੀ।[6] 4 ਅਗਸਤ 2015 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।[7] ਹਵਾਲੇ
|
Portal di Ensiklopedia Dunia